ਕਿਸੇ ਦਾ ਵੀ ਸਮਰਥਨ ਕਰੋ ਪਰ ਸੁਨਕ ਦਾ ਨਹੀਂ : ਜਾਨਸਨ ਨੇ ਸਹਿਯੋਗੀਆਂ ਨੂੰ ਕਿਹਾ

Saturday, Jul 16, 2022 - 02:10 AM (IST)

ਕਿਸੇ ਦਾ ਵੀ ਸਮਰਥਨ ਕਰੋ ਪਰ ਸੁਨਕ ਦਾ ਨਹੀਂ : ਜਾਨਸਨ ਨੇ ਸਹਿਯੋਗੀਆਂ ਨੂੰ ਕਿਹਾ

ਲੰਡਨ-ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਦੀ ਦੌੜ 'ਚ ਤੇਜ਼ੀ ਆਉਣ ਦੇ ਨਾਲ ਕਾਰਜਕਾਰੀ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਆਪਣੇ ਸਹਿਯੋਗੀਆਂ ਨੂੰ ਕਥਿਤ ਤੌਰ 'ਤੇ ਕਿਹਾ ਕਿ ਕਿਸੇ ਦਾ ਵੀ ਸਮਰਥਨ ਕਰਨ ਪਰ ਰਿਸ਼ੀ ਸੁਨਕ ਦਾ ਨਹੀਂ। ਮੀਡੀਆ 'ਚ ਆਈ ਇਕ ਖ਼ਬਰ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦੇ ਜਾਨਸਨ ਨੇ ਸੱਤ ਜੁਲਾਈ ਨੂੰ ਪਾਰਟੀ ਦੇ ਨੇਤਾ ਦੇ ਤੌਰ 'ਤੇ ਅਸਤੀਫਾ ਦੇ ਦਿੱਤਾ ਸੀ।

ਇਹ ਵੀ ਪੜ੍ਹੋ :ਅਮਰੀਕਾ ਤੇ ਰੂਸ ਦੇ ਪੁਲਾੜ ਯਾਤਰੀ ਫਿਰ ਇਕ-ਦੂਜੇ ਦੇ ਰਾਕੇਟ 'ਤੇ ਹੋਣਗੇ ਸਵਾਰ

'ਦਿ ਟਾਈਮਜ਼' ਅਖ਼ਬਾਰ ਦੀ ਖ਼ਬਰ 'ਚ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਪਾਰਟੀ ਦੀ ਅਗਵਾਈ ਹਾਸਲ ਕਰਨ ਦੀ ਦੌੜ 'ਚ ਪੱਛੜ ਗਏ ਨੇਤਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਾਬਕਾ ਵਿੱਤ ਮੰਤਰੀ ਅਤੇ ਚਾਂਸਲਰ ਸੁਨਕ ਦਾ ਸਮਰਥਨ ਨਾ ਕਰਨ, ਜੋ ਜਾਨਸਨ ਦੇ ਆਪਣੀ ਹੀ ਪਾਰਟੀ 'ਚ ਸਮਰਥਨ ਗੁਆਉਣ ਲਈ ਜ਼ਿੰਮੇਵਾਰ ਹਨ। ਇਕ ਸੂਤਰ ਨੇ ਦੱਸਿਆ ਕਿ ਜਾਨਸਨ ਵਿਦੇਸ਼ ਮੰਤਰੀ ਲਿਜ਼ ਟਰੱਸ ਦਾ ਸਮਰਥਨ ਕਰਵਾਉਣ ਦੇ ਚਾਹਵਾਨ ਨਜ਼ਰ ਆ ਰਹੇ ਹਨ ਜਿਨ੍ਹਾਂ ਦੀ ਪ੍ਰਵਾਨਗੀ ਉਨ੍ਹਾਂ ਦੇ (ਜਾਨਸਨ ਦੇ) ਕੈਬਨਿਟ ਸਹਿਯੋਗੀਆਂ ਜੈਕਬ ਰੀਸ-ਮੋਗ ਅਤੇ ਨੈਡੀਨ ਡੋਰਿਸ ਨੇ ਕੀਤੀ ਹੈ।

ਇਹ ਵੀ ਪੜ੍ਹੋ : ਸ਼੍ਰੀਲੰਕਾ ਦੀ ਸੁਪਰੀਮ ਕੋਰਟ ਨੇ ਰਾਜਪਕਸ਼ੇ ਭਰਾਵਾਂ ਦੀ ਵਿਦੇਸ਼ ਯਾਤਰਾ 'ਤੇ 28 ਜੁਲਾਈ ਤੱਕ ਲਾਈ ਰੋਕ

ਜਾਨਸਨ ਨੇ ਆਪਣੇ ਉੱਤਰਾਧਿਕਾਰੀ ਦੇ ਤੌਰ 'ਤੇ ਪੇਨੀ ਮੋਰਡਾਊਂਟ ਲਈ ਵੀ ਕਥਿਤ ਤੌਰ 'ਤੇ ਵਿਕਲਪ ਖੁੱਲ੍ਹੇ ਰੱਖੇ ਹਨ। ਮੋਰਡਾਊਂਟ ਜੂਨੀਅਰ ਵਪਾਰ ਮੰਤਰੀ ਹੈ। ਖ਼ਬਰ ਮੁਤਾਬਕ, ਸਾਬਕਾ ਚਾਂਸਲਰ ਦੇ ਅਸਤੀਫੇ ਨੂੰ ਆਪਣੇ ਕਥਿਤ ਤੌਰ 'ਤੇ ਵਿਸ਼ਵਾਸਘਾਤ ਦੇ ਰੂਪ 'ਚ ਦੇਖ ਰਹੇ ਜਾਨਸਨ ਅਤੇ ਉਨ੍ਹਾਂ ਦਾ ਕੈਂਪ 'ਕਿਸੇ ਦਾ ਵੀ ਸਮਰਥਨ ਕਰੋ, ਪਰ ਰਿਸ਼ੀ ਸੁਨਕ ਦਾ ਨਹੀਂ' ਦੇ ਰੂਪ 'ਚ ਇਕ ਗੁਪਤ ਮੁਹਿੰਮ ਚੱਲਾ ਰਿਹਾ ਹੈ। 

ਇਹ ਵੀ ਪੜ੍ਹੋ : ਭਾਰਤੀ ਐਥਲੀਟਾਂ ਦੇ ਸਰਗਰਮ ਵਿਕਾਸ ਨੂੰ ਅੱਗੇ ਵਧਾਉਣ ਲਈ ਰਿਲਾਇੰਸ ਇੰਡਸਟਰੀਜ਼ ਨੇ AFI ਨਾਲ ਮਿਲਾਇਆ ਹੱਥ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

 


author

Karan Kumar

Content Editor

Related News