ਦੁੱਧ ਪਿਆ ਕੇ ਲੋਰੀ ਸੁਣਾਈ, ਫਿਰ ਮਾਂ ਨੇ ਤਸੀਹੇ ਦੇ ਮਾਰ ਸੁੱਟੇ 3 ਮਾਸੂਮ

01/22/2020 8:33:44 PM

ਫੀਨੀਕਸ (ਏਜੰਸੀ)- ਡਰੱਗਸ ਦਾ ਨਸ਼ਾ ਇਨਸਾਨ ਨੂੰ ਹੈਵਾਨ ਬਣਾ ਦਿੰਦਾ ਹੈ ਅਤੇ ਅਮਰੀਕਾ ਦੇ ਫੀਨੀਕਸ 'ਚ ਅਜਿਹੀ ਹੀ ਇਕ ਹੈਵਾਨੀਅਤ ਦੇਖਣ ਨੂੰ ਮਿਲੀ, ਜਿਥੇ ਇਕ ਮਾਂ ਨੇ ਆਪਣੇ ਤਿੰਨ ਬੱਚਿਆਂ ਨੂੰ ਤਸੀਹੇ ਦੇ ਕੇ ਮਾਰ ਦਿੱਤਾ। ਬੱਚੇ ਹੱਥ-ਪੈਰ ਮਾਰਦੇ ਰਹੇ ਪਰ ਮਾਂ ਨੂੰ ਤਰਸ ਨਹੀਂ ਆਇਆ ਅਤੇ ਉਦੋਂ ਤੱਕ ਉਨ੍ਹਾਂ ਦਾ ਸਾਹ ਘੁੱਟਦੀ ਰਹੀ ਜਦੋਂ ਤੱਕ ਉਨ੍ਹਾਂ ਦੀ ਮੌਤ ਨਹੀਂ ਹੋ ਗਈ। ਬਾਅਦ ਵਿਚ ਉਨ੍ਹਾਂ ਬੱਚਿਆਂ ਨੂੰ ਸੋਫੇ 'ਤੇ ਲਿਟਾ ਕੇ ਘਰਵਾਲਿਆਂ ਨੂੰ ਕਿਹਾ ਕਿ ਉਹ ਸੁੱਤੇ ਹੋਏ ਹਨ। ਪੁਲਸ ਨੇ ਇਸ ਕਲਯੁਬੀ ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਘਟਨਾ ਅਮਰੀਕਾ ਦੇ ਐਰੀਜ਼ੋਨਾ ਸੂਬੇ ਦੀ ਹੈ, ਜਿਥੇ ਹੈਨਰੀ (22) ਨੇ ਆਪਣਾ ਜੁਰਮ ਕਬੂਲ ਕਰ ਲਿਆ। ਹੈਨਰੀ ਨੇ ਪੁਲਸ ਦੇ ਸਾਹਮਣੇ ਜਿਸ ਤਰ੍ਹਾਂ ਪੂਰਾ ਕਬੂਲਨਾਮਾ ਕੀਤਾ, ਉਸ ਨੂੰ ਸੁਣ ਕੇ ਇਨਸਾਨ ਦੀ ਰੂਹ ਕੰਬ ਸਕਦੀ ਹੈ। ਉਸ ਖਿਲਾਫ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ। ਪੁਲਸ ਮੁਤਾਬਕ ਬੱਚਿਆਂ ਦੇ ਕਤਲ ਪਿੱਛੇ ਮਕਸਦ ਬਾਰੇ ਪਤਾ ਨਹੀਂ ਚਲ ਸਕਿਆ ਹੈ ਪਰ ਮਹਿਲਾ ਦੇ ਘਰ ਵਿਚ ਮੌਜੂਦ ਇਕ ਰਿਸ਼ਤੇਦਾਰ ਦਾ ਕਹਿਣਾ ਹੈ ਕਿ ਉਹ ਡਰੱਗਸ ਦੀ ਆਦੀ ਸੀ ਅਤੇ ਕੁਝ ਦਿਨਾਂ ਤੋਂ ਅਜੀਬੋ-ਗਰੀਬ ਹਰਕਤਾਂ ਕਰ ਰਹੀ ਸੀ।
3 ਸਾਲ ਦੇ ਪੁੱਤਰ ਨੇ ਆਪਣੀ ਜਾਨ ਬਚਾਉਣ ਲਈ ਮਾਂ ਨਾਲ ਕੀਤਾ ਮੁਕਾਬਲਾ
