ਕੈਮਰੂਨ ''ਚ ਰਵਾਇਤੀ ਸ਼ਾਸਕ ਤੇ ਉਸ ਦੇ ਪਰਿਵਾਰ ਅੱਗੇ ਆਤਮਘਾਤੀ ਹਮਲਾ, 6 ਦੀ ਮੌਤ

Sunday, Sep 13, 2020 - 09:08 AM (IST)

ਕੈਮਰੂਨ ''ਚ ਰਵਾਇਤੀ ਸ਼ਾਸਕ ਤੇ ਉਸ ਦੇ ਪਰਿਵਾਰ ਅੱਗੇ ਆਤਮਘਾਤੀ ਹਮਲਾ, 6 ਦੀ ਮੌਤ

ਯਾਓਂਡੇ- ਕੈਮਰੂਨ ਦੇ ਸੁਦੂਰ ਉੱਤਰੀ ਖੇਤਰ ਜੇਲੇਵੇਦ ਵਿਚ ਆਤਮਘਾਤੀ ਹਮਲੇ ਵਿਚ ਘੱਟ ਤੋਂ ਘੱਟ 6 ਨਾਗਰਿਕਾਂ ਦੀ ਮੌਤ ਹੋ ਗਈ ਹੈ ਤੇ 10 ਹੋਰ ਜ਼ਖਮੀ ਹਨ। 


ਸਥਾਨਕ ਅਧਿਕਾਰੀਆਂ ਨੇ ਇਸ ਹਮਲੇ ਦੀ ਪੁਸ਼ਟੀ ਕੀਤੀ ਅਤੇ ਦੱਸਿਆ ਕਿ ਸ਼ੁੱਕਰਵਾਰ ਦੇਰ ਰਾਤ ਨੂੰ ਹੋਏ ਹਮਲੇ ਵਿਚ ਰਵਾਇਤੀ ਸ਼ਾਸਕ ਅਤੇ ਉਸ ਦੀ ਪਤਨੀ ਦੀ ਮੌਤ ਹੋ ਗਈ।

 
ਸਥਾਨਕ ਪੱਤਰਕਾਰ ਡੈਰੋ ਮੁਹੰਮਦ ਮੁਤਾਬਕ ਬੋਕੋ ਹਰਮ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਉਨ੍ਹਾਂ ਕਿਹਾ ਕਿ ਆਤਮਘਾਤੀ ਹਮਲਾਵਰ ਨੇ ਰਵਾਇਤੀਸ਼ਾਸਕ, ਉਨ੍ਹਾਂ ਦੀ ਪਤਨੀ ਅਤੇ ਦੋਸਤਾਂ ਦੇ ਸਾਹਮਣੇ ਬੰਬ ਧਮਾਕਾ ਕੀਤਾ। ਖੁਸ਼ਕਿਸਮਤੀ ਨਾਲ ਕੁਝ ਲੋਕ ਬਚ ਗਏ। ਇਸ ਘਟਨਾ ਵਿਚ ਹਮਲਾਵਰ ਦੀ ਵੀ ਮੌਤ ਹੋ ਗਈ। 


author

Lalita Mam

Content Editor

Related News