ਨਾਟੋ ਸਬੰਧੀ ਗੱਲਬਾਤ ਲਈ ਤੁਰਕੀ ''ਚ ਹਨ ਸਵੀਡਨ ਤੇ ਫਿਨਲੈਂਡ ਦੇ ਨੁਮਾਇੰਦੇ
Wednesday, May 25, 2022 - 10:15 PM (IST)

ਅੰਕਾਰਾ-ਸਵੀਡਨ ਅਤੇ ਫਿਨਲੈਂਡ ਦੇ ਸੀਨੀਅਰ ਅਧਿਕਾਰੀਆਂ ਨੇ ਬੁੱਧਵਾਰ ਨੂੰ ਅੰਕਾਰਾ ਦੇ ਆਪਣੇ ਹਮਰੁਤਬਿਆਂ ਨਾਲ ਮੁਲਾਕਾਤ ਕੀਤੀ ਤਾਂ ਕਿ ਨਾਟੋ 'ਚ ਸ਼ਾਮਲ ਹੋਣ ਦੇ ਨਾਰਡਿਕ ਦੇਸ਼ਾਂ ਦੀ ਕੋਸ਼ਿਸ਼ 'ਤੇ ਤੁਰਕੀ ਦੇ ਇਤਰਾਜ਼ਾਂ ਨੂੰ ਦੂਰ ਕੀਤਾ ਜਾ ਸਕੇ। ਨਾਟੋ 'ਚ ਸ਼ਾਮਲ ਹੋਣ ਲਈ ਸਵੀਡਨ ਅਤੇ ਫਿਨਲੈਂਡ ਨੇ ਪਿਛਲੇ ਹਫ਼ਤੇ ਆਪਣੀਆਂ ਲਿਖਤੀ ਅਰਜ਼ੀਆਂ ਜਮ੍ਹਾਂ ਕਰਵਾਈਆਂ।
ਇਹ ਵੀ ਪੜ੍ਹੋ :- LSG vs RCB, Eliminator : ਬੈਂਗਲੁਰੂ ਨੇ ਲਖਨਊ ਨੂੰ ਦਿੱਤਾ 208 ਦੌੜਾਂ ਦਾ ਟੀਚਾ
ਤੁਰਕੀ ਨੇ ਕਿਹਾ ਕਿ ਉਹ ਪੱਛਮੀ ਫੌਜੀ ਗਠਜੋੜ 'ਚ ਉਕਤ ਦੋਵਾਂ ਦੇਸ਼ਾਂ ਦੀ ਮੈਂਬਰਸ਼ਿਪ ਦਾ ਵਿਰੋਧ ਕਰਦਾ ਹੈ ਕਿਉਂਕਿ ਉਸ ਨੂੰ ਸਵੀਡਨ ਤੋਂ ਕੁਝ ਸ਼ਿਕਾਇਤਾਂ ਹਨ, ਜਦਕਿ ਫਿਨਲੈਂਡ ਕੁਰਦੀਸਤਾਨ ਵਰਕਰਸ ਪਾਰਟੀ ਜਾਂ ਪੀ.ਕੇ.ਕੇ. ਅਤੇ ਉਨ੍ਹਾਂ ਹੋਰ ਸੰਸਥਾਵਾਂ ਦਾ ਸਮਰਥਕ ਰਿਹਾ ਹੈ ਜਿਨ੍ਹਾਂ ਨੂੰ ਤੁਰਕੀ ਆਪਣੇ ਲਈ ਸੁਰੱਖਿਆ ਖਤਰੇ ਦੇ ਰੂਪ 'ਚ ਦੇਖਦਾ ਹੈ। ਤੁਰਕੀ ਸਰਕਾਰ ਨੇ ਫਿਨਲੈਂਡ ਅਤੇ ਸਵੀਡਨ 'ਤੇ ਅੰਕਾਰਾ 'ਤੇ ਹਥਿਆਰ ਨਿਰਯਾਤ ਪਾਬੰਦੀ ਲਾਉਣ ਅਤੇ ਸ਼ੱਕੀ ਅੱਤਵਾਦੀਆਂ ਦੀ ਹਵਾਲਗੀ ਤੋਂ ਇਨਕਾਰ ਕਰਨ ਦਾ ਵੀ ਦੋਸ਼ ਲਾਇਆ।
ਇਹ ਵੀ ਪੜ੍ਹੋ :- 'ਪਾਰਟੀਗੇਟ' ਤੋਂ ਅੱਗੇ ਵਧਣਾ ਚਾਹੁੰਦੇ ਹਨ ਬ੍ਰਿਟਿਸ਼ PM ਜਾਨਸਨ
ਸਵੀਡਨ ਅਤੇ ਫਿਨਲੈਂਡ ਦੇ ਵਫ਼ਦਾਂ ਨੇ ਤੁਰਕੀ ਦੇ ਰਾਸ਼ਟਰਪਤੀ ਰਜਬ ਤੈਯਬ ਏਰਦੋਆਨ ਦੇ ਬੁਲਾਰੇ ਇਬ੍ਰਾਹਿਮ ਕਾਲਿਨ ਅਤੇ ਤੁਰਕੀ ਦੇ ਉਪ ਵਿਦੇਸ਼ ਮੰਤਰੀ ਸੇਦਾਤ ਓਨਾਲ ਨਾਲ ਮੁਲਾਕਾਤ ਕੀਤੀ। ਤੁਰਕੀ ਨਾਟੋ ਦਾ ਮੈਂਬਰ ਹੈ ਅਤੇ ਉਸ ਦੇ ਕੋਲ ਸੰਗਠਨ ਦੀ ਵੀਟੋ ਸ਼ਕਤੀ ਵੀ ਹੈ। ਉਸ ਨੇ ਕਿਹਾ ਕਿ ਸਵੀਡਨ ਅਤੇ ਫਿਨਲੈਂਡ ਉਸ ਦੇ ਹਿੱਤਾਂ ਦੇ ਉਲਟ ਕੰਮ ਕਰਦੇ ਰਹੇ ਹਨ ਅਤੇ ਉਹ ਨਹੀਂ ਚਾਹੁੰਦਾ ਕਿ ਇਹ ਦੋਵੇਂ ਦੇਸ਼ ਉੱਤਰ ਅਟਲਾਂਟਿਕ ਸੰਧੀ ਸੰਗਠਨ (ਨਾਟੋ) 'ਚ ਸ਼ਾਮਲ ਹੋਣ।
ਇਹ ਵੀ ਪੜ੍ਹੋ :-ਸੰਯੁਕਤ ਅਰਬ ਅਮੀਰਾਤ 'ਚ ਮੰਕੀਪੌਕਸ ਦਾ ਪਹਿਲਾ ਮਾਮਲਾ ਆਇਆ ਸਾਹਮਣੇ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