'ਮਿਜ਼ਾਈਲ ਮਾਮਲੇ' ਨੂੰ ਪਾਕਿ ਨੇ ਦੱਸਿਆ ਗੰਭੀਰ, ਮੁੜ ਦੁਹਰਾਈ ਸਾਂਝੀ ਜਾਂਚ ਦੀ ਮੰਗ

03/15/2022 11:59:01 AM

ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਸੋਮਵਾਰ ਨੂੰ ਕਿਹਾ ਕਿ ਭਾਰਤ ਤੋਂ ਮਿਜ਼ਾਈਲ ਦਾ ਅਚਾਨਕ ਪਾਕਿਸਤਾਨੀ ਖੇਤਰ ਵਿਚ ਡਿੱਗਣਾ ਇਕ ‘ਗੰਭੀਰ ਮਾਮਲਾ’ ਹੈ, ਜਿਸ ਦਾ ਹੱਲ ਨਵੀਂ ਦਿੱਲੀ ਵੱਲੋਂ ਸਿਰਫ਼ ‘ਸਤਹੀ ਸਫ਼ਾਈ’ ਦੇਣ ਨਾਲ ਨਹੀਂ ਕੀਤਾ ਜਾ ਸਕਦਾ ਹੈ। ਉਨ੍ਹਾਂ ਮਾਮਲੇ ਦੀ ਸਾਂਝੀ ਜਾਂਚ ਦੀ ਮੰਗ ਦੁਹਰਾਈ।

ਇਹ ਵੀ ਪੜ੍ਹੋ: ਪਾਕਿ 'ਚ ਡਿੱਗੀ ਮਿਜ਼ਾਈਲ ਦੇ ਮਾਮਲੇ 'ਚ ਅਮਰੀਕਾ ਨੇ ਦਿੱਤਾ ਭਾਰਤ ਦਾ ਸਾਥ, ਆਖੀ ਇਹ ਗੱਲ

ਪਾਕਿਸਤਾਨ ਦੇ ਵਿਦੇਸ਼ ਮੰਤਰਾਲਾ ਵੱਲੋਂ ਜਾਰੀ ਬਿਆਨ ਮੁਤਾਬਕ ਕੁਰੈਸ਼ੀ ਨੇ ਇਹ ਟਿੱਪਣੀ ਆਪਣੇ ਜਰਮਨ ਹਮਰੁਤਬਾ ਅਨਾਲੇਨਾ ਬਾਰਬੋਕ ਨਾਲ ਟੈਲੀਫੋਨ 'ਤੇ ਗੱਲਬਾਤ ਦੌਰਾਨ ਕੀਤੀ। ਬਿਆਨ ਮੁਤਾਬਕ ਕੁਰੈਸ਼ੀ ਨੇ 9 ਮਾਰਚ ਨੂੰ ਭਾਰਤੀ ਮਿਜ਼ਾਈਲ ਵੱਲੋਂ ਪਾਕਿਸਤਾਨੀ ਹਵਾਈ ਖੇਤਰ ਦੀ ਉਲੰਘਣਾ ਕੀਤੇ ਜਾਣ ਦੀ ਬਾਰਬੋਕ ਨੂੰ ਜਾਣਕਾਰੀ ਦਿੱਤੀ। ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਨੇ ਇਸ 'ਤੇ ਅਫ਼ਸੋਸ ਪ੍ਰਗਟ ਕੀਤਾ ਸੀ ਅਤੇ ਕਿਹਾ ਸੀ ਕਿ ਮਿਜ਼ਾਈਲ "ਅਚਾਨਕ" ਚੱਲ ਗਈ ਸੀ।

ਇਹ ਵੀ ਪੜ੍ਹੋ: ਹੁਣ ਅਮਰੀਕਾ ਦੇ ਟਰੱਕ ਡਰਾਈਵਰਾਂ ਨੇ ਸਰਕਾਰ ਖ਼ਿਲਾਫ਼ ਖ਼ੋਲ੍ਹਿਆ ਮੋਰਚਾ, ਵਾਸ਼ਿੰਗਟਨ 'ਚ ਲਾਇਆ ਜਾਮ

ਵਿਦੇਸ਼ ਮੰਤਰਾਲਾ ਅਨੁਸਾਰ, ਹਾਲਾਂਕਿ ਕੁਰੈਸ਼ੀ ਨੇ ਕਿਹਾ ਕਿ ਅਜਿਹੇ "ਗੰਭੀਰ ਮਾਮਲੇ" ਨੂੰ ਭਾਰਤੀ ਪੱਖ ਤੋਂ "ਸਤਹੀ ਸਫ਼ਾਈ" ਨਾਲ ਹੱਲ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਸੰਯੁਕਤ ਜਾਂਚ ਦੀ ਮੰਗ ਕੀਤੀ ਹੈ ਅਤੇ ਉਹ ਅੰਤਰਰਾਸ਼ਟਰੀ ਭਾਈਚਾਰੇ ਨੂੰ ਐਟੋਮਾਈਜ਼ਡ ਮਾਹੌਲ ਵਿਚ ਗੰਭੀਰ ਕਿਸਮ ਦੀ ਇਸ ਘਟਨਾ ਦਾ ਡੂੰਘਾ ਸੰਕਲਪ ਲੈਣ ਅਤੇ ਇਸ ਖੇਤਰ ਵਿਚ ਰਣਨੀਤਕ ਸਥਿਰਤਾ ਨੂੰ ਕਾਇਮ ਰੱਖਣ ਅਤੇ ਉਸ ਨੂੰ ਉਤਸ਼ਾਹਿਤ ਕਰਨ ਵਿਚ ਆਪਣੀ ਬਣਦੀ ਭੂਮਿਕਾ ਨਿਭਾਉਣ ਦੀ ਮੰਗ ਕਰ ਰਿਹਾ ਹੈ। ਸ਼ੁੱਕਰਵਾਰ ਨੂੰ ਭਾਰਤ ਸਰਕਾਰ ਨੇ ਕਿਹਾ ਸੀ ਕਿ 2 ਦਿਨ ਪਹਿਲਾਂ "ਅਚਾਨਕ" ਉਸ ਕੋਲੋਂ ਮਿਜ਼ਾਈਲ ਚੱਲ ਗਈ ਸੀ ਜੋ ਪਾਕਿਸਤਾਨ ਵਿਚ ਜਾ ਡਿੱਗੀ ਸੀ ਅਤੇ ਨਿਯਮਤ ਰੱਖ-ਰਖਾਅ ਦੌਰਾਨ ਤਕਨੀਕੀ ਖ਼ਰਾਬੀ ਕਾਰਨ ਇਹ ਘਟਨਾ "ਬਹੁਤ ਹੀ ਅਫ਼ਸੋਸਜਨਕ" ਹੈ।

ਇਹ ਵੀ ਪੜ੍ਹੋ: ਜਾਪਾਨ 'ਚ ਸਕੂਲਾਂ ਨੇ ਕੁੜੀਆਂ ਦੇ 'ਪੋਨੀਟੇਲ' ਕਰਨ 'ਤੇ ਲਗਾਈ ਪਾਬੰਦੀ, ਦਿੱਤਾ ਅਜੀਬੋ-ਗ਼ਰੀਬ ਤਰਕ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News