ਸੂਰਜ ਦੇ ਭੇਤ ਤੋਂ ਪਰਦਾ ਚੁੱਕਣ ਵਾਲੇ ਅੰਕੜੇ ਭੇਜੇ ਹਨ ਪੁਲਾੜੀ ਜਹਾਜ਼ ਨੇ

Friday, Dec 06, 2019 - 12:45 AM (IST)

ਸੂਰਜ ਦੇ ਭੇਤ ਤੋਂ ਪਰਦਾ ਚੁੱਕਣ ਵਾਲੇ ਅੰਕੜੇ ਭੇਜੇ ਹਨ ਪੁਲਾੜੀ ਜਹਾਜ਼ ਨੇ

ਵਾਸ਼ਿੰਗਟਨ - ਸੂਰਜ ਦੇ ਸਭ ਤੋਂ ਨੇੜੇ ਪਹੁੰਚਣ ਵਾਲੇ ਨਾਸਾ ਦੇ ਪੁਲਾੜੀ ਜਹਾਜ਼ ਪਾਕਰ ਸੋਲਰ ਪ੍ਰੋਬਰ ਨੇ ਅਜਿਹੇ ਅੰਕੜੇ ਭੇਜੇ ਹਨ ਜਿਨ੍ਹਾਂ ਨਾਲ ਸੌਰ ਪਵਨ ਅਤੇ ਪੁਲਾੜ ਦੇ ਮੌਸਮ ਬਾਰੇ ਢੇਰ ਸਾਰੇ ਅੰਕੜੇ ਮਿਲਦੇ ਹਨ। ਇਹ ਅੰਕੜੇ ‘ਨੇਚਰ’ ਜਰਨਲ ’ਚ ਪ੍ਰਕਾਸ਼ਿਤ ਹੋਏ ਹਨ ਅਤੇ ਹੁਣ ਸੂਰਜ ਨੂੰ ਲੈ ਕੇ ਲੰਬੇ ਸਮੇਂ ਤੋਂ ਬਣੇ ਕਈ ਭੇਤਾਂ ਤੋਂ ਪਰਦਾ ਚੁੱਕਿਆ ਜਾ ਸਕਦਾ ਹੈ। ਇਸ ਪੁਲਾੜੀ ਜਹਾਜ਼ ਨੇ ਇਹ ਜਾਣਕਾਰੀ ਇਕੱਠੀ ਕੀਤੀ ਹੈ ਕਿ ਕਿਉਂ ਸੂਰਜ ਦਾ ਵਾਤਾਰਣ ਉਸਦੀ ਸਤਹਿ ਨਾਲੋਂ ਸੈਕੜੇ ਗੁਣਾ ਜ਼ਿਆਦਾ ਗਰਮ ਹੁੰਦਾ ਹੈ। ਇਹ ਪੁਲਾੜੀ ਜਹਾਜ਼ ਅਗਸਤ 2018 ’ਚ ਰਵਾਨਾ ਕੀਤਾ ਗਿਆ ਸੀ ਅਤੇ ਇਹ ਸੂਰਜ ਦੇ ਵਾਤਾਵਰਣ ’ਚ ਪਹਿਲਾਂ ਨਹੀਂ ਲੱਭੇ ਗਏ ਹਿੱਸਿਆਂ ਦੇ 24 ਚੱਕਰਾਂ ਵਿਚੋਂ ਤਿੰਨ ਪੂਰੇ ਕਰ ਚੁੱਕਾ ਹੈ।


author

Khushdeep Jassi

Content Editor

Related News