ਆਸਟ੍ਰੇਲੀਆ : ਸਿਡਨੀ ''ਚ ਆਇਆ ਬਰਫੀਲਾ ਤੂਫਾਨ, ਉਡਾਣਾਂ ਹੋਈਆਂ ਰੱਦ

Saturday, Sep 08, 2018 - 12:55 PM (IST)

ਆਸਟ੍ਰੇਲੀਆ : ਸਿਡਨੀ ''ਚ ਆਇਆ ਬਰਫੀਲਾ ਤੂਫਾਨ, ਉਡਾਣਾਂ ਹੋਈਆਂ ਰੱਦ

ਸਿਡਨੀ (ਏਜੰਸੀ)— ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ 'ਚ ਸ਼ੁੱਕਰਵਾਰ ਰਾਤ ਭਰ ਗੜੇਮਾਰੀ ਹੋਈ ਅਤੇ ਬਰਫੀਲਾ ਤੂਫਾਨ ਆਇਆ। ਸ਼ਹਿਰ ਸਿਡਨੀ ਦੀਆਂ ਗਲੀਆਂ ਅਤੇ ਇਮਾਰਤਾਂ ਬਰਫ ਦੀ ਮੋਟੀ ਪਰਤ ਨਾਲ ਢੱਕੀਆਂ ਗਈਆਂ। ਮੌਸਮ ਵਿਭਾਗ ਵਲੋਂ ਪਹਿਲਾਂ ਹੀ ਭਾਰੀ ਤੂਫਾਨ ਅਤੇ ਭਾਰੀ ਮੀਂਹ ਪੈਣ ਦੀ ਚਿਤਾਵਨੀ ਜਾਰੀ ਕੀਤੀ ਗਈ ਸੀ।

PunjabKesari

ਵਿਭਾਗ ਮੁਤਾਬਕ ਨੌਰਥ ਰੀਵਰ, ਮਿਡ ਨੌਰਥ ਕੋਸਟ ਅਤੇ ਉੱਤਰੀ ਟੇਬਲਲੈਂਡਜ਼ ਦੇ ਕਈ ਜ਼ਿਲਿਆਂ 'ਚ ਭਾਰੀ ਤੂਫਾਨ ਦੀ ਚਿਤਾਵਨੀ ਜਾਰੀ ਕੀਤੀ ਗਈ। ਜਿਵੇਂ-ਜਿਵੇਂ ਬਰਫੀਲਾ ਤੂਫਾਨ ਅੱਗੇ ਵਧਦਾ ਗਿਆ, ਸੜਕਾਂ ਅਤੇ ਇਮਾਰਤਾਂ ਬਰਫ ਅਤੇ ਗੜਿਆਂ ਨਾਲ ਢੱਕੀਆਂ ਗਈਆਂ। ਸ਼ਹਿਰ ਵਾਸੀਆਂ ਨੇ ਬਰਫ ਨਾਲ ਢੱਕੀਆਂ ਗਲੀਆਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਹਨ।

PunjabKesari

ਇਸ ਦੌਰਾਨ ਭਾਰੀ ਮੀਂਹ ਪੈਣ ਕਰਾਨ ਸ਼ਹਿਰ ਦੇ ਵਾਸੀਆਂ, ਡਰਾਈਵਿੰਗ ਕਰਨ ਵਾਲੇ ਲੋਕਾਂ ਅਤੇ ਯਾਤਰੀਆਂ ਨੂੰ ਸਮੱਸਿਆਵਾਂ ਨਾਲ ਦੋ-ਚਾਰ ਹੋਣਾ ਪਿਆ। ਤਕਰੀਬਨ ਇਕ ਘੰਟੇ ਪਏ ਮੀਂਹ ਕਾਰਨ ਬੈਕਸਟਾਊਨ 'ਚ 58 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ। ਇਸ ਭਾਰੀ ਮੀਂਹ ਕਾਰਨ ਟਰੇਨ ਅਤੇ ਹਵਾਈ ਯਾਤਰੀਆਂ ਨੂੰ ਸਮੱਸਿਆਵਾਂ ਆਈਆਂ। ਭਾਰੀ ਮੀਂਹ ਦੇ ਨਾਲ-ਨਾਲ ਆਸਮਾਨ 'ਚ ਬਿਜਲੀ ਵੀ ਚਮਕੀ। ਮੌਸਮ 'ਚ ਆਈ ਵੱਡੀ ਤਬਦੀਲੀ ਕਾਰਨ ਹਵਾਈ ਅੱਡੇ 'ਤੇ ਫਲਾਈਟਾਂ ਨੇ ਦੇਰੀ ਨਾਲ ਉਡਾਣ ਭਰੀ ਅਤੇ ਯਾਤਰੀਆਂ ਨੂੰ ਰਿਪੋਰਟਿੰਗ ਕੀਤੀ ਗਈ ਉਹ ਤਕਰੀਬਨ ਇਕ ਘੰਟਾ ਉਡੀਕ ਕਰਨ। ਏਅਰਲਾਈਨਜ਼ ਦੀਆਂ ਸਾਰੀਆਂ 50 ਉਡਾਣਾਂ ਨੂੰ ਸ਼ਾਮ ਤਕਰੀਬਨ 5.00 ਵਜੇ ਰੱਦ ਕਰ ਦਿੱਤਾ ਗਿਆ।


Related News