30 ਸਾਲ ਬਾਅਦ ਦੁਬਾਰਾ ਹੜਤਾਲ ''ਤੇ ਜਾਣਗੀਆਂ ਸਵਿਸ ਔਰਤਾਂ, ਜਾਣੋਂ ਕਾਰਨ

Wednesday, Jun 05, 2019 - 06:03 PM (IST)

30 ਸਾਲ ਬਾਅਦ ਦੁਬਾਰਾ ਹੜਤਾਲ ''ਤੇ ਜਾਣਗੀਆਂ ਸਵਿਸ ਔਰਤਾਂ, ਜਾਣੋਂ ਕਾਰਨ

ਬਰਨੇ— ਸਮਾਨ ਤਨਖਾਹ ਲਈ ਪਹਿਲੀ ਰਾਸ਼ਟਰ ਵਿਆਪੀ ਹੜਤਾਲ ਤੋਂ ਲਗਭਗ 30 ਸਾਲ ਬਾਅਦ ਸਵਿਟਜ਼ਰਲੈਂਡ ਦੀਆਂ ਔਰਤਾਂ ਇਕ ਵਾਰ ਦੁਬਾਰਾ ਹੜਤਾਲ ਕਰਨ ਜਾ ਰਹੀਆਂ ਹਨ। ਔਰਤਾਂ ਦਾ ਕਹਿਣਾ ਹੈ ਕਿ ਉਹ ਅਗਲੇ ਹਫਤੇ ਤਨਖਾਹ ਸਮਾਨਤਾ ਲਈ ਨਵੇਂ ਸਿਰੇ ਤੋਂ ਕਦਮ ਚੁੱਕਣ ਦੀ ਤਿਆਰੀ ਕਰ ਰਹੀਆਂ ਹਨ। ਸਵਿਸ ਸੰਵਿਧਾਨ 'ਚ ਲਿੰਗ ਦੇ ਆਧਾਰ 'ਤੇ ਸਮਾਨਤਾ ਨੂੰ ਸ਼ਾਮਲ ਕਰਨ ਦੇ 10 ਸਾਲ ਬਾਅਦ 14 ਜੂਨ 1991 ਨੂੰ ਲਗਾਤਾਰ ਅਸਮਾਨਤਾਵਾਂ ਦਾ ਸਾਹਮਣਾ ਕਰ ਰਹੀਆਂ ਕਰੀਬ ਪੰਜ ਲੱਖ ਔਰਤਾਂ ਘਰਾਂ ਤੇ ਦਫਤਰਾਂ ਤੋਂ ਬਾਹਰ ਨਿਕਲੀਆਂ ਸਨ।

ਹਾਲਾਂਕਿ ਯੂਨੀਅਨਾਂ ਤੇ ਅਧਿਕਾਰ ਸਮੂਹਾਂ ਦਾ ਕਹਿਣਾ ਹੈ ਕਿ ਤਿੰਨ ਦਹਾਕਿਆਂ ਬਾਅਦ ਵੀ ਇਨ੍ਹਾਂ ਚੀਜ਼ਾਂ 'ਚ ਮੁਸ਼ਕਲ ਨਾਲ ਸੁਧਾਰ ਹੋਇਆ ਹੈ। ਸਵਿਸ ਔਰਤਾਂ ਦਾ ਕਹਿਣਾ ਹੈ ਕਿ ਨਵੇਂ ਸਿਰੇ ਤੋਂ ਹੜਤਾਲ 'ਚ ਸ਼ਾਮਲ ਹੋਣ ਲਈ 14 ਜੂਨ ਨੂੰ ਦੁਬਾਰਾ ਔਰਤਾਂ ਘਰਾਂ ਤੋਂ ਬਾਹਰ ਨਿਕਲਣ। ਔਰਤਾਂ 'ਜ਼ਿਆਦਾ ਸਮਾਂ, ਜ਼ਿਆਦਾ ਧਨ, ਜ਼ਿਆਦਾ ਸਨਮਾਨ' ਦੀ ਮੰਗ ਕਰ ਰਹੀਆਂ ਹਨ।

