ਬਰਤਾਨੀਆ ਦੀ ਧਰਤੀ ''ਤੇ ਵਿਸਾਖੀ ਮੌਕੇ ਸਜਾਇਆ ਅਲੌਕਿਕ ਨਗਰ ਕੀਰਤਨ

Monday, Apr 15, 2019 - 06:30 PM (IST)

ਬਰਤਾਨੀਆ ਦੀ ਧਰਤੀ ''ਤੇ ਵਿਸਾਖੀ ਮੌਕੇ ਸਜਾਇਆ ਅਲੌਕਿਕ ਨਗਰ ਕੀਰਤਨ

ਲੰਡਨ (ਰਾਜਵੀਰ ਸਮਰਾ)- ਖਾਲਸਾ ਪੰਥ ਸਾਜਨਾ ਦਿਵਸ ਨੂੰ ਸਮਰਪਿਤ ਵਿਦੇਸ਼ਾਂ ਵਿਚ ਸਜਾਏ ਜਾਣ ਵਾਲੇ ਨਗਰ ਕੀਰਤਨ ਦੀ ਲੜੀ ਤਹਿਤ ਬਰਤਾਨੀਆ ਦੇ ਸ਼ਹਿਰ ਕਾਵੈਂਟਰੀ ਵਿਚ ਸਥਿਤ ਗੁਰਦੁਆਰਾ ਸ੍ਰੀ ਗੁਰੂ ਨਾਨਕ ਪ੍ਰਕਾਸ਼ (ਹਰਨਾਲ ਲੇਟਾ) ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਾਵੈਂਟਰੀ ਸ਼ਹਿਰ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ, ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਸੰਗਤਾਂ ਨੇ ਹਿੱਸਾ ਲਿਆ। ਫੁੱਲਾਂ ਨਾਲ ਸਜਾਈ ਗਈ ਸੁੰਦਰ ਪਾਲਕੀ ਵਿਚ ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਭਿਤ ਸਨ। ਪੰਜ ਪਿਆਰੀਆਂ ਅਤੇ ਪੰਜ ਨਿਸ਼ਾਨ ਦੀ ਸਿੰਘਾਂ ਵਲੋਂ ਨਗਰ ਕੀਰਤਨ ਦੀ ਅਗਵਾਈ ਕੀਤੀ ਗਈ। ਗੁਰਦੁਆਰਾ ਸ੍ਰੀ ਗੁਰੂ ਨਾਨਕ ਪ੍ਰਕਾਸ਼ ਤੋਂ ਸ਼ੁਰੂ ਹੋਇਆ ਨਗਰ ਕੀਰਤਨ ਕਾਵੈਂਟਰੀ ਦੀਆਂ ਵੱਖ-ਵੱਖ ਸੜਕਾਂ 'ਤੇ ਹੁੰਦਾ ਹੋਇਆ ਗੁਰੂ ਘਰ ਵਿਖੇ ਆ ਕੇ ਸਮਾਪਤ ਹੋਇਆ।

PunjabKesari

 

PunjabKesari

PunjabKesari

PunjabKesari

PunjabKesari

ਇਸ ਮੌਕੇ ਸ੍ਰੀ ਰਾਮ ਮੰਦਰ ਸਿੰਘ ਸਭਾ ਗੁਰਦੁਆਰਾ ਕਰਾਸ ਰੋਡ, ਸ੍ਰੀ ਰਵਿਦਾਸ ਟੈਂਪਲ, ਗੁਰਦੁਆਰਾ ਸ੍ਰੀ ਨਾਨਕਸਰ ਤੋਂ ਇਲਾਵਾ ਥਾਂ-ਥਾਂ 'ਤੇ ਸੰਗਤਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਕਾਵੈਂਟਰੀ ਦੀਆਂ ਗਲੀਆਂ 'ਚ ਪੂਰੇ ਇਲਾਕੇ ਵਿਚੋਂ ਆਈਆਂ ਸੰਗਤਾਂ ਦੇ ਇਕੱਠ ਨੇ ਪੂਰਾ ਸ਼ਹਿਰ ਕੇਸਰੀ ਰੰਗ ਵਿਚ ਰੰਗ ਦਿੱਤਾ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਅਤੇ ਬੀਬੀਆਂ ਸ਼ਬਦ ਗਾਇਨ ਕਰਦਿਆਂ ਹਾਜ਼ਰੀ ਭਰ ਰਹੀਆਂ ਸਨ। ਨਗਰ ਕੀਰਤਨ 'ਚ ਗਤਕੇ ਦਾ ਸ਼ਾਨਦਾਰ ਪ੍ਰਦਰਸ਼ਨ ਵਿਖਾਇਆ ਗਿਆ।

PunjabKesari

PunjabKesari

PunjabKesari

ਇਸ ਮੌਕੇ ਸ਼ਿੰਦਾ ਸੁਰੀਲਾ ਦੀ ਅਗਵਾਈ ਹੇਠ ਰੇਡੀਓ ਪੰਜ ਦੀ ਪੂਰੀ ਟੀਮ ਨੇ ਉਤਸ਼ਾਹ ਨਾਲ ਵਿਸ਼ਾਲ ਨਗਰ ਕੀਰਤਨ ਦੀ ਸਮੁੱਚੀ ਕਵਰੇਜ ਕਰਕੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵਲੋਂ ਸਾਜੇ ਖਾਲਸਾ ਪੰਥ ਦੀਆਂ ਸਿੱਖਿਆਵਾਂ ਦੇ ਸੁਨੇਹੇ ਨੂੰ ਘਰ-ਘਰ ਸਰੋਤਿਆਂ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ। ਗੁਰਦੁਆਰਾ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੀ ਪ੍ਰਬੰਧਕ ਕਮੇਟੀ ਦੁਆਰਾ ਸਮੂਹ ਸੰਗਤ ਨੂੰ ਸਾਜਨਾ ਦਿਵਸ ਦੀ ਵਧਾਈ ਦਿੰਦਿਆਂ ਜਿੱਥੇ ਸੰਗਤ ਦਾ ਧੰਨਵਾਦ ਕੀਤਾ, ਉਥੇ ਪ੍ਰਮੁੱਖ ਸ਼ਖਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ।


author

Sunny Mehra

Content Editor

Related News