ਗੋਲੀਬਾਰੀ ਤੇ ਜ਼ਬਰਦਸਤੀ ਵਸੂਲੀ : ਸਰੀ ਨਿਵਾਸੀਆਂ ਵੱਲੋਂ ਖੁਦ-ਰੱਖਿਆ ਕਾਨੂੰਨ ਮਜ਼ਬੂਤ ਕਰਨ ਦੀ ਮੰਗ
Tuesday, Jan 27, 2026 - 07:50 PM (IST)
ਵੈਨਕੂਵਰ (ਮਲਕੀਤ ਸਿੰਘ) : ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ 'ਚ ਜਬਰਦਸਤੀ ਵਸੂਲੀ ਦੀਆਂ ਧਮਕੀਆਂ ਤੇ ਗੋਲੀਬਾਰੀ ਦੀਆਂ ਲਗਾਤਾਰ ਵੱਧ ਰਹੀਆਂ ਘਟਨਾਵਾਂ ਤੂੰ ਦੁਖੀ ਤੇ ਸਹਿਮ ਦੇ ਮਾਹੌਲ ਕਾਰਨ ਕੁਝ ਸਰੀ ਨਿਵਾਸੀਆਂ ਨੇ ਐਤਵਾਰ ਨੂੰ ਰੈਲੀ ਕਰ ਕੇ ਖੁਦ-ਰੱਖਿਆ ਸੰਬੰਧੀ ਕਾਨੂੰਨਾਂ ਨੂੰ ਹੋਰ ਮਜ਼ਬੂਤ ਕਰਨ ਦੀ ਮੰਗ ਕੀਤੀ ਗਈ। ਰੈਲੀ ਦੌਰਾਨ ਲੋਕਾਂ ਨੇ ਸੁਰੱਖਿਆ ਲਈ ਸਖ਼ਤ ਕਦਮ, ਤੇਜ਼ ਕਾਰਵਾਈ ਅਤੇ ਬਿਹਤਰ ਸੁਰੱਖਿਆ ਪ੍ਰਬੰਧਾਂ ਦੀ ਅਪੀਲ ਕੀਤੀ।
ਰੈਲੀ 'ਚ ਸ਼ਾਮਲ ਲੋਕਾਂ ਦਾ ਕਹਿਣਾ ਸੀ ਕਿ ਲਗਾਤਾਰ ਆ ਰਹੀਆਂ ਧਮਕੀਆਂ ਕਾਰਨ ਕਾਰੋਬਾਰੀਆਂ ਅਤੇ ਪਰਿਵਾਰਾਂ ਵਿੱਚ ਅਸੁਰੱਖਿਆ ਦੀ ਭਾਵਨਾ ਵਧ ਰਹੀ ਹੈ। ਕੁਝ ਨਿਵਾਸੀਆਂ ਨੇ ਇਹ ਵੀ ਕਿਹਾ ਕਿ ਕਾਨੂੰਨਾਂ 'ਚ ਐਸੇ ਬਦਲਾਅ ਹੋਣੇ ਚਾਹੀਦੇ ਹਨ, ਜਿਨ੍ਹਾਂ ਨਾਲ ਲੋਕ ਆਪਣੀ ਜਾਨ-ਮਾਲ ਦੀ ਰੱਖਿਆ ਖੁਦ ਕਰ ਸਕਣ। ਰੈਲੀ ਦੌਰਾਨ “ਸੁਰੱਖਿਆ ਪਹਿਲਾਂ” ਅਤੇ “ਡਰ ਤੋਂ ਉੱਪਰ ਏਕਤਾ” ਵਰਗੇ ਨਾਅਰਿਆ ਵਾਲੀਆਂ ਤਖਤੀਆਂ ਫੜੀ ਵੀ ਨਜ਼ਰੀ ਆਏ> ਠੀਕ ਇਸੇ ਤਰ੍ਹਾਂ ਦੀ ਰੋਸ ਰੈਲੀ ਸ਼ਨੀਵਾਰ ਅਤੇ ਐਤਵਾਰ ਨੂੰ ਕਿੰਗ ਜੋਰਜ ਅਤੇ 88 ਐਵਨਿਊ ਦੇ ਕੋਰਨਰ ਵਿੱਚ ਵੀ ਕੀਤੀ ਗਈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਸ ਨਵੇਂ ਸਾਲ ਦੇ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਸਰੀ 'ਚ ਗੋਲੀਬਾਰੀ ਦੇ ਨਾਲ-ਨਾਲ ਅਜਿਹੀਆਂ ਹੋਰ ਘਟਨਾਵਾਂ ਚ ਇੱਕਦਮ ਵਾਧਾ ਹੋਣ ਕਾਰਨ ਸਥਾਨਕ ਲੋਕਾਂ 'ਚ ਜਿੱਥੇ ਸਹਿਮਤੀ ਭਾਵਨਾ ਹੈ ਉੱਥੇ ਨਾਲ ਦੀ ਨਾਲ ਪ੍ਰਸ਼ਾਸਨ ਅਤੇ ਪੁਲਸ ਦੀ ਕਾਰਗੁਜ਼ਾਰੀ ਪ੍ਰਤੀ ਰੋਸ ਵੀ ਵੇਖਿਆ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
