ਵਿਗੜਦੀ ਸਿਹਤ ਦੇ ਬਾਵਜੂਦ ਸੁਨੀਤਾ ਵਿਲੀਅਮਜ਼ ਨੇ ਸਪੇਸ ''ਚ ਬਣਾ ''ਤੇ 2 ਰਿਕਾਰਡ
Monday, Mar 10, 2025 - 12:39 PM (IST)

ਨਿਊਯਾਰਕ- ਭਾਰਤੀ ਮੂਲ ਦੀ ਸੁਨੀਤਾ ਵਿਲੀਅਮਜ਼ ਬੀਤੇ ਕਈ ਮਹੀਨਿਆਂ ਤੋਂ ਸਪੇਸ ਵਿਚ ਹੈ। ਆਪਣੀ ਵਿਗੜਦੀ ਸਿਹਤ ਦੇ ਬਾਵਜੂਦ ਸੁਨੀਤਾ ਵਿਲੀਅਮਜ਼ ਨੇ ਪੁਲਾੜ ਵਿੱਚ ਦੋ ਰਿਕਾਰਡ ਆਪਣੇ ਨਾਂ ਕੀਤੇ ਹਨ। ਉਹ ਸਭ ਤੋਂ ਲੰਬੇ ਸਮੇਂ ਤੱਕ ਪੁਲਾੜ ਵਿੱਚ ਰਹਿਣ ਵਾਲੀ ਪਹਿਲੀ ਮਹਿਲਾ ਬਣ ਗਈ ਹੈ। ਉਹ ਨੌਂ ਮਹੀਨਿਆਂ ਤੋਂ ਵੱਧ ਸਮੇਂ ਤੋਂ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ਆਈ.ਐਸ.ਐਸ) ਵਿੱਚ ਹੈ। ਸੁਨੀਤਾ ਸਭ ਤੋਂ ਲੰਬੀ ਸਪੇਸਵਾਕ ਕਰਨ ਵਾਲੀ ਪਹਿਲੀ ਮਹਿਲਾ ਵੀ ਬਣ ਗਈ ਹੈ। ਇਹ ਉਸਦੀ ਤੀਜੀ ਪੁਲਾੜ ਯਾਤਰਾ ਹੈ। ਹੁਣ ਤੱਕ ਉਹ ਤਿੰਨੋਂ ਯਾਤਰਾਵਾਂ ਵਿੱਚ ਨੌਂ ਵਾਰ ਸਪੇਸਵਾਕ ਕਰ ਚੁੱਕੀ ਹੈ। ਉਸਨੇ 62 ਘੰਟੇ 6 ਮਿੰਟ ਸਪੇਸਵਾਕ ਵਿੱਚ ਬਿਤਾਏ।
2006-07 ਵਿੱਚ ਆਪਣੀ ਪਹਿਲੀ ਪੁਲਾੜ ਯਾਤਰਾ ਦੌਰਾਨ ਸੁਨੀਤਾ ਨੇ 29 ਘੰਟੇ 17 ਮਿੰਟ ਲਈ ਸਪੇਸਵਾਕ ਕੀਤੀ। ਇਹ ਕਿਸੇ ਔਰਤ ਦੁਆਰਾ ਕੀਤੀ ਗਈ ਸਭ ਤੋਂ ਲੰਬੀ ਸਪੇਸਵਾਕ ਸੀ। ਇਸ ਤੋਂ ਪਹਿਲਾਂ ਇਹ ਰਿਕਾਰਡ ਕੈਥਰੀਨ ਥਾਰਨਟਨ ਦੇ ਨਾਂ ਸੀ। ਉਸਨੇ 21 ਘੰਟਿਆਂ ਤੋਂ ਵੱਧ ਸਮੇਂ ਤੱਕ ਸਪੇਸਵਾਕ ਕੀਤੀ। ਸੁਨੀਤਾ ਇੱਕ ਸੇਵਾਮੁਕਤ ਨੇਵੀ ਹੈਲੀਕਾਪਟਰ ਪਾਇਲਟ ਹੈ, ਜਦੋਂ ਕਿ ISS 'ਤੇ ਉਸਦੇ ਨਾਲ ਫਸਿਆ ਬੁਚ ਵਿਲਮੋਰ, ਇੱਕ ਸਾਬਕਾ ਲੜਾਕੂ ਜੈੱਟ ਪਾਇਲਟ ਹੈ। ਉਹ ਪਹਿਲਾਂ ਵੀ ਦੋ ਵਾਰ ਪੁਲਾੜ ਦੀ ਯਾਤਰਾ ਕਰ ਚੁੱਕੇ ਹਨ। ਸੁਨੀਤਾ ਭਾਰਤੀ ਮੂਲ ਦੀ ਦੂਜੀ ਅਮਰੀਕੀ ਪੁਲਾੜ ਯਾਤਰੀ ਹੈ।
ਪੜ੍ਹੋ ਇਹ ਅਹਿਮ ਖ਼ਬਰ-'ਕੈਨੇਡਾ ਕਦੇ ਵੀ ਅਮਰੀਕਾ ਦਾ ਹਿੱਸਾ ਨਹੀਂ ਬਣੇਗਾ', PM ਬਣਦੇ ਹੀ Carney ਦਾ Trump 'ਤੇ ਤਿੱਖਾ ਹਮਲਾ
ਸੁਨੀਤਾ ਵਿਲੀਅਮਜ਼ ਵਾਪਸੀ ਦੀ ਤਿਆਰੀ
ਬੁੱਚ ਅਤੇ ਸੁਨੀਤਾ ਪੁਲਾੜ ਵਿਚ ਨੌਂ ਮਹੀਨੇ ਬਿਤਾਉਣ ਤੋਂ ਬਾਅਦ ਧਰਤੀ 'ਤੇ ਵਾਪਸ ਆਉਣ ਵਾਲੇ ਹਨ। ਇਸ ਦੌਰਾਨ ਧਰਤੀ 'ਤੇ ਰਵਾਨਾ ਹੋਣ ਤੋਂ ਪਹਿਲਾਂ, ਸੁਨੀਤਾ ਨੇ ਆਈ.ਐ.ਸਐਸ ਦੀ ਕਮਾਨ ਰੂਸੀ ਪੁਲਾੜ ਯਾਤਰੀ ਅਲੈਕਸੀ ਓਵਚਿਨਿਨ ਨੂੰ ਸੌਂਪ ਦਿੱਤੀ। ਉਸ ਦੀ ਧਰਤੀ 'ਤੇ ਵਾਪਸੀ 19 ਜਾਂ 20 ਮਾਰਚ ਨੂੰ ਹੋ ਸਕਦੀ ਹੈ। ਚੰਗੀ ਗੱਲ ਇਹ ਹੈ ਕਿ ਸੁਨੀਤਾ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਨਾਸਾ ਉਸ ਦੀ ਸਿਹਤ ਸਬੰਧੀ ਅਪਡੇਟ ਦਿੰਦਾ ਰਹਿੰਦਾ ਹੈ। ਹਾਲ ਹੀ ਵਿਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਉਨ੍ਹਾਂ ਬਾਰੇ ਮੀਡੀਆ ਵਿਚ ਗੱਲ ਕੀਤੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।