ਅਜਬ-ਗਜ਼ਬ : ਪੁੱਤਰ ਦੇ ਖੂਨ ਨਾਲ ਜਵਾਨ ਦਿਸਣਾ ਚਾਹੁੰਦਾ ਹੈ ਸ਼ਖਸ, ਹਰ ਸਾਲ ਖਰਚ ਕਰਦੈ ਕਰੋੜਾਂ ਰੁਪਏ

06/07/2023 12:10:57 AM

ਵਾਸ਼ਿੰਗਟਨ (ਇੰਟ.) : ਬੁਢਾਪਾ ਭਲਾ ਕੌਣ ਪਸੰਦ ਕਰਦਾ ਹੈ? ਹਰ ਕੋਈ ਹਰ ਰੋਜ਼ ਜਵਾਨ ਦਿਖਣਾ ਚਾਹੁੰਦਾ ਹੈ। ਦੁਨੀਆ 'ਚ ਹਰ ਕੋਈ ਬੁਢਾਪੇ ਵਿੱਚ ਜਵਾਨ ਦਿਸਣ ਦਾ ਸੁਪਨਾ ਲੈਂਦਾ ਹੈ ਪਰ ਕਿਹਾ ਜਾਂਦਾ ਹੈ ਕਿ ਇਕ ਵਾਰ ਉਮਰ ਲੰਘ ਗਈ ਤਾਂ ਇਸ ਨੂੰ ਘਟਾਇਆ ਨਹੀਂ ਜਾ ਸਕਦਾ। ਹਾਲਾਂਕਿ ਅਮਰੀਕਾ 'ਚ ਰਹਿਣ ਵਾਲਾ ਇਕ ਵਿਅਕਤੀ ਇਸ ਥਿਊਰੀ ਨੂੰ ਗਲਤ ਸਾਬਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਦੁਨੀਆ ’ਚ ਲੋਕਾਂ ਅੰਦਰ ਰਿਵਰਸ ਏਜਿੰਗ (Reverse Aging) ਦਾ ਸ਼ੌਕ ਤੇਜ਼ੀ ਨਾਲ ਵਧਿਆ ਹੈ।

ਇਹ ਵੀ ਪੜ੍ਹੋ : ਖੂਬਸੂਰਤੀ ਪੱਖੋਂ ਸਕਾਟਲੈਂਡ ਦੇ ਇਸ ਰੇਲਵੇ ਸਟੇਸ਼ਨ ਨੇ ਮਾਰੀ ਬਾਜ਼ੀ, ਦੇਖੋ ਤਸਵੀਰਾਂ

PunjabKesari

ਇਸੇ ਕੜੀ ’ਚ 45 ਸਾਲ ਦੇ ਸਾਫਟਵੇਅਰ ਡਿਵੈੱਲਪਰ ਬ੍ਰਾਇਨ ਜਾਨਸਨ ਆਪਣੇ ਪੁੱਤਰ ਦੇ ਨਾਲ ਪਲਾਜ਼ਮਾ ਐਕਸਚੇਂਜ (Plasma Exchange) ਦੇ ਮਾਧਿਅਮ ਰਾਹੀਂ ਖੁਦ ਨੂੰ 18 ਸਾਲ ਦਾ ਜਵਾਨ ਬਣਾਉਣਾ ਚਾਹੁੰਦੇ ਹਨ। ਇਕ ਮੀਡੀਆ ਰਿਪੋਰਟ ਮੁਤਾਬਕ 45 ਸਾਲਾ ਬ੍ਰਾਇਨ ਜਾਨਸਨ ਨੇ ਜਵਾਨੀ ਨੂੰ ਵਾਪਸ ਪਾਉਣ ਲਈ ਆਪਣੇ ਹੀ 17 ਸਾਲਾ ਬੇਟੇ ਟਾਲਮੇਜ ਦੇ ਖੂਨ ਦੀ ਵਰਤੋਂ ਕੀਤੀ ਹੈ।

ਇਹ ਵੀ ਪੜ੍ਹੋ : ਅਫਗਾਨਿਸਤਾਨ : ਤਾਲਿਬਾਨ ਦੇ ਰਾਜ 'ਚ ਕੁੜੀਆਂ 'ਤੇ ਤਸ਼ੱਦਦ, 80 ਸਕੂਲੀ ਵਿਦਿਆਰਥਣਾਂ ਨੂੰ ਦਿੱਤਾ ਗਿਆ ਜ਼ਹਿਰ

PunjabKesari

ਰਿਪੋਰਟ ਮੁਤਾਬਕ ਬੀਤੇ ਮਹੀਨੇ ਜਾਨਸਨ ਆਪਣੇ 70 ਸਾਲਾ ਪਿਤਾ ਰਿਚਰਡ ਅਤੇ ਬੇਟੇ ਟਾਲਮੇਜ ਦੇ ਨਾਲ ਇਕ ਕਲੀਨਿਕ ਗਏ ਸਨ। ਆਮ ਤੌਰ ’ਤੇ ਜਾਨਸਨ ਹਮੇਸ਼ਾ ਅਣਪਛਾਤੇ ਡੋਨਰ ਤੋਂ ਪਲਾਜ਼ਮਾ ਲੈਂਦੇ ਹਨ ਪਰ ਇਸ ਵਾਰ ਉਨ੍ਹਾਂ ਦੇ ਬੇਟੇ ਟਾਲਮੇਜ ਨੇ ਇਕ ਲਿਟਰ ਖੂਨ ਦਾਨ ਕੀਤਾ। ਇਸ ਪ੍ਰਾਜੈਕਟ ਲਈ 30 ਡਾਕਟਰ ਅਤੇ ਮੈਡੀਕਲ ਐਕਸਪਰਟਸ ਦੀ ਟੀਮ ਕੰਮ ਕਰ ਰਹੀ ਹੈ, ਜੋ ਉਨ੍ਹਾਂ ਦੇ ਸਰੀਰ ਦੇ ਅੰਗਾਂ ਦੀ ਉਮਰ ਨੂੰ ਘਟਾਉਣ ’ਚ ਮਦਦ ਕਰ ਰਹੀ ਹੈ। ਉਹ ਹਰ ਸਾਲ 16 ਕਰੋੜ ਰੁਪਏ ਤੋਂ ਜ਼ਿਆਦਾ ਖਰਚ ਕਰਦੇ ਹਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News