ਸੁਸ਼ਮਾ ਸਵਰਾਜ ਨੇ ਬਹਿਰੀਨ ਦੇ ਪੀ. ਐੱਮ. ਨਾਲ ਕੀਤੀ ਮੁਲਾਕਾਤ, ਦੋ-ਪੱਖੀ ਸੰਬੰਧਾਂ 'ਤੇ ਹੋਈ ਚਰਚਾ

07/15/2018 6:14:47 PM

ਮਨਾਮਾ (ਭਾਸ਼ਾ)— ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਐਤਵਾਰ ਨੂੰ ਮਨਾਮਾ 'ਚ ਬਹਿਰੀਨ ਦੇ ਪ੍ਰਧਾਨ ਮੰਤਰੀ ਖਲੀਫਾ ਬਿਨ ਸਲਮਾਨ ਅਲ ਖਲੀਫਾ ਨਾਲ ਮੁਲਾਕਾਤ ਕੀਤੀ ਅਤੇ ਦੋ-ਪੱਖੀ ਸੰਬੰਧਾਂ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ ਬਾਰੇ ਚਰਚਾ ਕੀਤੀ। ਦੱਸਣਯੋਗ ਹੈ ਕਿ ਸੁਸ਼ਮਾ ਸਵਰਾਜ ਕੱਲ ਭਾਵ ਸ਼ਨੀਵਾਰ ਨੂੰ ਇੱਥੇ ਦੋ ਦਿਨਾ ਦੌਰੇ 'ਤੇ ਪਹੁੰਚੀ।
ਸੁਸ਼ਮਾ ਸਵਰਾਜ ਨੇ ਆਪਣੇ ਹਮਰੁਤਬਾ ਅਤੇ ਭਾਰਤ ਦੇ ਨੇੜਲੇ ਮਿੱਤਰ ਵਿਦੇਸ਼ ਮੰਤਰੀ ਸ਼ੇਖ ਖਾਲਿਦ ਬਿਨ ਅਹਿਮਦ ਅਲ ਖਲੀਫਾ ਨਾਲ ਵੀ ਅੱਜ ਬੈਠਕ ਕੀਤੀ। ਦੋਹਾਂ ਨੇਤਾਵਾਂ ਨੇ ਭਾਰਤ-ਬਹਿਰੀਨ ਹਾਈ ਜੁਆਇੰਟ ਕਮਿਸ਼ਨ ਦੀ ਬੈਠਕ ਦੀ ਸਹਿ-ਪ੍ਰਧਾਨਗੀ ਕੀਤੀ। ਹਾਈ ਜੁਆਇੰਟ ਕਮਿਸ਼ਨ ਦੀ ਪਹਿਲੀ ਬੈਠਕ ਨਵੀਂ ਦਿੱਲੀ ਵਿਚ ਫਰਵਰੀ 2015 'ਚ ਹੋਈ ਸੀ।


Related News