ਸੁੱਖੀ ਚਾਹਲ ਨੇ ਅਮਰੀਕਾ 'ਚ ਭਾਰਤੀ ਅੰਬੈਸੀ 'ਤੇ ਹੋਏ ਹਮਲੇ ਦੀ ਕੀਤੀ ਨਿੰਦਾ
Tuesday, Jul 04, 2023 - 10:19 AM (IST)

ਇੰਟਰਨੈਸ਼ਨਲ ਡੈਸਕ- ਅਮਰੀਕਾ ਸਥਿਤ ਪੰਜਾਬ ਫਾਊਂਡੇਸ਼ਨ ਦੇ ਸੰਸਥਾਪਕ ਸੁੱਖੀ ਚਾਹਲ ਨੇ ਸਾਨ ਫ੍ਰਾਂਸਿਸਕੋ 'ਚ ਭਾਰਤੀ ਅੰਬੈਸੀ 'ਤੇ ਹਮਲੇ ਦੀ ਨਿੰਦਾ ਕੀਤੀ ਹੈ। ਉਹਨਾਂ ਕਿਹਾ ਕਿ ਅੱਗ ਲਗਾਉਣਾ ਇੱਕ ਘਿਨੌਣਾ ਅਪਰਾਧ ਹੈ ਅਤੇ ਇਹ ਸੋਚੀ ਸਮਝੀ ਸਾਜ਼ਿਸ਼ ਦਾ ਹਿੱਸਾ ਹੈ। ਚਾਹਲ ਮੁਤਾਬਕ ਇਹ ਕੱਟੜਪੰਥੀ ਤੱਤ ਨਾ ਸਿਰਫ਼ ਸਰਕਾਰੀ ਜਾਇਦਾਦ ਨੂੰ ਤਬਾਹ ਕਰਦੇ ਹਨ ਸਗੋਂ ਪੰਜਾਬੀ ਭਾਈਚਾਰੇ ਦੀ ਸਾਖ ਨੂੰ ਵੀ ਖੋਰਾ ਲਗਾ ਰਹੇ ਹਨ।
ਪੜ੍ਹੋ ਇਹ ਅਹਿਮ ਖ਼ਬਰ-ਏਅਰ ਇੰਡੀਆ ਦੀ ਫਲਾਈਟ ਰੱਦ, ਵੈਨਕੂਵਰ ਹਵਾਈ ਅੱਡੇ 'ਤੇ ਫਸੇ ਕਈ ਵਿਦਿਆਰਥੀ
ਸਾਨੂੰ ਸਾਰਿਆਂ ਨੂੰ ਹਿੰਸਾ ਦੀਆਂ ਇਨ੍ਹਾਂ ਕਾਰਵਾਈਆਂ ਦੀ ਸਖ਼ਤ ਨਿੰਦਾ ਕਰਨੀ ਚਾਹੀਦੀ ਹੈ। ਚਾਹਲ ਮੁਤਾਬਕ ਸਥਾਨਕ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਇਸ ਮਾਮਲੇ ਦੀ ਚੰਗੀ ਤਰ੍ਹਾਂ ਜਾਂਚ ਕਰਨੀ ਚਾਹੀਦੀ ਹੈ ਅਤੇ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਠਹਿਰਾਉਣਾ ਚਾਹੀਦਾ ਹੈ। ਇੱਥੇ ਦੱਸ ਦਈਏ ਕਿ ਇਸ ਘਟਨਾ ਬਾਰੇ ਅਮਰੀਕਾ ਸਰਕਾਰ ਦੇ ਬੁਲਾਰੇ ਮੈਥਿਊ ਮਿਲਰ ਨੇ ਮੰਗਲਵਾਰ ਨੂੰ ਜਾਣਕਾਰੀ ਦਿੱਤੀ। ਫਿਲਹਾਲ ਇਸ ਮਾਮਲੇ ਦੀ ਜਾਂਚ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਨੇ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ 'ਚ ਅੰਬੈਸੀ ਨੂੰ ਜ਼ਿਆਦਾ ਨੁਕਸਾਨ ਨਹੀਂ ਪੁੱਜਾ ਹੈ। ਦੱਸਣਯੋਗ ਹੈ ਕਿ 5 ਮਹੀਨਿਆਂ ਦੌਰਾਨ ਇਹ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ ਅੰਮ੍ਰਿਤਪਾਲ ਸਿੰਘ ਨੂੰ ਰਿਹਾਅ ਕਰਨ ਦੀ ਮੰਗ ਨੂੰ ਲੈ ਕੇ ਖ਼ਾਲਿਸਤਾਨ ਸਮਰਥਕਾਂ ਨੇ ਮਾਰਚ 'ਚ ਇਸ ਕੌਂਸੂਲੇਟ ਨੂੰ ਘੇਰਿਆ ਸੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।