ਕੋਰੋਨਾ ਆਫ਼ਤ : ਸਿਡਨੀ 'ਚ ਅੱਜ ਸੱਭ ਤੋਂ ਵੱਧ ਕੇਸ ਆਏ ਸਾਹਮਣੇ
Thursday, Jul 22, 2021 - 03:47 PM (IST)
ਸਿਡਨੀ (ਸਨੀ ਚਾਂਦਪੁਰੀ): ਸਿਡਨੀ ਵਿੱਚ ਹੁਣ ਤੱਕ ਦੇ ਆਉਣ ਵਾਲੇ ਕੇਸਾਂ ਵਿੱਚ ਜਿਹੜਾ ਅੰਕੜਾ ਅੱਜ ਦਰਜ ਹੋਇਆ ਹੈ ਇਹ ਸੱਭ ਤੋਂ ਵੱਧ ਕੇਸ ਹਨ। ਇੱਥੇ ਕੋਰੋਨਾ ਕੇਸ ਰੁਕਣ ਦਾ ਨਾਮ ਨਹੀਂ ਲੈ ਰਹੇ ਹਾਲਾਂਕਿ ਸਰਕਾਰ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਆਉਣ ਵਾਲੇ ਦਿਨਾਂ ਵਿੱਚ ਇਹਨਾਂ ਅੰਕੜਿਆਂ 'ਤੇ ਠੱਲ ਪਾਈ ਜਾ ਸਕੇ। ਐਨ.ਐਸ.ਡਬਲਊ ਦੇ ਜੋ ਅੰਕੜੇ ਅੱਜ ਸਾਹਮਣੇ ਆਏ ਹਨ ਇਹਨਾਂ ਵਿੱਚ ਰਿਕਾਰਡ 124 ਨਵੇਂ ਕੇਸ ਦਰਜ ਕੀਤੇ ਗਏ ਹਨ ਜੋ ਕਿ ਹੁਣ ਤੱਕ ਆਉਣ ਵਾਲੇ ਕੇਸਾਂ ਵਿੱਚੋ ਸੱਭ ਤੋਂ ਵੱਧ ਹਨ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ 'ਚ 'ਡੈਲਟਾ' ਵੈਰੀਐਂਟ ਦਾ ਪ੍ਰਕੋਪ, ਮਾਮਲਿਆਂ 'ਚ ਵਾਧਾ ਜਾਰੀ
ਇਸ ਦੌਰਾਨ ਐਨ ਐਸ ਡਬਲਊ. ਦੀ ਪ੍ਰੀਮੀਅਰ ਗਲੇਡਜ ਬੇਰੇਜਿਕਲੀਅਨ ਨੇ ਕਿਹਾ ਕਿ ਅਸੀਂ ਅਨੁਮਾਨ ਲਗਾਇਆ ਸੀ ਕਿ ਕੇਸ ਘੱਟ ਹੋਣਗੇ ਪਰ ਕੋਰੋਨਾ ਕੇਸ ਲਗਾਤਾਰ ਵੱਧ ਰਹੇ ਹਨ। ਉਹਨਾਂ ਕਿਹਾ ਕਿ ਇਹ ਬਹੁਤ ਭਿਆਨਕ ਹੈ ਜੇਕਰ ਤੁਸੀਂ ਕਿਸੇ ਦੇ ਸੰਪਰਕ ਵਿੱਚ ਆਉਂਦੇ ਹੋ ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਵਾਇਰਸ ਨੂੰ ਗ੍ਰਹਿਣ ਕਰ ਰਹੇ ਹੋ ਅਤੇ ਫੈਲਾ ਰਹੇ ਹੋ ਜੋ ਕਿ ਬਿਮਾਰੀ ਨੂੰ ਹੋਰ ਵੀ ਵਧਾ ਰਿਹਾ ਹੈ। ਬੁੱਧਵਾਰ ਨੂੰ, ਬੇਰੇਜਿਕਲਿਅਨ ਨੇ ਕਿਹਾ ਕਿ ਪਾਬੰਦੀਆਂ ਦੌਰਾਨ ਵਾਇਰਸ ਨੂੰ ਖ਼ਤਮ ਕਰ ਦੇਣਾ ਚਾਹੀਦਾ ਹੈ। ਹੁਣ ਚੌਥੇ ਹਫ਼ਤੇ ਵਿੱਚ, ਇਸ ਨੂੰ ਦੂਰ ਕੀਤਾ ਜਾ ਸਕਦਾ ਹੈ। ਸਿਡਨੀ ਵਿਚ ਹੁਣ ਤੱਕ ਕੋਰੋਨਾ ਦੇ ਕੁੱਲ 1648 ਕੇਸ ਆ ਚੁੱਕੇ ਹਨ ਅਤੇ 5 ਮੌਤਾਂ ਹੋ ਚੁੱਕੀਆਂ ਹਨ।
ਪੜ੍ਹੋ ਇਹ ਅਹਿਮ ਖਬਰ - ਚੀਨ ਦੇ ਗਲੇਸ਼ੀਅਰ 'ਚ ਮਿਲੇ 28 ਨਵੇਂ 'ਵਾਇਰਸ', ਵਿਗਿਆਨੀ ਵੀ ਹੋਏ ਹੈਰਾਨ