ਕਿਮ ਜੋਂਗ ਦੀ ਸਿਹਤ ਨੂੰ ਲੈ ਕੇ ਉੱਡੀਆਂ ਅਜਿਹੀਆਂ ਖਬਰਾਂ

04/18/2020 2:33:10 AM

ਸਿਓਲ (ਏਜੰਸੀ)- ਉੱਤਰੀ ਕੋਰੀਆ ਵਿਚ ਇਸੇ ਹਫਤੇ ਹੋਏ ਇਕ ਪ੍ਰਮੁੱਖ ਜਨਤਕ ਸਮਾਰੋਹ ਵਿਚ ਸਰਵ ਉੱਚ ਨੇਤਾ ਕਿਮ ਜੋਂਗ ਉਨ ਸ਼ਾਮਲ ਨਹੀਂ ਹੋਏ। ਸਮਾਰੋਹ ਤੋਂ ਉਨ੍ਹਾਂ ਦੀ ਗੈਰ ਮੌਜੂਦਗੀ ਅਤੇ ਕੌਮਾਂਤਰੀ ਜਗਤ ਵਿਚ ਸਵਾਲ ਪੈਦਾ ਕਰ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਕਿਮ ਜੋਂਗ ਦੀ ਸਿਹਤ ਖਰਾਬ ਹੈ ਅਤੇ ਉਹ ਘਰੋਂ ਬਾਹਰ ਨਿਕਲਣ ਦੀ ਸਥਿਤੀ ਵਿਚ ਨਹੀਂ ਹਨ। ਉੱਤਰ ਕੋਰੀਆ ਨੇ ਬੁੱਧਵਾਰ ਨੂੰ ਆਪਣੇ ਸੰਸਥਾਪਕ ਕਿਮ ਇਲ ਸੁੰਗ ਦੀ ਜਯੰਤੀ ਮਨਾਈ। ਸੁੰਗ ਮੌਜੂਦਾ ਨੇਤਾ ਕਿਮ ਜੋਂਗ ਦੇ ਪਿਤਾ ਸਨ। ਉੱਤਰ ਕੋਰੀਆ ਵਿਚ ਇਸ ਦਿਨ ਦੀ ਰਾਸ਼ਟਰੀ ਦਿਵਸ ਵਜੋਂ ਮਾਨਤਾ ਹੈ। ਇਸ ਦਿਨ ਜਨਤਕ ਛੁੱਟੀ ਹੁੰਦੀ ਹੈ ਅਤੇ ਵੱਡੇ ਪੱਧਰ 'ਤੇ ਸ਼ਰਧਾਂਜਲੀ ਸਮਾਰੋਹ ਹੁੰਦੇ ਹਨ।

ਕਮਸੂਸਨ ਪੈਲੇਸ ਵਿਚ ਬਣੀ ਕਿਮ ਇਲ ਸੁੰਗ ਦੀ ਸਮਾਧੀ 'ਤੇ ਫੁੱਲ ਚੜ੍ਹਾਉਣ ਲਈ ਬੁੱਧਵਾਰ ਨੂੰ ਦੇਸ਼ ਦੇ ਸਾਰੇ ਉੱਚ ਅਹੁਦਿਆਂ 'ਤੇ ਤਾਇਨਾਤ ਨੇਤਾ ਅਤੇ ਅਧਿਕਾਰੀ ਪਹੁੰਚੇ ਪਰ ਕਿਮ ਜੋਂਗ ਨਹੀਂ ਆਏ। ਜਦੋਂ ਕਿ ਪਿਛਲੇ ਕੁਝ ਸਾਲਾਂ ਵਿਚ ਇਸ ਦਿਨ ਕਿਮ ਜੋਂਗ ਖਾਸ ਤੌਰ 'ਤੇ ਉਥੇ ਜਾਂਦੇ ਸਨ ਅਤੇ ਕੁਝ ਸਮਾਂ ਬਿਤਾਉਂਦੇ ਸਨ। ਉਸ ਵੇਲੇ ਨੂੰ ਮੀਡੀਆ ਵਿਚ ਪ੍ਰਮੁੱਖਤਾ ਨਾਲ ਦਿਖਾਇਆ ਜਾਂਦਾ ਸੀ ਪਰ ਇਸ ਵਾਰ ਸਰਕਾਰੀ ਮੀਡੀਆ ਦੀਆਂ ਜਾਰੀ ਤਸਵੀਰਾਂ ਅਤੇ ਵੀਡੀਓ ਵਿਚ ਕਿਮ ਜੋਂਗ ਨਜ਼ਰ ਨਹੀਂ ਆਏ। 

ਇਸ ਤੋਂ ਬਾਅਦ 36 ਸਾਲ ਦੇ ਕਿਮ ਜੋਂਗ ਦੀ ਸਿਹਤ ਨੂੰ ਲੈ ਕੇ ਕਿਆਸ ਅਰਾਈਆਂ ਜਤਾਈਆਂ ਜਾਣ ