ਸਕਾਟਲੈਂਡ ''ਚ NHS ਲਈ 300 ਮਿਲੀਅਨ ਪੌਂਡ ਸਹਾਇਤਾ ਦੀ ਯੋਜਨਾ

10/06/2021 5:18:10 PM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਸਰਕਾਰ ਵੱਲੋਂ ਆਉਣ ਵਾਲੀ ਸਰਦੀਆਂ ਦੀ ਰੁੱਤ ਵਿਚ ਐੱਨ. ਐੱਚ. ਐੱਸ. ਅਤੇ ਸਮਾਜਿਕ ਦੇਖਭਾਲ ਸੰਸਥਾਵਾਂ ਲਈ 300 ਮਿਲੀਅਨ ਪੌਂਡ ਦੇ ਵਾਧੂ ਫੰਡਾਂ ਦੀ ਘੋਸ਼ਣਾ ਕੀਤੀ ਗਈ ਹੈ। ਸਕਾਟਲੈਂਡ ਦੇ ਸਿਹਤ ਸਕੱਤਰ ਹਮਜ਼ਾ ਯੂਸਫ ਨੇ ਏ ਐਂਡ ਈ ਵਿਭਾਗਾਂ ਦੀ ਸਮੱਸਿਆ ਦੇ ਨਾਲ-ਨਾਲ ਸਰਜਰੀ ਬੈਕਲਾਗ ਵਧਾਉਣ ਅਤੇ ਬੈੱਡ ਬਲਾਕਿੰਗ ਵਿਚ ਵਾਧੇ ਦੇ ਅੰਕੜਿਆਂ ਦੇ ਖੁਲਾਸੇ ਦੇ ਬਾਅਦ ਸਰਦੀਆਂ ਦੀ ਇਹ ਵਿੱਤੀ ਯੋਜਨਾ ਤਿਆਰ ਕੀਤੀ। 300 ਮਿਲੀਅਨ ਪੌਂਡ ਦੇ ਇਸ ਪੈਕੇਜ ਵਿਚ 48 ਮਿਲੀਅਨ ਪੌਂਡ ਬਾਲਗ ਸਮਾਜਿਕ ਦੇਖਭਾਲ ਕਰਨ ਵਾਲੇ ਕਰਮਚਾਰੀਆਂ ਦੀ ਤਨਖ਼ਾਹ ਨੂੰ ਘੱਟੋ-ਘੱਟ 10.02 ਪੌਂਡ ਪ੍ਰਤੀ ਘੰਟਾ ਕਰਨ ਲਈ ਹਨ ਅਤੇ 40 ਮਿਲੀਅਨ ਪੌਂਡ ਥੋੜ੍ਹੇ ਸਮੇਂ ਦੀ ਦੇਖ਼ਭਾਲ ਵਾਲੇ ਕੇਅਰ ਹੋਮਜ਼ ਦੀ ਲਾਗਤ ਨੂੰ ਪੂਰਾ ਕਰਨ ਲਈ ਹਨ।

ਇਸਦੇ ਇਲਾਵਾ ਯੂਸਫ ਨੇ ਕਿਹਾ ਕਿ ਘਰ ਵਿਚ ਦੇਖ਼ਭਾਲ ਦੀ ਵਿਵਸਥਾ ਵਧਾਉਣ ਲਈ 62 ਮਿਲੀਅਨ ਪੌਂਡ ਹੋਰ ਖ਼ਰਚ ਕੀਤੇ ਜਾਣਗੇ। ਇਸ ਦੌਰਾਨ ਸਿਹਤ ਸਕੱਤਰ ਨੇ ਜਨਰਲ ਪ੍ਰੈਕਟਿਸ ਵਿਚ ਪ੍ਰਾਇਮਰੀ ਕੇਅਰ ਅਤੇ ਬਹੁ-ਅਨੁਸ਼ਾਸਨੀ ਟੀਮਾਂ ਲਈ ਵਾਧੂ ਫੰਡਾਂ ਦੇ ਨਾਲ, ਹਸਪਤਾਲਾਂ ਅਤੇ ਕਮਿਊਨਿਟੀ ਟੀਮਾਂ ਵਿਚ 1000 ਵਾਧੂ ਸਿਹਤ ਅਤੇ ਦੇਖ਼ਭਾਲ ਸਹਾਇਤਾ ਸਟਾਫ਼ ਦੀ ਭਰਤੀ ਕਰਨ ਦੀ ਯੋਜਨਾ ਦੀ ਰੂਪ ਰੇਖਾ ਵੀ ਦਿੱਤੀ। ਸਕਾਟਲੈਂਡ ਸਰਕਾਰ ਦੀ ਇਸ ਵਾਧੂ ਸਹਾਇਤਾ ਦੀ ਯੋਜਨਾ ਨਾਲ ਸਿਹਤ ਸਹੂਲਤਾਂ ਵਿਚ ਹੋਰ ਸੁਧਾਰ ਹੋਣ ਦੀ ਉਮੀਦ ਹੈ।


cherry

Content Editor

Related News