ਯੂਰਪ 'ਚ ਅਚਾਨਕ ਹੋਇਆ 'ਕੋਲਡ ਬਲਾਸਟ', ਸੇਬ ਹੋਏ ਫ੍ਰੀਜ਼ ਤੇ ਕਿਸਾਨ ਪਰੇਸ਼ਾਨ
Tuesday, Apr 13, 2021 - 03:51 AM (IST)
 
            
            ਰੋਮ - ਬੇਸ਼ੱਕ ਹੁਣ ਦੁਨੀਆ ਭਰ ਵਿਚ ਗਰਮੀਆਂ ਦੀ ਦਿਨਾਂ ਦੀ ਵਾਪਸੀ ਹੋ ਰਹੀ ਹੈ ਪਰ ਕੁਦਰਤ ਵਿਚ ਇੰਨੀ ਤਾਕਤ ਹੈ ਕਿ ਉਹ ਇਨ੍ਹਾਂ ਗਰਮੀ ਦੇ ਦਿਨਾਂ ਵਿਚ ਵੀ ਲੋਕਾਂ ਨੂੰ ਠੰਡ ਦਾ ਅਹਿਸਾਸ ਕਰਵਾ ਸਕਦੀ ਹੈ। ਇਸ ਦੀ ਹੀ ਇਕ ਉਦਾਹਰਣ ਯੂਰਪ ਦੇ ਮੁਲਕਾਂ ਵਿਚ ਦੇਖਣ ਨੂੰ ਮਿਲੀ। ਆਰਕਟਿਕ ਸਰਕਲ ਤੋਂ ਚੱਲੀਆਂ ਬਰਫੀਲੀਆਂ ਹਵਾਵਾਂ ਕਾਰਣ ਯੂਰਪ ਵਿਚ ਬਰਫਬਾਰੀ ਦਾ ਦੌਰ ਜਾਰੀ ਹੈ। ਹਾਲਾਂਕਿ ਬੇ-ਮੌਸਮ ਬਰਫਬਾਰੀ ਦਾ ਅਸਰ ਸੇਬ ਅਤੇ ਖੁਬਾਨੀ ਸਣੇ ਹੋਰਨਾਂ ਫਲਾਂ ਦੀਆਂ ਫਸਲਾਂ 'ਤੇ ਪੈ ਰਿਹਾ ਹੈ।
ਇਹ ਵੀ ਪੜੋ - ਦੁਨੀਆ ਮੁੜ ਕੋਰੋਨਾ ਨਾਲ ਨਜਿੱਠ ਰਹੀ ਤੇ ਚੀਨ ਮਨਾ ਰਿਹੈ 3-3 ਫੈਸਟੀਵਲ, ਹਜ਼ਾਰਾਂ ਲੋਕ ਹੋ ਰਹੇ ਸ਼ਾਮਲ

ਫਸਲਾਂ ਨੂੰ ਬਚਾਉਣ ਲਈ ਇਟਲੀ ਦੇ ਕਿਸਾਨਾਂ ਨੇ ਇਕ ਅਨੋਖੀ ਤਰਕੀਬ ਕੱਢੀ ਹੈ। ਇਸ ਤਕਨੀਕ ਅਧੀਨ ਕਿਸਾਨ ਫਸਲ 'ਤੇ ਬਰਫੀਲੇ ਪਾਣੀ ਦਾ ਛਿੜਕਾਅ ਕਰ ਰਹੇ ਹਨ। ਇਸ ਨਾਲ ਪਾਣੀ ਦਰੱਖਤਾਂ 'ਤੇ ਜਮ੍ਹ ਜਾਂਦਾ ਹੈ ਅਤੇ ਇਸ ਨਾਲ ਫਸਲ ਕੜਾਕੇ ਦੀ ਠੰਡ ਤੋਂ ਬਚ ਜਾਂਦੀ ਹੈ। ਉਥੇ ਦੀ ਯੂਰਪ ਦੇ ਮੁਲਕ ਵਿਚ ਇਸ ਠੰਡ ਕਾਰਣ ਵਾਈਨ-ਯਾਰਡ ਵਾਲੇ ਕਿਸਾਨਾਂ ਨੂੰ ਵੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਹ ਵੀ ਪੜੋ - ਤਬੂਤ ਵਿਚੋਂ ਨਿਕਲਿਆ 'ਭੂਤ' ਤੇ ਲੱਗ ਗਿਆ ਚੋਣ ਪ੍ਰਚਾਰ 'ਤੇ

ਬੇ-ਮੌਸਮੀ ਬਰਫਬਾਰੀ ਨਾਲ ਸਵਿੱਟਜ਼ਰਲੈਂਡ, ਆਸਟ੍ਰੀਆ, ਨੀਥਰਲੈਂਡ, ਇਟਲੀ, ਬੋਸਨੀਆ ਸਣੇ ਕਈ ਮੁਲਕ ਇਸ ਦਾ ਸਾਹਮਣਾ ਕਰ ਰਹੇ ਹਨ। ਬਰਫਬਾਰੀ ਹੋਣ ਨਾਲ ਕਿਸਾਨ ਆਪਣੀਆਂ ਫਸਲਾਂ ਨੂੰ ਬਚਾਉਣ ਲਈ ਹਰ ਇਕ ਕੋਸ਼ਿਸ਼ ਕਰ ਰਹੇ ਹਨ ਅਤੇ ਉਥੇ ਹੀ ਕਈਆਂ ਫਸਲਾਂ ਨੂੰ ਨੁਕਸਾਨ ਵੀ ਪਹੁੰਚਿਆ ਹੈ। ਦੂਜੇ ਪਾਸੇ ਇਨ੍ਹਾਂ ਮੁਲਕਾਂ ਵਿਚ ਰਹਿ ਰਹੇ ਲੋਕ ਬਰਫਬਾਰੀ ਦਾ ਆਨੰਦ ਵੀ ਲੈ ਰਹੇ ਹਨ।
ਇਹ ਵੀ ਪੜੋ - ਗੂਗਲ ਮੈਪ ਦੀ ਗਲਤੀ ਨਾਲ ਦੂਜੀ ਥਾਂ 'ਬਾਰਾਤ' ਲੈ ਕੇ ਪਹੁੰਚ ਗਿਆ 'ਲਾੜਾ'

ਇਹ ਵੀ ਪੜੋ - ਪਾਕਿ 'ਚ ਗੈਰ-ਕਾਨੂੰਨੀ ਹਥਿਆਰਾਂ ਦੀ ਸਭ ਤੋਂ ਵੱਡੀ ਮੰਡੀ : ਅਮਰੀਕਾ ਸਣੇ ਕਈ ਮੁਲਕਾਂ ਦੇ ਹਥਿਆਰ ਮਿਲ ਰਹੇ 'ਡੁਪਲੀਕੇਟ'

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            