ਬੀ. ਸੀ. ਵਿਧਾਨਸਭਾ ਚੋਣਾਂ : ਸਰੀ 'ਚ ਇਹ ਪੰਜਾਬੀ ਹੋਣਗੇ ਆਹਮੋ-ਸਾਹਮਣੇ

09/29/2020 7:24:04 AM

ਸਰੀ- ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿਚ ਸਮੇਂ ਤੋਂ ਪਹਿਲਾਂ ਹੀ 24 ਅਕਤੂਬਰ, 2020 ਨੂੰ ਵਿਧਾਨਸਭਾ ਚੋਣਾਂ ਹੋਣ ਜਾ ਰਹੀਆਂ ਹਨ, ਜਿਸ ਵਿਚ ਪੰਜਾਬੀ ਉਮੀਦਵਾਰ ਵੀ ਵੱਧ-ਚੜ੍ਹ ਕੇ ਹਿੱਸਾ ਲੈ ਰਹੇ ਹਨ। ਇਸ ਸਮੇਂ ਨਿਊ ਡੈਮੋਕ੍ਰੇਟਿਕ ਪਾਰਟੀ ਅਤੇ ਗ੍ਰੀਨ ਪਾਰਟੀ ਮਿਲ ਕੇ ਸਰਕਾਰ ਚਲਾ ਰਹੀਆਂ ਹਨ ਤੇ ਜੌਹਨ ਹੌਰਗਨ ਮੁੱਖ ਮੰਤਰੀ ਹਨ। ਹੌਰਗਨ ਨੇ ਆਪ ਹੀ ਆਪਣੀ ਸਰਕਾਰ ਨੂੰ ਸਮੇਂ ਤੋਂ ਪਹਿਲਾਂ ਸੁੱਟਦਿਆਂ ਸੂਬਾਈ ਚੋਣਾਂ ਕਰਵਾਉਣ ਦਾ ਫੈਸਲਾ ਲਿਆ ਹੈ।

ਬ੍ਰਿਟਿਸ਼ ਕੋਲੰਬੀਆ ਨੂੰ ਪੰਜਾਬੀਆਂ ਦਾ ਗੜ੍ਹ ਵੀ ਕਿਹਾ ਜਾਂਦਾ ਹੈ ਤੇ ਵੱਡੀ ਗਿਣਤੀ ਵਿਚ ਪੰਜਾਬੀ ਵੋਟਰਾਂ ਨੂੰ ਲੁਭਾਉਣ ਲਈ ਪਾਰਟੀਆਂ ਪੰਜਾਬੀ ਉਮੀਦਵਾਰਾਂ ਨੂੰ ਚੋਣ ਮੈਦਾਨ ਵਿਚ ਉਤਾਰਦੀਆਂ ਹਨ। ਉਮੀਦਵਾਰੀ ਲਈ ਆਪਣਾ ਨਾਂ ਨਾਮਜ਼ਦ ਕਰਵਾਉਣ ਦੀ ਆਖਰੀ ਤਰੀਕ 2 ਅਕਤੂਬਰ ਹੈ। ਫਿਲਹਾਲ ਸਰੀ ਦੀਆਂ 9 ਰਾਈਡਿੰਗਜ਼ ਦੇ ਉਮੀਦਵਾਰਾਂ ਦੀ ਘੋਸ਼ਣਾ ਕਰ ਦਿੱਤੀ ਗਈ ਹੈ। ਦੱਸ ਦਈਏ ਕਿ ਸੂਬੇ ਦੇ ਮੁੱਖ ਮੰਤਰੀ ਜੌਹਨ ਹੌਰਗਨ ਨੇ 21 ਸਤੰਬਰ ਨੂੰ ਘੋਸ਼ਣਾ ਕੀਤੀ ਸੀ ਕਿ ਉਹ ਸੂਬੇ ਵਿਚ ਚੋਣਾਂ ਕਰਵਾਉਣਾ ਚਾਹੁੰਦੇ ਹਨ। ਕਈ ਥਾਵਾਂ 'ਤੇ ਪੰਜਾਬੀ ਉਮੀਦਵਾਰ ਪੰਜਾਬੀਆਂ ਨਾਲ ਚੋਣ ਮੈਦਾਨ ਵਿਚ ਲੜਨ ਲਈ ਉਤਰੇ ਹਨ। 

