ਸੂਡਾਨ ''ਚ ਔਰਤਾਂ ਨੇ ਕੀਤਾ ਸਮੂਹਿਕ ਪ੍ਰਦਰਸ਼ਨ

Friday, May 31, 2019 - 11:14 AM (IST)

ਸੂਡਾਨ ''ਚ ਔਰਤਾਂ ਨੇ ਕੀਤਾ ਸਮੂਹਿਕ ਪ੍ਰਦਰਸ਼ਨ

ਖਰਟੂਮ (ਭਾਸ਼ਾ)— ਦੇਸ਼ ਵਿਚ ਸੱਤਾਧਾਰੀ ਜਨਰਲਾਂ 'ਤੇ ਸੱਤਾ ਛੱਡਣ ਦਾ ਦਬਾਅ ਬਣਾਉਣ ਲਈ ਸੈਂਕੜੇ ਔਰਤਾਂ ਨੇ ਫੌਜੀ ਹੈੱਡਕੁਆਰਟਰ ਤੱਕ ਇਕ ਵੱਡੀ ਰੈਲੀ ਕੱਢੀ। ਪ੍ਰਦਰਸ਼ਨਕਾਰੀ ਨੇਤਾਵਾਂ ਨੇ ਸਮੂਹਿਕ ਰੈਲੀ ਕੱਢਣ ਦੀ ਅਪੀਲ ਕੀਤੀ ਸੀ ਜਿਸ ਦੇ ਬਾਅਦ ਔਰਤਾਂ ਵੱਡੀ ਗਿਣਤੀ ਵਿਚ ਸੜਕਾਂ 'ਤੇ ਉਤਰੀਆਂ। 

ਦੇਸ਼ ਵਿਚ ਨਾਗਰਿਕ ਸ਼ਾਸਨ ਦੀ ਮੰਗ ਕਰਦੀਆਂ ਔਰਤਾਂ ਸੂਡਾਨੀ ਝੰਡੇ ਅਤੇ ਬੈਨਰ ਲੈ ਕੇ ਖਰਟੂਮ ਦੇ ਮੱਧ ਤੋਂ ਪੈਦਲ ਗਈਆਂ ਅਤੇ ਬਾਅਦ ਵਿਚ ਪ੍ਰਦਰਸ਼ਨਕਾਰੀਆਂ ਨਾਲ ਮਿਲ ਗਈਆਂ। ਪ੍ਰਦਰਸ਼ਨਕਾਰੀ ਕੰਪਲੈਕਸ ਦੇ ਬਾਹਰ ਇਕ ਹਫਤੇ ਤੱਕ ਧਰਨੇ 'ਤੇ ਬੈਠੇ ਸਨ। ਰੈਲੀ ਵਿਚ ਹਿੱਸਾ ਲੈਣ ਵਾਲੀ ਮਹਿਲਾ ਪੱਤਰਕਾਰ ਹੋਯਾਮ ਅਲ ਤਾਜ ਨੇ ਕਿਹਾ ਕਿ ਸੂਡਾਨ ਦੀਆਂ ਔਰਤਾਂ ਨਿਆਂ, ਸਮਾਨਤਾ, ਲੋਕਤੰਤਰ, ਨਾਗਰਿਕ ਅਤੇ ਨਿਰਪੱਖ ਸਰਕਾਰ ਦੀ ਮੰਗ ਕਰ ਰਹੀਆਂ ਹਨ।''


author

Vandana

Content Editor

Related News