ਮੈਕਸੀਕੋ ''ਚ ਸ਼ੱਕੀ ਨਸ਼ੀਲੇ ਪਦਾਰਥ ਤਸਕਰਾਂ ਨੇ ਕੀਤੀ ਗੋਲੀਬਾਰੀ, 3 ਸਾਲਾ ਮਾਸੂਮ ਦੀ ਮੌਤ

Tuesday, Oct 12, 2021 - 10:17 AM (IST)

ਮੈਕਸੀਕੋ ਸਿਟੀ (ਭਾਸ਼ਾ): ਉੱਤਰੀ ਮੈਕਸੀਕੋ ਵਿਚ ਸ਼ੱਕੀ ਨਸ਼ੀਲੇ ਪਦਾਰਥ ਤਸਕਰਾਂ ਨੇ ਸੋਮਵਾਰ ਨੂੰ ਇਕ ਕਾਰ 'ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਵਿਚ 3 ਸਾਲ ਦੇ ਬੱਚੇ ਦੀ ਮੌਤ ਹੋ ਗਈ ਅਤੇ ਉਸ ਦੇ ਮਾਤਾ-ਪਿਤਾ ਜ਼ਖਮੀ ਹੋ ਗਏ। ਸਰਹੱਦੀ ਸ਼ਹਿਰ ਸੋਨੋਰਾ ਦੇ ਵਕੀਲਾਂ ਨੇ ਦੱਸਿਆ ਕਿ ਪੀੜਤ ਪਰਿਵਾਰ ਸਿਯੁਦਾਦ ਓਬ੍ਰੇਗਾਨ ਸ਼ਹਿਰ ਵਿਚ ਆਪਣੀ ਕਾਰ ਤੋਂ ਕਿਤੇ ਜਾ ਰਿਹਾ ਸੀ, ਉਦੋਂ ਉਹਨਾਂ 'ਤੇ ਇਹ ਹਮਲਾ ਹੋਇਆ। 

ਪੜ੍ਹੋ ਇਹ ਅਹਿਮ ਖਬਰ- ਬ੍ਰਿਟਿਸ਼ ਪੁਲਸ ਯੌਨ ਸ਼ੋਸ਼ਣ ਮਾਮਲੇ 'ਚ ਪ੍ਰਿੰਸ ਐਂਡਰਿਊ ਖ਼ਿਲਾਫ਼ ਨਹੀਂ ਕਰੇਗੀ ਕਾਰਵਾਈ

ਭਾਵੇਂਕਿ ਬੱਚੇ ਦੇ ਪਿਤਾ ਨੇ ਕਿਸੇ ਤਰ੍ਹਾਂ ਕਾਰ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਹਮਲਾਵਰ ਗੋਲੀਬਾਰੀ ਕਰਨ ਦੇ ਬਾਅਦ ਮੌਕੇ ਤੋਂ ਫਰਾਰ ਹੋ ਗਏ। ਸਰਕਾਰੀ ਵਕੀਲ ਦੇ ਦਫਤਰ ਨੇ ਇਕ ਬਿਆਨ ਵਿਚ ਕਿਹਾ,''ਨਸ਼ੀਲੇ ਪਦਾਰਥ ਤਸਕਰਾਂ ਦਾ ਇਸ ਤਰ੍ਹਾਂ ਬੱਚਿਆਂ ਦੀ ਜਾਨ ਲੈਣਾ ਸਾਨੂੰ ਕਾਫੀ ਦੁੱਖ ਪਹੁੰਚਾਉਂਦਾ ਹੈ।'' ਸੋਨੋਰਾ ਵਿਚ ਅਕਸਰ ਗਿਰੋਹਾਂ ਵਿਚਕਾਰ ਹਿੰਸਾ ਸਮੇਤ ਆਮ ਨਾਗਿਰਕਾਂ ਦੇ ਕਤਲ ਦੇ ਮਾਮਲੇ ਸਾਹਮਣੇ ਆਉਂਦੇ ਹਨ।
 

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News