ਸਰੀ ਗਿਲਡਫੋਰਡ ਤੋਂ ਗੈਰੀ ਬੈੱਗ ਐੱਨ. ਡੀ. ਪੀ. ਵਲੋਂ ਮੁੜ ਮੈਦਾਨ ਵਿਚ ਹਨ ਤੇ ਇਨ੍ਹਾਂ ਦਾ ਮੁਕਾਬਲਾ ਲਿਬਰਲ ਪਾਰਟੀ ਦੇ ਡੇਵ ਹੰਸ ਨਾਲ ਹੋਣਾ ਹੈ। ਸਰੀ ਨਿਊਟਨ ਤੋਂ ਐੱਨ. ਡੀ. ਪੀ. ਵਲੋਂ ਹੈਰੀ ਬੈਂਸ ਮੁੜ ਆਪਣੀ ਕਿਸਮਤ ਅਜਮਾ ਰਹੇ ਹਨ, ਪੰਜਾਬੀ ਭਾਈਚਾਰੇ ਵਿਚ ਉਨ੍ਹਾਂ ਦਾ ਕਾਫੀ ਨਾਮ ਹੈ ਤੇ ਉਨ੍ਹਾਂ ਦੇ ਵਿਰੋਧ ਵਿਚ ਲਿਬਰਲ ਵਲੋਂ ਪਾਲ ਬੋਪਾਰਾਏ ਮੈਦਾਨ ਵਿਚ ਹਨ। 
ਉੱਥੇ ਹੀ ਸਰੀ ਪੈਨੋਰਾਮਾ ਤੋਂ ਜਿੰਨੀ ਸਿਮਜ਼ (ਐੱਨ. ਡੀ. ਪੀ.) ਅਤੇ ਡਾ. ਗੁਲਜ਼ਾਰ ਚੀਮਾ (ਲਿਬਰਲ), ਸਰੀ ਵਾਲ੍ਹੀ ਤੋਂ ਬਰੂਸ ਰਾਲਸਟਨ (ਐੱਨ. ਡੀ. ਪੀ.) ਅਤੇ ਸ਼ੌਕਤ ਖਾਨ (ਲਿਬਰਲ), ਸਰੀ ਫਲੀਟਵੁੱਡ ਤੋਂ ਜਗਰੂਪ ਬਰਾੜ (ਐੱਨ. ਡੀ. ਪੀ.) ਅਤੇ ਗੈਰੀ ਥਿੰਦ (ਲਿਬਰਲ) , ਸਰੀ ਕਲੋਵਰਡੇਲ ਤੋਂ ਲਿਬਰਲ ਦੇ ਮਾਰਵਿਨ ਹੰਟ ਅਤੇ ਐੱਨ. ਡੀ. ਪੀ. ਦੇ ਮਾਈਕ ਸਟਾਰਚਕ,  ਸਰੀ ਸਾਊਥ ਤੋਂ ਸਟੈਫਨੀ ਕੈਡੀਉਕਸ (ਲਿਬਰਲ) ਅਤੇ ਪਾਲਿਨ ਗਰੀਵਜ਼ (ਐੱਨ. ਡੀ. ਪੀ.) ਤੋਂ ਸਰੀ ਵ੍ਹਾਈਟ ਰਾਕ ਤੋਂ ਲਿਬਰਲ ਵਲੋਂ ਟਰੇਵਰ ਹਾਲਫੋਰਡ ਲਿਬਰਲ ਵਲੋਂ ਹਨ ਤੇ ਐੱਨ. ਡੀ. ਪੀ. ਨੇ ਅਜੇ ਆਪਣਾ ਉਮੀਦਵਾਰ ਇੱਥੋਂ ਉਤਾਰਨਾ ਹੈ। ਸਰੀ ਗ੍ਰੀਨ ਟਿੰਬਰਜ਼ ਤੋਂ ਐੱਨ. ਡੀ. ਪੀ. ਵਲੋਂ ਰਚਨਾ ਸਿੰਘ ਤੇ ਲਿਬਰਲ ਵਲੋਂ ਦਿਲਰਾਜ ਅਟਵਾਲ ਚੋਣ ਮੈਦਾਨ ਵਿਚ ਹਨ। 


Lalita Mam

Content Editor

Related News