ਥਾਈਲੈਂਡ: ਬੈਂਕਾਕ ਦੇ ਲਗਜ਼ਰੀ ਹੋਟਲ ''ਚ ਦੋ ਅਮਰੀਕੀਆਂ ਸਮੇਤ ਛੇ ਦੀ ਸ਼ੱਕੀ ਮੌਤ

Wednesday, Jul 17, 2024 - 02:45 AM (IST)

ਥਾਈਲੈਂਡ: ਬੈਂਕਾਕ ਦੇ ਲਗਜ਼ਰੀ ਹੋਟਲ ''ਚ ਦੋ ਅਮਰੀਕੀਆਂ ਸਮੇਤ ਛੇ ਦੀ ਸ਼ੱਕੀ ਮੌਤ

ਬੈਂਕਾਕ : ਥਾਈਲੈਂਡ ਦੀ ਰਾਜਧਾਨੀ ਬੈਂਕਾਕ 'ਚ ਮੰਗਲਵਾਰ ਨੂੰ ਇਕ ਲਗਜ਼ਰੀ ਹੋਟਲ ਦੇ ਕਮਰੇ 'ਚ 6 ਲੋਕ ਮ੍ਰਿਤਕ ਪਾਏ ਗਏ। ਪੁਲਸ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਇਨ੍ਹਾਂ ਲੋਕਾਂ ਨੂੰ ਜ਼ਹਿਰ ਦਿੱਤਾ ਗਿਆ ਹੋ ਸਕਦਾ ਹੈ। ਨਿਊਯਾਰਕ ਟਾਈਮਜ਼ ਨੇ ਇਹ ਖ਼ਬਰ ਦਿੱਤੀ ਹੈ।

ਥਾਈਲੈਂਡ ਦੇ ਪ੍ਰਧਾਨ ਮੰਤਰੀ ਸ਼ਰੇਥਾ ਥਾਵਿਸਿਨ ਨੇ ਕਿਹਾ ਕਿ ਮਰਨ ਵਾਲੇ ਦੋ ਵੀਅਤਨਾਮੀ-ਅਮਰੀਕੀ ਸਨ। ਜਦਕਿ ਚਾਰ ਵੀਅਤਨਾਮੀ ਨਾਗਰਿਕ ਹਨ। ਖਬਰਾਂ ਅਨੁਸਾਰ ਮੈਟਰੋਪੋਲੀਟਨ ਪੁਲਿਸ ਬਿਊਰੋ ਦੇ ਮੁੱਖ ਜਾਂਚ ਅਧਿਕਾਰੀ ਮੇਜਰ ਜਨਰਲ ਥੈਰਾਡਜ਼ੇ ਥੁਮਾਸੁਥੀ ਨੇ ਦੱਸਿਆ ਕਿ ਮਰਨ ਵਾਲਿਆਂ ਵਿਚ ਤਿੰਨ ਪੁਰਸ਼ ਤੇ ਤਿੰਨ ਔਰਤਾਂ ਹਨ।

ਇਹ ਵੀ ਪੜ੍ਹੋ- ਸਹੁਰਾ ਪਰਿਵਾਰ ਤੋਂ ਤੰਗ ਲੜਕੀ ਨੇ ਖੁਦ ਨੂੰ ਅੱਗ ਲਾ ਕੀਤੀ ਖੁਦਕੁਸ਼ੀ

ਉਸ ਨੇ ਦੱਸਿਆ ਕਿ ਮੌਕੇ 'ਤੇ ਹੋਈ ਮੁੱਢਲੀ ਜਾਂਚ 'ਚ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਜ਼ਹਿਰ ਦਿੱਤਾ ਗਿਆ ਹੈ। ਥੈਰਾਡਜ਼ੇ ਨੇ ਕਿਹਾ ਕਿ ਅਜਿਹੇ ਸੰਕੇਤ ਮਿਲੇ ਹਨ ਕਿ ਸਾਰੇ ਛੇ ਲੋਕਾਂ ਨੇ ਕੌਫੀ ਜਾਂ ਚਾਹ ਪੀਤੀ ਸੀ। ਉਨ੍ਹਾਂ ਕਿਹਾ ਕਿ ਸ਼ੁਰੂਆਤੀ ਪੋਸਟਮਾਰਟਮ 'ਚ ਕੋਈ ਸੱਟ ਦੇ ਨਿਸ਼ਾਨ ਨਹੀਂ ਮਿਲੇ ਹਨ। ਇਸ ਤੋਂ ਇਲਾਵਾ ਇੱਕ ਗਾਈਡ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।

ਮੈਟਰੋਪੋਲੀਟਨ ਪੁਲਸ ਕਮਿਸ਼ਨਰ ਲੈਫਟੀਨੈਂਟ ਜਨਰਲ ਥਿਤੀ ਸੇਂਗਸਾਵਾਂਗ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਸੰਘਰਸ਼ ਦੇ ਕੋਈ ਸੰਕੇਤ ਨਹੀਂ ਮਿਲੇ ਹਨ। ਖਬਰਾਂ ਮੁਤਾਬਕ ਉਨ੍ਹਾਂ ਸਾਰੇ 6 ਲੋਕਾਂ ਦੀਆਂ ਲਾਸ਼ਾਂ ਇੱਕੋ ਕਮਰੇ 'ਚੋਂ ਮਿਲੀਆਂ ਹਨ। ਸਾਰਿਆਂ ਨੇ ਮੰਗਲਵਾਰ ਨੂੰ ਚੈੱਕ ਆਊਟ ਕਰਨਾ ਸੀ ਅਤੇ ਉਨ੍ਹਾਂ ਦੇ ਬੈਗ ਪੈਕ ਕੀਤੇ ਗਏ ਸਨ।

ਇਹ ਵੀ ਪੜ੍ਹੋ- ਫੈਲ ਗਿਆ ਨਵਾਂ ਵਾਇਰਸ, ਹੋ ਗਈ 8 ਲੋਕਾਂ ਦੀ ਮੌਤ, ਘਰੋਂ ਨਿਕਲਣ ਤੋਂ ਪਹਿਲਾਂ ਰੱਖੋ ਧਿਆਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇                             

https://whatsapp.com/channel/0029Va94hsaHAdNVur4L170e


author

Inder Prajapati

Content Editor

Related News