ਸਵਿਟਜ਼ਰਲੈਂਡ 'ਚ ਔਰਤਾਂ ਨੂੰ ਅਜੇ ਵੀ ਔਰਤਾਂ ਦੀ ਤੁਲਨਾ 'ਚ 20 ਫੀਸਦੀ ਘੱਟ ਤਨਖਾਹ ਮਿਲਦੀ ਹੈ। ਰਾਸ਼ਟਰੀ ਅੰਕੜਾ ਵਿਭਾਗ ਦੇ ਮੁਤਾਬਕ ਸਮਾਨ ਯੋਗਤਾ ਵਾਲੇ ਪੁਰਸ਼ਾਂ ਤੇ ਔਰਤਾਂ ਦੀ ਮਜ਼ਦੂਰੀ ਦਾ ਅੰਤਰ ਲਗਭਗ 8 ਫੀਸਦੀ ਹੈ। ਸਵਿਟਜ਼ਰਲੈਂਡ ਦੀ ਸਭ ਤੋਂ ਵੱਡੀ ਯੂਨੀਅਨ ਯੂ.ਐੱਨ.ਆਈ.ਏ. ਨੇ ਪਿਛਲੇ ਸਾਲ ਇਕ ਬਿਆਨ 'ਚ ਕਿਹਾ ਸੀ ਕਿ ਚਾਹੇ ਹੀ ਤੁਸੀਂ ਸਾਰੇ ਰੁਜ਼ਾਨਾ ਦੇ ਬਹਾਨਿਆਂ ਨੂੰ ਧਿਆਨ 'ਚ ਰੱਖਦੇ ਹੋ ਤੇ ਤੁਸੀਂ ਸਿਰਫ ਔਰਤਾਂ ਤੇ ਪੁਰਸ਼ਾਂ ਦੀ ਇਕ ਹੀ ਪੇਸ਼ੇਵਰ ਤਜ਼ਰਬੇ ਨਾਲ ਇਕ ਹੀ ਸਥਿਤੀ 'ਚ ਤੁਲਨਾ ਕਰਦੇ ਹੋ।

ਪਰ ਤੱਥ ਇਹ ਹੈ ਕਿ ਸਵਿਟਜ਼ਰਲੈਂਡ 'ਚ ਇਕ ਔਰਤ ਨੂੰ ਆਪਣੇ ਕਰੀਅਰ ਦੌਰਾਨ ਤਿੰਨ ਲੱਖ ਸਵਿਸ ਫ੍ਰੈਂਕ (3,13,000 ਡਾਲਰ ਯਾਨੀ ਕਰੀਬ 2 ਕਰੋੜ 16 ਲੱਖ 84 ਹਜ਼ਾਰ ਰੁਪਏ) ਦਾ ਧੋਖਾ ਦਿੱਤਾ ਜਾਂਦਾ ਹੈ। ਉਹ ਵੀ ਸਿਰਫ ਇਸ ਲਈ ਕਿਉਂਕਿ ਉਹ ਇਕ ਔਰਤ ਹੈ। ਹੜਤਾਲ 'ਚ ਜਾਣ ਵਾਲੀਆਂ ਔਰਤਾਂ ਹਿੰਸਾ ਲਈ ਕੋਈ ਥਾਂ ਨਹੀਂ ਤੇ ਔਰਤਾਂ ਦੇ ਕੰਮ ਲਈ ਜ਼ਿਆਦੀ ਸਨਮਾਨ ਤੇ ਬਿਹਤਰ ਤਨਖਾਹ ਦੀ ਮੰਗ ਕਰਨਗੀਆਂ, ਜਿਸ 'ਚ ਘੱਟ ਤੋਂ ਘੱਟ ਰਾਸ਼ਟਰੀ ਤਨਖਾਹ ਦੀ ਮੰਗ ਵੀ ਸ਼ਾਮਲ ਹੈ।


author

Baljit Singh

Content Editor

Related News