ਜਦੋਂ ਗਊਆਂ ਵਾਲਿਆਂ ਦੇ ਸ਼ਿਸ਼ ਸਿਡਨੀ ਵਿਖੇ ਗਊਸ਼ਾਲਾ ਦੇਖ ਕੇ ਹੋਏ ਅਤਿਅੰਤ ਖੁਸ਼

11/29/2019 1:39:29 PM

ਸਿਡਨੀ (ਸਨੀ ਚਾਂਦਪੁਰੀ): ਭੂਰੀਵਾਲੇ ਗੁਰਗੱਦੀ ਪਰੰਪਰਾ (ਗਰੀਬਦਾਸੀ ਸੰਪਰਦਾ) ਦੀ ਸੰਸਥਾ ਇਲਾਕੇ ਹੀ ਨਹੀਂ ਸਗੋਂ ਵਿਸ਼ਵ ਭਰ ਵਿੱਚ ਸਾਮਾਜਿਕ ਕੰਮਾਂ ਨੂੰ ਕਰਨ ਕਰਕੇ ਵਿਲੱਖਣ ਪਛਾਣ ਰੱਖਦੀ ਹੈ। ਮਹਾਰਾਜ ਸ਼੍ਰੀ ਬ੍ਰਹਮ ਸਾਗਰ ਜੀ ਭੂਰੀਵਾਲੇ ਜੋ ਕਿ ਭੂਰੀਵਾਲੇ ਗੁਰਗੱਦੀ ਪਰੰਪਰਾ ਦੇ ਬਾਨੀ ਹਨ ਉਹਨਾਂ ਨੇ ਲੋਕਾਂ ਨੂੰ ਜਗਤਗੁਰੂ ਬਾਬਾ ਗਰੀਬ ਦਾਸ ਜੀ ਦੀ ਬਾਣੀ ਦੇ ਨਾਲ ਜੋੜਿਆ ਅਤੇ ਉਹਨਾਂ ਦੇ ਪਰਮ ਸ਼ਿਸ਼ ਅਤੇ ਦੂਸਰੇ ਗੱਦੀਨਸ਼ੀਨ ਮਹਾਰਾਜ ਸ਼੍ਰੀ ਲਾਲ ਦਾਸ ਜੀ ਮਹਾਰਾਜ ਰਕਬੇ ਵਾਲਿਆਂ ਨੇ ਸੰਗਤਾਂ ਨੂੰ ਸੱਚ ਬੋਲਣ, ਕਿਰਤ ਕਰਨ ਅਤੇ ਪਰਮਾਤਮਾ ਦੀ ਬੰਦਗੀ ਕਰਨ ਦਾ ਪਸਾਰ ਘਰ-ਘਰ ਪਹੁੰਚਾਇਆ।

ਮਹਾਰਾਜ ਰਕਬੇ ਵਾਲਿਆਂ ਦੇ ਪਰਮਸ਼ਿਸ਼ ਅਤੇ ਤੀਸਰੇ ਗੱਦੀਨਸ਼ੀਨ ਮਹਾਰਾਜ ਸ਼੍ਰੀ ਬ੍ਰਹਮਾ ਨੰਦ ਜੀ ਭੂਰੀਵਾਲੇ ਜਿਹਨਾਂ ਨੂੰ ਵਿਸ਼ਵਭਰ ਵਿੱਚ ਲੋਕ ਗਊਆਂ ਵਾਲਿਆਂ ਦੇ ਨਾਮ ਨਾਲ ਵੀ ਜਾਣਦੇ ਹਨ ਜਿਹਨਾਂ ਧਾਰਮਿਕ ਅਤੇ ਸਾਮਾਜਿਕ ਲਹਿਰ ਦੀ ਅਜਿਹੀ ਨੀਂਹ ਰੱਖੀ ਜੋ ਕਿ ਅੱਜ ਵੀ ਚੌਥੇ ਅਤੇ ਮੌਜੂਦਾ ਗੱਦੀਨਸ਼ੀਨ ਮਹਾਰਾਜ ਅਚਾਰੀਆ ਸ਼੍ਰੀ ਚੇਤਨਾ ਨੰਦ ਜੀ ਮਹਾਰਾਜ ਭੂਰੀਵਾਲਿਆਂ ਦੇ ਦਿਸ਼ਾ ਨਿਰਦੇਸ਼ ਅਤੇ ਆਸ਼ੀਰਵਾਦ ਦੇ ਨਾਲ ਨਿਰੰਤਰ ਵਧੀਆ ਤਰੀਕੇ ਨਾਲ ਅੱਗੇ ਵੱਧ ਰਹੇ ਹਨ। ਮਹਾਰਾਜ ਅਚਾਰੀਆ ਸ਼੍ਰੀ ਚੇਤਨਾ ਨੰਦ ਜੀ ਜੋ ਕਿ ਪਿਛਲੇ ਕੁਝ ਦਿਨਾਂ ਤੋ ਆਸਟ੍ਰੇਲੀਆ ਯਾਤਰਾ 'ਤੇ ਆਏ ਹੋਏ ਹਨ, ਨੂੰ ਜਦੋ ਸਿਡਨੀ ਵੱਸਦੀ ਮਹਾਰਾਜ ਜੀ ਦੀ ਸੰਗਤ ਵੱਲੋਂ ਦੱਸਿਆ ਗਿਆ ਕਿ ਸਿਡਨੀ ਵਿਖੇ ਗਊਸ਼ਾਲਾ ਵੀ ਹੈ ਤਾਂ ਮਹਾਰਾਜ ਇਸ ਗੱਲ ਨੂੰ ਸੁਣ ਅਤਿਅੰਤ ਖੁਸ਼ ਹੋਏ ਅਤੇ ਮਹਾਰਾਜ ਜੀ ਨੇ ਗਊਸ਼ਾਲਾ ਵਿਖੇ ਜਾਣ ਲਈ ਕਿਹਾ । 

