ਮਹਿੰਗੀ ਗੱਡੀ 'ਚ ਚੋਰੀ ਕਰਨ ਆਈਆਂ ਦੋ ਸ਼ੱਕੀ ਕੁੜੀਆਂ ਦੀ ਹੋ ਰਹੀ ਹੈ ਭਾਲ

Thursday, Nov 02, 2017 - 03:37 PM (IST)

ਮਹਿੰਗੀ ਗੱਡੀ 'ਚ ਚੋਰੀ ਕਰਨ ਆਈਆਂ ਦੋ ਸ਼ੱਕੀ ਕੁੜੀਆਂ ਦੀ ਹੋ ਰਹੀ ਹੈ ਭਾਲ

ਟੋਰਾਂਟੋ— ਬਹੁਤ ਸਾਰੇ ਲੋਕਾਂ ਨੂੰ ਮਾਡਲਾਂ ਵਰਗੀ ਲੁੱਕ ਬਣਾਉਣ ਤੇ ਉਨ੍ਹਾਂ ਦੇ ਸਟਾਈਲ ਦੀ ਨਕਲ ਕਰਨ 'ਚ ਖੁਸ਼ੀ ਮਿਲਦੀ ਹੈ। ਅਜਿਹਾ ਹੀ ਸ਼ੌਂਕ ਰੱਖਣ ਵਾਲੀਆਂ ਦੋ ਕੁੜੀਆਂ ਟੋਰਾਂਟੋ ਦੇ ਇਕ ਸ਼ਾਪਿੰਗ ਮਾਲ 'ਚ 10 ਅਕਤੂਬਰ ਨੂੰ ਗਈਆਂ। ਉਨ੍ਹਾਂ ਨੂੰ ਕਿਮ ਕਾਰਦਸ਼ੀਆਂ ਦੇ ਹੇਅਰ ਸਟਾਈਲ ਵਰਗਾ ਵਿੱਗ ਬਹੁਤ ਚੰਗਾ ਲੱਗਾ। ਸ਼ੇਫਰਡ ਅਵੈਨਿਊ ਈਸਟ ਅਤੇ ਗਰੀਨਬਰੀਅਰ ਰੋਡ 'ਤੇ ਬਣੇ ਇਸ ਸ਼ਾਪਿੰਗ ਮਾਲ 'ਚ ਉਹ ਸਵੇਰੇ 11.30 ਵਜੇ ਗਈਆਂ ਸਨ ਅਤੇ ਵਿੱਗ ਖਰੀਦਣ ਦੀਆਂ ਚਾਹਵਾਨ ਲੱਗੀਆਂ।

PunjabKesariਵਧੇਰੇ ਕੀਮਤ ਹੋਣ ਕਾਰਨ ਉਨ੍ਹਾਂ ਨੇ ਵਿੱਗ ਖਰੀਦਣ ਤੋਂ ਇਨਕਾਰ ਕਰ ਦਿੱਤਾ ਪਰ ਇਸ ਮਗਰੋਂ ਇਹ ਦੋਵੇਂ ਔਰਤਾਂ ਇਸ ਵਿੱਗ ਨੂੰ ਚੋਰੀ ਕਰਕੇ ਭੱਜ ਗਈਆਂ। ਹਲਕੇ ਰੰਗ ਦੀ ਮਹਿੰਗੀ ਗੱਡੀ ਬੀ.ਐੱਮ.ਡਬਲਿਊ 'ਚ ਉਨ੍ਹਾਂ ਨੂੰ ਹੱਥ 'ਚ ਵਿੱਗ ਫੜ ਕੇ ਭੱਜਦੇ ਹੋਏ ਦੇਖਿਆ ਗਿਆ। ਇਸ ਦੀ ਸ਼ਿਕਾਇਤ ਕੀਤੀ ਗਈ ਅਤੇ ਸੀ.ਸੀ.ਟੀ.ਵੀ. ਕੈਮਰੇ ਦੀ ਮਦਦ ਨਾਲ ਇਨ੍ਹਾਂ ਦੀਆਂ ਤਸਵੀਰਾਂ ਨੂੰ ਜਨਤਕ ਕੀਤਾ ਗਿਆ। ਪੁਲਸ ਇਨ੍ਹਾਂ ਦੋਹਾਂ ਸ਼ੱਕੀ ਔਰਤਾਂ ਦੀ ਭਾਲ ਕਰ ਰਹੀ ਹੈ। ਇਨ੍ਹਾਂ ਦੀ ਉਮਰ 18 ਤੋਂ 24 ਸਾਲ ਦੱਸੀ ਜਾ ਰਹੀ ਹੈ। ਦੋਵੇਂ ਕਾਲੇ ਰੰਗ ਦੇ ਕੱਪੜੇ ਪਹਿਨ ਕੇ ਮਾਲ 'ਚ ਆਈਆਂ ਸਨ।


Related News