ਖ਼ਤਮ ਹੋਇਆ ਇੰਤਜ਼ਾਰ, ਸੁਨੀਤਾ ਤੇ ਵਿਲਮੋਰ ਨੂੰ ਲੈ ਕੇ ਧਰਤੀ ਲਈ ਰਵਾਨਾ ਹੋਇਆ SpaceX ਵਾਹਨ
Tuesday, Mar 18, 2025 - 02:54 PM (IST)

ਇੰਟਰਨੈਸ਼ਨਲ ਡੈਸਕ- ਪਿਛਲੇ ਕਰੀਬ 9 ਮਹੀਨੇ ਤੋਂ ਇੰਟਰਨੈਸ਼ਨਲ ਸਪੇਸ ਸਟੇਸ਼ਨ 'ਤੇ ਫਸੇ ਅਮਰੀਕੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਤੇ ਬੁਚ ਵਿਲਮੋਰ ਦੀ ਘਰ ਵਾਪਸੀ ਲਈ ਇੰਤਜ਼ਾਰ ਦੀਆਂ ਘੜੀਆਂ ਹੁਣ ਖ਼ਤਮ ਹੋ ਗਈਆਂ ਹਨ। ਉਨ੍ਹਾਂ ਨੂੰ ਧਰਤੀ 'ਤੇ ਵਾਪਸ ਲਿਆਉਣ ਲਈ 'ਸਪੇਸਐਕਸ' ਦਾ ਪੁਲਾੜ ਵਾਹਨ ਆਈ.ਐੱਸ.ਐੱਸ. ਤੋਂ ਰਵਾਨਾ ਹੋ ਗਿਆ ਹੈ। ਇਸ ਦੌਰਾਨ ਜੇਕਰ ਸਭ ਕੁਝ ਠੀਕ ਰਿਹਾ ਤਾਂ ਅੱਜ ਸ਼ਾਮ ਤੱਕ ਉਨ੍ਹਾਂ ਦੇ ਫਲੌਰਿਡਾ ਦੇ ਤਟ 'ਤੇ ਉਤਰ ਜਾਵੇਗਾ।
ਜ਼ਿਕਰਯੋਗ ਹੈ ਕਿ ਵਿਲਮੋਰ ਤੇ ਸੁਨੀਤਾ ਪਿਛਲੇ ਸਾਲ 5 ਜੂਨ ਨੂੰ ਬੋਇੰਗ ਦੇ ਸਟਾਰਲਾਈਰ ਕੈਪਸੂਲ ਰਾਹੀਂ 1 ਹਫ਼ਤੇ ਤੱਕ ਉੱਥੇ ਰਹਿਣ ਲਈ ਆਈ.ਐੱਸ.ਐੱਸ. ਲਈ ਰਵਾਨਾ ਹੋਏ ਸਨ। ਪਰ ਉਨ੍ਹਾਂ ਦੇ ਪੁਲਾੜ ਵਾਹਨ 'ਚ ਹੀਲੀਅਮ ਗੈਸ ਲੀਕ ਹੋਣ ਕਾਰਨ ਉਹ ਉਦੋਂ ਤੋਂ ਹੀ ਉੱਥੇ ਫਸੇ ਹੋਏ ਸਨ। ਉਨ੍ਹਾਂ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਵੀ ਸਫ਼ਲ ਨਹੀਂ ਹੋ ਸਕੀਆਂ, ਜਿਸ ਕਾਰਨ ਉਨ੍ਹਾਂ ਨੂੰ ਘਰ ਵਾਪਸੀ ਲਈ 9 ਮਹੀਨੇ ਤੱਕ ਲੰਬਾ ਇੰਤਜ਼ਾਰ ਕਰਨਾ ਪਿਆ।
ਇਹ ਵੀ ਪੜ੍ਹੋ- DOGE ਵਾਂਗ ਭਾਰਤ ਨੇ DBT ਸਕੀਮ ਰਾਹੀਂ ਬਚਾਏ ਹਨ ਕਰੀਬ 5 ਲੱਖ ਕਰੋੜ ਰੁਪਏ
ਉਨ੍ਹਾਂ ਨੂੰ ਵਾਪਸ ਲੈਣ ਲਈ ਸਪੇਸਐਕਸ ਦਾ ਪੁਲਾੜ ਵਾਹਨ ਐਤਵਾਰ ਨੂੰ ਹੀ ਆਈ.ਐੱਸ.ਐੱਸ. 'ਤੇ ਪਹੁੰਚ ਗਿਆ ਸੀ, ਜੋ ਕਿ ਹੁਣ ਉਨ੍ਹਾਂ ਨੂੰ ਲੈ ਕੇ ਉੱਥੋਂ ਰਵਾਨਾ ਹੋ ਚੁੱਕਾ ਹੈ। ਉਨ੍ਹਾਂ ਦੀ ਜਗ੍ਹਾ ਹੁਣ ਨਾਸਾ ਦੇ ਐਨੀ ਅਕੈਲਨ ਤੇ ਨਿਕੋਲ ਏਅਰਜ਼ ਲੈਣਗੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e