ਖੁਸ਼ਖ਼ਬਰੀ : ਸੁਪਰ ਵੀਜ਼ਾ ਹੋਲਡਰਸ ਹੁਣ 7 ਸਾਲ ਤੱਕ ਲਗਾਤਾਰ ਕੈਨੇਡਾ ''ਚ ਰਹਿ ਸਕਣਗੇ
Wednesday, Jun 08, 2022 - 06:35 PM (IST)
ਨਿਊਯਾਰਕ/ਓਟਾਵਾ (ਰਾਜ ਗੋਗਨਾ): ਮਾਪਿਆਂ ਅਤੇ ਗ੍ਰੈਂਡ-ਪੇਰੈਂਟਸ ਦੇ ਸੁਪਰ ਵੀਜ਼ਾ ਸੰਬੰਧੀ ਨਿਯਮਾਂ ਵਿਚ ਕੈਨੇਡੀਅਨ ਸਰਕਾਰ ਵੱਲੋਂ ਕੁਝ ਅਹਿਮ ਬਦਲਾਅ ਕੀਤੇ ਗਏ ਹਨ। ਨਵੇਂ ਬਦਲਾਅ 4 ਜੁਲਾਈ, 2022 ਤੋਂ ਲਾਗੂ ਹੋਣ ਜਾ ਰਹੇ ਹਨ। ਹੁਣ ਸੁਪਰ ਵੀਜ਼ਾ ਹੋਲਡਰਸ ਕੋਲ ਕੈਨੇਡਾ 'ਚ ਐਂਟਰੀ ਤੋਂ ਬਾਅਦ 5 ਸਾਲ ਤਕ ਰਹਿਣ ਦੀ ਇਜਾਜਤ ਹੋਵੇਗੀ। ਹਾਲ ਦੀ ਘੜੀ ਜਿਹੜੇ ਲੋਕਾਂ ਕੋਲ ਸੁਪਰ ਵੀਜ਼ਾ ਹੈ ਉਹ ਕੈਨੇਡਾ 'ਚ 2 ਸਾਲ ਤੱਕ ਹੋਰ ਰੁਕਣ ਦੀ ਇਜਾਜਤ ਹਾਸਿਲ ਕਰ ਸਕਦੇ ਹਨ। ਇਸ ਦਾ ਅਰਥ ਇਹ ਹੈ ਕਿ ਮੌਜੂਦਾ ਸੁਪਰ ਵੀਜ਼ਾ ਹੋਲਡਰਸ ਨੂੰ ਕੈਨੇਡਾ 'ਚ 7 ਸਾਲ ਤਕ ਰਹਿਣ ਦੀ ਇਜਾਜ਼ਤ ਮਿਲ ਸਕਦੀ ਹੈ।
ਪੜ੍ਹੋ ਇਹ ਅਹਿਮ ਖ਼ਬਰ- ਜਲੰਧਰ ਦੀ ਗਗਨ ਪਵਾਰ ਨੇ ਵਧਾਇਆ ਮਾਣ, ਅਮਰੀਕਾ ਦੀ ਹੈਲਥਕੇਅਰ ਏਜੰਸੀ 'ਚ ਬਣੀ ਸੀ.ਈ.ਓ.
ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਕੋਲ ਅਥਾਰਿਟੀ ਹੋਵੇਗੀ ਕਿ ਇੰਟਰਨੈਸ਼ਨਲ ਮੈਡੀਕਲ ਇੰਸ਼ੋਰੈਂਸ ਕੰਪਨੀਆਂ ਨੂੰ ਡੈਜ਼ੀਗਨੇਟ ਕੀਤਾ ਜਾਵੇ ਜਿਸ ਨਾਲ ਭਵਿੱਖ 'ਚ ਸੁਪਰ ਵੀਜ਼ਾ ਐਪਲੀਕੈਂਟਸ ਨੂੰ ਕਵਰੇਜ ਪ੍ਰਦਾਨ ਕੀਤੀ ਜਾ ਸਕੇ, ਮਤਲਬ ਕੈਨੇਡਾ ਤੋਂ ਇਲਾਵਾ ਆਪਣੇ ਮੁਲਕ ਵਿਚੋਂ ਵੀ ਕੁੱਝ ਚੋਣਵੀਆਂ ਕੰਪਨੀਆਂ ਨਾਲ ਮੈਡੀਕਲ ਕਵਰੇਜ ਲਈ ਜਾ ਸਕਦੀ ਹੈ। ਦੱਸਣਯੋਗ ਹੈ ਕਿ ਸੁਪਰ ਵੀਜ਼ਾ ਇੱਕ ਮਲਟੀ-ਐਂਟਰੀ ਐਂਟਰੀ ਸਿਸਟਮ ਹੈ ਜਿਸ ਆਸਰੇ 10 ਸਾਲ ਤਕ ਦਾ ਵੈਲਿਡ ਵੀਜ਼ਾ ਮਿਲਦਾ ਹੈ ਤੇ ਹੁਣ 7 ਸਾਲ ਤੱਕ ਲਗਾਤਾਰ ਕੈਨੇਡਾ ਚ ਰਿਹਾ ਜਾ ਸਕਦਾ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।