ਪ੍ਰਿੰਸ ਜੋਰਜ਼ ਦੇ ਗੁਰੂ ਘਰ 'ਚ 15 ਤੋਂ 19 ਜੁਲਾਈ ਤੱਕ ਲੱਗੇਗਾ 'ਸਮਰ ਗੁਰਮਤਿ ਕੈਂਪ'

Tuesday, Jul 02, 2024 - 01:37 PM (IST)

ਪ੍ਰਿੰਸ ਜੋਰਜ਼ ਦੇ ਗੁਰੂ ਘਰ 'ਚ 15 ਤੋਂ 19 ਜੁਲਾਈ ਤੱਕ ਲੱਗੇਗਾ 'ਸਮਰ ਗੁਰਮਤਿ ਕੈਂਪ'

ਵੈਨਕੁਵਰ (ਮਲਕੀਤ ਸਿੰਘ)- ਬ੍ਰਿਟਿਸ਼ ਕੰਬੋਲੀਆ ਸੂਬੇ ਦੇ ਖੂਬਸੂਰਤ ਪਹਾੜਾਂ ਦੀ ਗੋਦ 'ਚ ਵਸਦੇ ਸ਼ਹਿਰ ਪ੍ਰਿੰਸ ਜੌਰਜ਼ 'ਚ ਸਥਿੱਤ ਗੁ: ਗੁਰੂ ਨਾਨਕ ਦਰਬਾਰ ਸਿੱਖ ਸੁਸਾਇਟੀ ਵਿਖੇ 15 ਜੁਲਾਈ ਤੋਂ 19 ਜੁਲਾਈ ਤੱਕ 5 ਸਾਲ ਤੋਂ 16 ਸਾਲ ਦੇ ਬੱਚਿਆਂ ਲਈ ਪੰਜ ਰੋਜਾ 'ਸਮਰ ਗੁਰਮਤਿ ਕੈਂਪ' ਲਗਾਇਆ ਜਾਵੇਗਾ। ਭਾਈ ਜਸਵੰਤ ਸਿੰਘ ਨੇ ਇਸ ਸਬੰਧੀ ਹੋਰ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਕੈਂਪ 'ਚ ਸ਼ਾਮਿਲ ਹੋਣ ਲਈ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ 'ਚ ਕਾਫੀ ਉਤਸਾਹ ਹੈ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਹੁਣ ਪ੍ਰਿੰਸ ਜੌਰਜ 'ਚ ਵੀ ਹੋਵੇਗੀ 'ਕਬੱਡੀ-ਕਬੱਡੀ'! ਲੋਕਾਂ 'ਚ ਭਾਰੀ ਉਤਸ਼ਾਹ

ਇਸ ਕੈਂਪ ਦੌਰਾਨ ਸਾਮਿਲ ਹੋਣ ਵਾਲੇ ਬੱਚਿਆਂ ਨੂੰ ਵੱਖ-ਵੱਖ ਵਿਦਵਾਨਾਂ ਵੱਲੋਂ ਸਿੱਖ ਇਤਿਹਾਸ,ਗੁਰਬਾਣੀ,ਕੀਰਤਨ ਅਤੇ ਗਤਕੇ ਸਬੰਧੀ ਮੁਢਲੀ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ। ਕੈਂਪ ਦੀ ਸਮਾਪਤੀ ਉਪਰੰਤ 20 ਜੁਲਾਈ ਨੂੰ ਰੈਣ ਸੁਬਾਈ ਕੀਰਤਨ ਵੀ ਕਰਵਾਇਆ ਜਾਵੇਗਾ। ਗੁਰੂ ਕੇ ਅਟੁੱਟ ਲੰਗਰ ਵੀ ਇਸ ਕੈਂਪ ਦੌਰਾਨ ਲਗਾਤਾਰ ਲਗਾਏ ਜਾਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News