ਲੰਡਨ ''ਚ ਸ਼ੱਕੀ ਅੱਤਵਾਦੀ ਹਮਲਾ, ਹਮਲਾਵਰ ਨੂੰ ਪੁਲਸ ਨੇ ਮਾਰੀ ਗੋਲੀ
Sunday, Feb 02, 2020 - 09:40 PM (IST)
ਲੰਡਨ - ਬਿ੍ਰਟੇਨ ਵਿਚ ਮੈਟਰੋਪੋਲੀਟਨ ਪੁਲਸ ਨੇ ਆਖਿਆ ਹੈ ਕਿ ਦੱਖਣੀ ਲੰਡਨ ਵਿਚ ਅੱਤਵਾਦ ਸਬੰਧੀ ਇਕ ਘਟਨਾ ਵਿਚ ਹਥਿਆਰਬੰਦ ਅਧਿਕਾਰੀਆਂ ਨੇ ਇਕ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਹੈ। ਪੁਲਸ ਦਾ ਆਖਣਾ ਹੈ ਕਿ ਹਮਲਾਵਰ ਨੇ ਕਈ ਲੋਕਾਂ ਨੂੰ ਚਾਕੂ ਮਾਰਿਆ ਹੈ ਅਤੇ ਕਈਆਂ ਦੇ ਜ਼ਖਮੀ ਹੋਣ ਦੀ ਖਬਰ ਹੈ। ਚਸ਼ਮਦੀਦਾਂ ਨੇ ਸੋਸ਼ਲ ਮੀਡੀਆ 'ਤੇ ਦੱਸਿਆ ਕਿ ਉਨ੍ਹਾਂ ਨੂੰ 3 ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਸੀ।
ਇਸ ਤੋਂ ਬਾਅਦ ਐਮਰਜੰਸੀ ਸਰਵਿਸਜ਼ ਹਰਕਤ ਵਿਚ ਆਈ। ਹਥਿਆਰਬੰਦ ਪੁਲਸ ਨੇ ਇਲਾਕੇ ਨੂੰ ਆਪਣੇ ਘੇਰੇ ਵਿਚ ਲੈ ਲਿਆ। ਲੰਡਨ ਐਂਬੂਲੈਂਸ ਸਰਵਿਸ ਦਾ ਆਖਣਾ ਹੈ ਕਿ ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਕਈ ਸਿਹਤ ਕਰਮੀਆਂ ਨੂੰ ਤੈਨਾਤ ਕੀਤਾ ਗਿਆ ਹੈ।