PunjabKesari

ਸਿਡਨੀ ਤੋਂ ਕੁਝ 150 ਕਿਲੋਮੀਟਰ ਦੂਰ ਬਣੀ ਨਿਊ ਗੋਕੁਲਾ ਜਾਂ ਗਊਸ਼ਾਲਾ ਕੇਸਨੋਕ ਦੇਖਣ ਲਈ ਮਹਾਰਾਜ ਜੀ ਅਤੇ ਸੰਗਤ ਨਾਲ ਗਈ। ਗਊਸ਼ਾਲਾ ਦਾ ਵਾਤਾਵਰਨ ਅਤੇ ਪ੍ਰਬੰਧ ਦੇਖ ਕੇ ਮਹਾਰਾਜ ਜੀ ਬਹੁਤ ਖੁਸ਼ ਹੋਏ। ਗਊਸ਼ਾਲਾ ਦੇ ਮੈਂਬਰਾਂ ਨੇ ਵੀ ਮਹਾਰਾਜ ਜੀ ਨੂੰ ਗਊਸ਼ਾਲਾ ਵਾਰੇ ਵਾਰੇ ਦੱਸਿਆ ਕਿ ਇਹ ਗਊਸ਼ਾਲਾ 1988 ਵਿੱਚ ਹੋਂਦ ਵਿੱਚ ਲਿਆਂਦੀ ਗਈ ਹੈ ਅਤੇ ਇੱਥੇ 74 ਗਊਆਂ ਦਾ ਜੋ ਕਿ ਹੁਣ ਗਊਸ਼ਾਲਾ ਵਿੱਚ ਹਨ ਦਾ ਪਾਲਣ ਪੋਸ਼ਣ ਟਰੱਸਟ ਵੱਲੋਂ ਕੀਤਾ ਜਾਂਦਾ ਹੈ । ਉਹਨਾਂ ਮਹਾਰਾਜ ਜੀ ਦੇ ਨਾਲ ਸ਼ਾਮ ਦੀ ਆਰਤੀ ਕਰਨ ਤੋਂ ਬਾਅਦ ਸਾਰੀ ਹੀ ਸੰਗਤ ਨੂੰ ਭੋਜਨ ਕਰਵਾ ਕੇ ਵਿਦਾ ਕੀਤਾ । 

