ਮਾਸਕੋ ''ਚ ਸੀਨੀਅਰ ਜਨਰਲ ਦੇ ਕਤਲ ਮਾਮਲੇ ''ਚ ਹਿਰਾਸਤ ''ਚ ਲਿਆ ਗਿਆ ਸ਼ੱਕੀ: ਰੂਸ

Wednesday, Dec 18, 2024 - 02:09 PM (IST)

ਮਾਸਕੋ ''ਚ ਸੀਨੀਅਰ ਜਨਰਲ ਦੇ ਕਤਲ ਮਾਮਲੇ ''ਚ ਹਿਰਾਸਤ ''ਚ ਲਿਆ ਗਿਆ ਸ਼ੱਕੀ: ਰੂਸ

ਮਾਸਕੋ (ਏਜੰਸੀ)- ਰੂਸ ਦੀ ਇਕ ਖੁਫੀਆ ਏਜੰਸੀ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੇ ਮਾਸਕੋ ਵਿਚ ਇਕ ਸੀਨੀਅਰ ਜਨਰਲ ਦੀ ਹੱਤਿਆ ਦੇ ਮਾਮਲੇ ਵਿਚ ਇਕ ਸ਼ੱਕੀ ਨੂੰ ਹਿਰਾਸਤ ਵਿਚ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ੱਕੀ ਉਜ਼ਬੇਕਿਸਤਾਨ ਦਾ ਨਾਗਰਿਕ ਹੈ, ਜਿਸ ਨੂੰ ਯੂਕ੍ਰੇਨ ਦੀ ਖੁਫੀਆ ਸੇਵਾ ਨੇ ਭਰਤੀ ਕੀਤਾ ਸੀ। ਰੂਸ ਦੀ 'ਫੈਡਰਲ ਸਕਿਓਰਿਟੀ ਸਰਵਿਸ' ਨੇ ਸ਼ੱਕੀ ਦਾ ਨਾਂ ਜਨਤਕ ਨਹੀਂ ਕੀਤਾ ਪਰ ਕਿਹਾ ਕਿ ਉਸ ਦਾ ਜਨਮ 1995 'ਚ ਹੋਇਆ ਸੀ।

ਇਹ ਵੀ ਪੜ੍ਹੋ: ਘਰ 'ਚੋਂ ਮਿਲੀਆਂ ਇਕੋ ਪਰਿਵਾਰ ਦੇ 5 ਜੀਆਂ ਦੀਆਂ ਲਾਸ਼ਾਂ

ਖੁਫੀਆ ਏਜੰਸੀ ਦੇ ਬਿਆਨ ਮੁਤਾਬਕ ਸ਼ੱਕੀ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਨੂੰ ਯੂਕ੍ਰੇਨ ਦੀ ਵਿਸ਼ੇਸ਼ ਸੇਵਾ ਨੇ ਭਰਤੀ ਕੀਤਾ ਸੀ। ਲੈਫਟੀਨੈਂਟ ਜਨਰਲ ਇਗੋਰ ਕਿਰੀਲੋਵ ਮੰਗਲਵਾਰ ਨੂੰ ਮਾਸਕੋ ਵਿੱਚ ਇੱਕ ਬੰਬ ਧਮਾਕੇ ਵਿੱਚ ਮਾਰਿਆ ਗਿਆ ਸੀ। ਬੰਬ ਉਸ ਦੇ ਅਪਾਰਟਮੈਂਟ ਬਿਲਡਿੰਗ ਦੇ ਬਾਹਰ ਇੱਕ ਸਕੂਟਰ ਵਿੱਚ ਲਾਇਆ ਗਿਆ ਸੀ। ਇਸ ਤੋਂ ਇਕ ਦਿਨ ਪਹਿਲਾਂ ਯੂਕ੍ਰੇਨ ਦੀ ਸੁਰੱਖਿਆ ਸੇਵਾ ਨੇ ਕਿਰੀਲੋਵ 'ਤੇ ਅਪਰਾਧਿਕ ਦੋਸ਼ ਦਾਇਰ ਕੀਤੇ ਸਨ। 

ਇਹ ਵੀ ਪੜ੍ਹੋ: ਅਮਰੀਕਾ ਨੇ H-1ਬੀ ਵੀਜ਼ਾ ਨਿਯਮਾਂ 'ਚ ਦਿੱਤੀ ਢਿੱਲ, ਭਾਰਤੀਆਂ ਨੂੰ ਸਭ ਤੋਂ ਵੱਧ ਫਾਇਦਾ ਹੋਣ ਦੀ ਸੰਭਾਵਨਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News