ਡਾਟਾ ਚੋਰੀ ਦੇ ਮਾਮਲਿਆਂ ''ਚ ਕਮਜ਼ੋਰ ਪਾਸਵਰਡ ਵੱਡਾ ਕਾਰਨ

Thursday, Jan 23, 2020 - 02:19 PM (IST)

ਡਾਟਾ ਚੋਰੀ ਦੇ ਮਾਮਲਿਆਂ ''ਚ ਕਮਜ਼ੋਰ ਪਾਸਵਰਡ ਵੱਡਾ ਕਾਰਨ

ਦਾਵੋਸ (ਬਿਊਰੋ): ਡਾਟਾ ਚੋਰੀ ਹੋਣ ਦੇ 80 ਫੀਸਦੀ ਮਾਮਲਿਆਂ ਵਿਚ ਪਾਸਵਰਡ ਦਾ ਕਮਜ਼ੋਰ ਹੋਣਾ ਅਸਲੀ ਕਾਰਨ ਹੈ। ਸਵਿਟਜ਼ਰਲੈਂਡ ਦੇ ਦਾਵੋਸ ਵਿਚ ਵਿਸ਼ਵ ਆਰਥਿਕ ਮੰਚ (WEF) ਦੀ ਸਾਲਾਨਾ ਬੈਠਕ ਦੇ ਦੂਜੇ ਦਿਨ ਸਾਈਬਰ ਸੁਰੱਖਿਆ 'ਤੇ ਜਾਰੀ ਇਕ ਅਧਿਐਨ ਰਿਪੋਰਟ ਵਿਚ ਇਹ ਦਾਅਵਾ ਕੀਤਾ ਗਿਆ। ਸ਼ੋਧ ਕਰਤਾਵਾਂ ਦੇ ਮੁਤਾਬਕ ਅਕਾਊਂਟ ਵਿਚ ਸੰਨ੍ਹ ਲਗਾਉਣ ਨਾਲ ਸਬੰਧਤ ਹਰੇਕ 5 ਵਿਚੋਂ 4 ਮਾਮਲਿਆਂ ਵਿਚ ਜਾਂ ਤਾਂ ਕਮਜ਼ੋਰ ਪਾਸਵਰਡ ਜਾਂ ਪਾਸਵਰਡ ਚੋਰੀ ਹੋਣਾ ਹੀ ਵੱਡਾ ਕਾਰਨ ਹੁੰਦਾ ਹੈ। 

ਸਾਲ 2020 ਵਿਚ ਸਾਈਬਰ ਅਪਰਾਧਾਂ ਨਾਲ ਗਲੋਬਲ ਅਰਥਵਿਵਸਥਾ ਨੂੰ ਹਰ ਸੈਕੰਡ 29 ਲੱਖ ਡਾਲਰ (ਕਰੀਬ 2030 ਲੱਖ ਰੁਪਏ) ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। ਸ਼ੋਧ ਕਰਤਾਵਾਂ ਨੇ ਕਿਹਾ,''ਪਾਸਵਰਡ ਨਾ ਹੋਣਾ, ਕਮਜ਼ੋਰ ਜਾਂ ਸੰਵੇਦਨਸ਼ੀਲ ਪਾਸਵਰਡ ਰੱਖਣ ਨਾਲੋਂ ਜ਼ਿਆਦਾ ਬਿਹਤਰ ਹੈ। ਲੋਕ ਵਨ ਟਾਈਮ ਪਾਸਵਰਡ ਅਤੇ ਫਿੰਗਰਪ੍ਰਿੰਟ ਸਮੇਤ ਨਕਲੀ ਬੁੱਧੀ ਆਧਾਰਿਤ ਹੋਰ ਪ੍ਰਮਾਣਿਤ ਪ੍ਰਣਾਲੀਆਂ ਅਪਨਾ ਕੇ ਨਾ ਸਿਰਫ ਆਪਣੇ ਅਕਾਊਂਟ ਜਾਂ ਉਪਕਰਨ ਨੂੰ ਜ਼ਿਆਦਾ ਸੁਰੱਖਿਅਤ ਬਣਾ ਸਕਦੇ ਹਨ ਸਗੋਂ ਇਸ ਨਾਲ ਕੰਪਨੀਆਂ ਦੇ ਖਰਚ ਵਿਚ ਵੀ ਭਾਰੀ ਕਟੌਤੀ ਹੋਵੇਗੀ। 

ਫਿਦੋ ਅਲਾਇੰਸ ਦੇ ਸਹਿਯੋਗ ਨਾਲ ਕੀਤੇ ਗਏ ਇਸ ਅਧਿਐਨ ਵਿਚ ਭਵਿੱਖ ਦੀਆਂ ਚੋਟੀ ਦੀਆਂ 5 ਪਾਸਵਰਡ ਪ੍ਰਣਾਲੀਆਂ ਦਾ ਵੀ ਜ਼ਿਕਰ ਕੀਤਾ ਗਿਆ। ਇਹਨਾਂ ਵਿਚ ਬਾਇਓਮੈਟ੍ਰਿਕ (ਫਿੰਗਰਪ੍ਰਿੰਟ-ਆਇਰਿਸ, ਸਕੈਨ-ਫੇਸ ਪਛਾਣ), ਬਿਹੇਵਰੀਅਲ ਐਨਾਲੈਟਿਕਸ (ਆਨਲਾਈਨ ਗੇਮਜ਼, ਐਪ, ਈ-ਕਾਮਰਸ ਸਾਈਟ 'ਤੇ ਯੂਜ਼ਰ ਦੀਆਂ ਗਤੀਵਿਧੀਆਂ ਦਾ ਵਿਸ਼ਲੇਸ਼ਣ), ਜ਼ੀਰੋ-ਨੌਲੇਜ ਪਰੂਫ (ਕ੍ਰਿਪਟੋਗ੍ਰਾਫੀ ਮਤਲਬ ਜਿਸ ਵਿਚ ਕਿਸੇ ਮੈਸੇਜ ਨੂੰ ਖੋਲ੍ਹਣ ਦਾ ਪਾਸਵਰਡ ਸਿਰਫ ਉਸ ਨੂੰ ਭੇਜਣ ਅਤੇ ਹਾਸਲ ਕਰਨ ਵਾਲੇ ਦੇ ਹੀ ਕੋਲ ਹੋਵੇ), ਕਿਊ.ਆਰ. ਕੋਡ ਅਤੇ ਸਿਕਓਰਿਟੀ ਕੀ (ਓ.ਟੀ.ਪੀ. ਆਧਾਰਿਤ ਟੂ-ਸਟੈਪ ਵੇਰੀਫਿਕੇਸ਼ਨ) ਸ਼ਾਮਲ ਹਨ।


author

Vandana

Content Editor

Related News