ਵਿਸਕੌਨਸਿਨ ਸ਼ਾਪਿੰਗ ਮਾਲ ''ਚ ਗੋਲੀਆਂ ਚਲਾਉਣ ਵਾਲਾ 15 ਸਾਲਾ ਸ਼ੱਕੀ ਗ੍ਰਿਫ਼ਤਾਰ

Monday, Nov 23, 2020 - 12:56 PM (IST)

ਵਿਸਕੌਨਸਿਨ ਸ਼ਾਪਿੰਗ ਮਾਲ ''ਚ ਗੋਲੀਆਂ ਚਲਾਉਣ ਵਾਲਾ 15 ਸਾਲਾ ਸ਼ੱਕੀ ਗ੍ਰਿਫ਼ਤਾਰ

ਵਿਸਕੌਨਸਿਨ- ਅਮਰੀਕਾ ਦੇ ਵਿਸਕੌਨਸਿਨ ਵਿਚ ਸ਼ਾਪਿੰਗ ਮਾਲ ਵਿਚ ਗੋਲੀਬਾਰੀ ਕਰਨ ਵਾਲੇ ਹਮਲਾਵਰ ਨੂੰ ਪੁਲਸ ਨੇ ਹਿਰਾਸਤ ਵਿਚ ਲੈ ਲਿਆ ਹੈ। ਹਮਲਾਵਰ ਦੀ ਉਮਰ ਸਿਰਫ 15 ਸਾਲ ਹੈ। ਇਸ ਘਟਨਾ ਵਿਚ 8 ਲੋਕ ਜ਼ਖ਼ਮੀ ਹੋ ਗਏ ਸਨ। 

ਵਾਉਵਾਟੋਸਾ ਪੁਲਸ ਮੁਖੀ ਬੈਰੀ ਵੇਬਰ ਨੇ ਦੱਸਿਆ ਕਿ ਦੋ ਸਮੂਹਾਂ ਵਿਚਕਾਰ ਕਿਸੇ ਵਿਵਾਦ ਦੇ ਚੱਲਦਿਆਂ ਸ਼ੁੱਕਵਾਰ ਦੁਪਹਿਰ ਗੋਲੀਬਾਰੀ ਦੀ ਇਹ ਘਟਨਾ ਵਾਪਰੀ। 

ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿਚ ਨੇੜੇ ਖੜ੍ਹੇ 4 ਲੋਕਾਂ ਨੂੰ ਵੀ ਗੋਲੀਆਂ ਲੱਗੀਆਂ ਸਨ ਪਰ ਕਿਸੇ ਦੀ ਵੀ ਜਾਨ ਨੂੰ ਕੋਈ ਖ਼ਤਰਾ ਨਹੀਂ ਹੈ। ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਸ਼ੱਕੀ ਬਾਕੀ ਲੋਕਾਂ ਨਾਲ ਸ਼ਾਪਿੰਗ ਮਾਲ ਤੋਂ ਬਾਹਰ ਆਇਆ ਸੀ। ਉੱਥੇ ਕਿਸੇ ਗੱਲ ਕਾਰਨ ਉਨ੍ਹਾਂ ਵਿਚਕਾਰ ਬਹਿਸ ਹੋਈ ਤੇ ਗੋਲੀਆਂ ਚੱਲ ਪਈਆਂ। ਅਧਿਕਾਰੀਆਂ ਨੇ ਕਿਸੇ ਦਾ ਨਾਂ ਸਾਂਝਾ ਨਹੀਂ ਕੀਤਾ ਅਤੇ ਉਸ 'ਤੇ ਕੀ ਦੋਸ਼ ਲੱਗੇ ਹਨ, ਇਸ ਨੂੰ ਲੈ ਕੇ ਵੀ ਕੋਈ ਜਾਣਕਾਰੀ ਨਹੀਂ ਮਿਲ ਸਕੀ। 


author

Lalita Mam

Content Editor

Related News