ਜਦੋਂ ਇਸ ਮੌਕੇ ਮਹਾਰਾਜ ਜੀ ਨਾਲ ਗੱਲ-ਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਸਾਡੇ ਗੁਰੂਆਂ ਨੇ ਗਊਮਾਤਾ ਦੀ ਸੇਵਾ ਨੂੰ ਸੱਭ ਤੋ ਉੱਪਰ ਦੱਸਿਆ ਹੈ। ਸਾਨੂੰ ਖ਼ੁਸ਼ੀ ਹੈ ਕਿ ਵਿਦੇਸ਼ਾਂ ਵਿੱਚ ਵੀ ਸਨਾਤਨ ਧਰਮ ਨੂੰ ਮੰਨਣ ਵਾਲੇ ਲੋਕ ਗਊਆਂ ਦੀ ਸੇਵਾ ਕਰ ਰਹੇ ਹਨ ਅਤੇ ਗਊਆਂ ਦੀ ਸੇਵਾ ਲਈ ਸਮਰਪਿਤ ਹਨ । ਇੱਥੇ ਗੌਰਤਲਬ ਹੈ ਕਿ ਮਹਾਰਾਜ ਭੂਰੀਵਾਲਿਆਂ ਦੇ ਤੀਸਰੇ ਗੱਦੀਨਸ਼ੀਨ ਮਹਾਰਾਜ ਗਊਆਂ ਵਾਲਿਆਂ ਨੇ ਜਿਹਨਾਂ ਨੂੰ ਗਊ, ਗਰੀਬ ਅਤੇ ਕੰਨਿਆਂ ਦੇ ਰਾਖੇ ਵੀ ਕਿਹਾ ਜਾਂਦਾ ਹੈ ਨੇ ਦੇਸ਼ ਭਰ ਵਿੱਚ ਗਊਆਂ 'ਤੇ ਹੋ ਰਹੇ ਅੱਤਿਆਚਾਰ ਅਤੇ ਸੇਵਾ ਸੰਭਾਲ਼ ਲਈ ਆਵਾਜ਼ ਬੁਲੰਦ ਕੀਤੀ ਸੀ । ਉਹਨਾਂ ਦੀਆਂ ਛਾਪੀਆਂ ਪੈੜਾਂ 'ਤੇ ਤੁਰਦੇ ਹੋਏ ਮਹਾਰਾਜ ਅਚਾਰੀਆ ਸ਼੍ਰੀ ਚੇਤਨਾ ਨੰਦ ਜੀ ਵੀ ਗਊਆਂ ਦੀ ਸੇਵਾ ਲਈ ਅਨੇਕਾਂ ਗਊਸ਼ਾਲਾ ਚਲਾ ਰਹੇ ਹਨ ਅਤੇ ਮਹਾਰਾਜ ਜੀ ਦੇ ਆਦੇਸ਼ ਅਨੁਸਾਰ ਮਹਾਰਾਜ ਜੀ ਦੀ ਸੰਗਤ ਵੀ ਆਪਣੇ ਘਰ ਗਊਆਂ ਦੀ ਸੇਵਾ ਕਰ ਰਹੀ ਹੈ। 

ਮਹਾਰਾਜ ਜੀ ਵੱਲੋਂ ਚਲਾਈ ਜਾ ਰਹੀ ਪੀ.ਜੀ.ਆਈ. ਲਈ ਬੱਸ ਅਤੇ ਲੰਗਰ ਸੇਵਾ ਜੋ ਕਿ ਪਤਾ ਹੀ ਨਹੀਂ ਕਿੰਨੀ ਕੁ ਗਰੀਬ ਤਬਕੇ ਦੇ ਲੋਕਾਂ ਦੀ ਫ੍ਰੀ ਸੇਵਾ ਕਰ ਰਹੀ ਹੈ ਅਤੇ ਮਹਾਰਾਜ ਜੀ ਵੱਲੋਂ ਮੁਫ਼ਤ ਹੈਲ਼ਥ ਚੈੱਕ ਅੱਪ ਦੇ ਮੈਗਾ ਕੈਂਪ ਵੀ ਹਰ ਸਾਲ ਲਗਾਏ ਜਾਂਦੇ ਹਨ। ਮਹਾਰਾਜ ਜੀ ਵੱਲੋਂ ਗਰਲਜ਼ ਕਾਲਜ ਜੋ ਕਿ ਕੁੜੀਆਂ ਦੀ ਪੜ੍ਹਾਈ ਲਈ ਕੀਤਾ ਜਾ ਰਿਹਾ ਸ਼ਲਾਘਾਯੋਗ ਉਦੱਮ ਹੈ ਅਤੇ ਇਨ੍ਹਾਂ ਕਾਲਜਾਂ ਵਿੱਚ ਪੜਾਈ ਕਰਨ ਵਾਲੀਆਂ ਵਿਦਿਆਰਥਣਾਂ ਸਿੱਖਿਆ ਖੇਡਾਂ ਦੇ ਵੱਖ-ਵੱਖ ਖੇਤਰਾਂ ਵਿੱਚ ਨਵੀਂਆਂ ਪੈੜਾਂ ਬੀਜ ਰਹੀਆਂ ਹਨ । 
 


Vandana

Content Editor

Related News