ਹੈਨਰੀ ਨੇ ਸਭ ਤੋਂ ਪਹਿਲਾਂ ਦੱਸਿਆ ਕਿ ਉਹ ਉਦੋਂ ਤੱਕ ਬੱਚਿਆਂ ਦਾ ਨੱਕ ਅਤੇ ਮੂੰਹ ਦਬਾਉਂਦੀ ਰਹੀ ਜਦੋਂ ਤੱਕ ਉਨ੍ਹਾਂ ਦੀ ਜਾਨ ਨਹੀਂ ਚਲੀ ਗਈ। ਉਸ ਨੇ ਦੱਸਿਆ ਕਿ ਜਦੋਂ ਉਹ ਆਪਣੀ ਡੇਢ ਸਾਲ ਦੀ ਧੀ ਨੂੰ ਮਾਰ ਰਹੀ ਸੀ ਤਾਂ ਨੇੜੇ ਖੜ੍ਹਾ ਤਿੰਨ ਸਾਲ ਦਾ ਬੇਟਾ ਦੇਖ ਰਿਹਾ ਸੀ ਅਤੇ ਭੈਣ ਨੂੰ ਬਚਾਉਣ ਲਈ ਮਾਂ ਨੂੰ ਵਾਰ-ਵਾਰ ਮੁੱਕੇ ਮਾਰ ਰਿਹਾ ਸੀ। ਮਹਿਲਾ ਨੇ ਇਸ ਤੋਂ ਬਾਅਦ ਆਪਣੇ ਤਿੰਨ ਸਾਲ ਦੇ ਪੁੱਤਰ ਨੂੰ ਬੈੱਡ 'ਤੇ ਲਿਟਾ ਕੇ ਉਸ ਦੀ ਜਾਨ ਲਈ। ਉਹ ਆਪਣੀ ਜਾਨ ਬਚਾਉਣ ਲਈ ਮਾਂ ਦੇ ਹੱਥ 'ਤੇ ਨੂੰਹ ਮਾਰਦਾ ਰਿਹਾ, ਚੂੰਢੀਆਂ ਵੱਡਦਾ ਰਿਹਾ ਪਰ ਉਹ ਉਸ ਦੀ ਜਾਨ ਲੈਣ 'ਤੇ ਉਤਾਰੂ ਸੀ ਅਤੇ ਉਸ ਨੂੰ ਮਾਰ ਕੇ ਹੀ ਸਾਹ ਲਿਆ। ਇਸ ਦੌਰਾਨ ਉਹ ਉਸ ਨੂੰ ਲੋਰੀ ਵੀ ਸੁਣਾਉਂਦੀ ਰਹੀ।
ਦੋਹਾਂ ਦੀ ਜਾਨ ਲੈਣ ਤੋਂ ਬਾਅਦ ਵਾਰੀ ਸੀ ਸਭ ਤੋਂ ਛੋਟੀ ਬੱਚੀ ਦੀ, ਜੋ ਸਿਰਫ 7 ਮਹੀਨੇ ਦੀ ਸੀ। ਹੈਨਰੀ ਨੇ ਪਹਿਲਾਂ ਉਸ ਨੂੰ ਬੋਤਲ ਨਾਲ ਦੁੱਧ ਪਿਆਇਆ ਅਤੇ ਫਿਰ ਲੋਰੀ ਸੁਣਾਉਂਦੇ-ਸੁਣਾਉਂਦੇ ਉਸ ਦਾ ਸਾਹ ਘੁੱਟਿਆ। ਆਪਣੇ ਬਿਆਨ ਵਿਚ ਹੈਨਰੀ ਨੇ ਦੱਸਿਆ ਕਿ ਉਸ ਤੋਂ ਬਾਅਦ ਸਾਰਿਆਂ ਦੀਆਂ ਲਾਸ਼ਾਂ ਨੂੰ ਉਸ ਨੇ ਲਿਵਿੰਗ ਰੂਮ ਦੇ ਸੋਫੇ 'ਤੇ ਲਿਟਾ ਦਿੱਤਾ। ਉਨ੍ਹਾਂ ਨੇ ਘਰ ਵਿਚ ਮੌਜੂਦ ਦੋ ਹੋਰ ਲੋਕਾਂ ਨੂੰ ਦੱਸਿਆ ਕਿ ਬੱਚੇ ਸੋ ਰਹੇ ਹਨ। ਬੱਚਿਆਂ ਵਿਚ ਕੋਈ ਹਰਕਤ ਨਾ ਦੇਖ ਕੇ ਘਰ ਦੇ ਇਕ ਮੈਂਬਰ ਨੇ ਐਮਰਜੈਂਸੀ ਨੰਬਰ 'ਤੇ ਫੋਨ ਕੀਤਾ। ਪੁਲਸ ਘਰ ਪਹੁੰਚੀ ਅਤੇ ਬੱਚਿਆਂ ਨੂੰ ਮ੍ਰਿਤ ਐਲਾਨ ਦਿੱਤਾ ਗਿਆ।


Sunny Mehra

Content Editor

Related News