ਸਿਡਨੀ ਦੇ ਲੇਨ ਕੋਵ ਸਕੂਲ ''ਚ ਲੱਗੀ ਅੱਗ (ਵੀਡੀਓ)

01/21/2020 4:06:07 PM

ਸਿਡਨੀ (ਸਨੀ ਚਾਂਦਪੁਰੀ): ਸਿਡਨੀ ਦੇ ਉੱਤਰੀ ਇਲਾਕੇ ਲੌਗੇਵੇਵਿਲ ਆਰਡੀ ਦੇ ਲੇਨਕੋਵ ਸਕੂਲ ਵਿਚ ਕੱਲ ਬਾਅਦ ਦੁਪਹਿਰ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਅੱਗ ਦੀਆਂ ਲਪਟਾਂ ਦੂਰੋਂ ਹੀ ਦੇਖੀਆਂ ਜਾ ਸਕਦੀਆਂ ਸਨ। ਅੱਗ ਕਾਰਨ ਆਸਮਾਨ ਵਿੱਚ ਕਾਲਾ ਧੂੰਆਂ ਅਤੇ ਲਪਟਾਂ ਆਸਾਨੀ ਨਾਲ ਦੇਖੀਆਂ ਜਾ ਸਕਦੀਆਂ ਸਨ ।ਹਾਲੇ ਤੱਕ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਹੋਣ ਦੀ ਕੋਈ ਪੁਸ਼ਟੀ ਨਹੀਂ ਹੋਈ ਹੈ। ਸਕੂਲ ਵਿੱਚ ਬੱਚਿਆਂ ਨੂੰ ਛੁੱਟੀਆਂ ਹੋਣ ਕਰਕੇ ਸਕੂਲ ਵਿੱਚ ਕੋਈ ਨਹੀਂ ਸੀ।

 

ਅਚਾਨਕ ਲੱਗੀ ਇਸ ਅੱਗ ਨਾਲ ਲੋਕਾਂ ਵਿੱਚ ਡਰ ਦਾ ਮਾਹੌਲ ਰਿਹਾ। ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਉਸ ਮੌਕੇ ਸਕੂਲ ਅੰਦਰ ਕੋਈ ਨਹੀਂ ਸੀ ਅਤੇ ਇੰਝ ਲੱਗਦਾ ਹੈ ਕਿ ਸਕੂਲ ਦੇ ਸਟਾਫ਼ ਨੂੰ ਸਮਾਂ ਰਹਿੰਦੇ ਹੀ ਬਾਹਰ ਕੱਢ ਲਿਆ ਗਿਆ ਸੀ। ਸ਼ਾਮ 4:00 ਵਜੇ ਦੇ ਕਰੀਬ ਲੱਗੀ ਇਸ ਅੱਗ 'ਤੇ ਅੱਗ ਬੁਝਾਊ ਅਮਲੇ ਦੀਆ ਪੰਜ ਗੱਡੀਆਂ ਕਾਬੂ ਪਾਉਣ ਦੀ ਕੋਸ਼ਿਸ਼ ਵਿੱਚ ਜੁੱਟ ਗਈਆਂ ਸਨ।

PunjabKesari

ਪੁਲਿਸ ਅਤੇ ਐਂਬੂਲੈਂਸ ਲੋਕਾਂ ਦੀਆਂ ਸੇਵਾਵਾਂ ਵਿੱਚ ਪਹੁੰਚ ਚੁੱਕੀਆਂ ਸਨ। ਪੁਲਿਸ ਵੱਲੋਂ ਸਕੂਲ ਦੇ ਨੇੜਲੇ ਰਸਤਿਆਂ ਨੂੰ ਖਾਲ਼ੀ ਕਰਵਾਇਆਂ ਗਿਆ ਹੈ ਤਾਂ ਜੋ ਕਿਸੇ ਵੀ ਸਾਧਨ ਜਾਂ ਇਨਸਾਨ ਨੂੰ ਕੋਈ ਨੁਕਸਾਨ ਨਾ ਪਹੁੰਚੇ।

PunjabKesari

ਸਥਾਨਕ ਲੋਕਾਂ ਨੇ ਦੱਸਿਆ ਕਿ ਅੱਗ ਥੋੜ੍ਹੇ ਹੀ ਸਮੇਂ ਵਿੱਚ ਪੂਰੇ ਸਕੂਲ ਦੀ ਬਿਲਡਿੰਗ ਵਿੱਚ ਫੈਲ ਗਈ ਸੀ ਅਤੇ ਲੋਕਾਂ ਦੀ ਭੀੜ ਵੱਲੋ ਸਮਾਂ ਰਹਿੰਦੇ ਹੀ ਨਾਲ ਦੇ ਇਲਾਕੇ ਦੇ ਲੋਕਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਸੀ।

 

ਇੱਥੇ ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਵਿੱਚ ਕਾਫ਼ੀ ਲੰਮਾ ਸਮਾਂ ਅੱਗ ਲੱਗੀ ਰਹੀ ਜਿਸ ਕਾਰਨ ਅਰਥ-ਵਿਵਸਥਾ ਅਤੇ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਵਿੱਚ ਵੀ ਕਾਫ਼ੀ ਉਥਲ ਪੁਥਲ ਰਹੀ ਹੈ। ਸਕੂਲ ਵਿੱਚ ਲੱਗੀ ਇਸ ਅਚਾਨਕ ਅੱਗ ਨੇ ਲੋਕਾਂ ਨੂੰ ਦੁਬਾਰਾ ਤੋਂ ਝੰਜੋੜ ਕੇ ਰੱਖ ਦਿੱਤਾ। 


Vandana

Content Editor

Related News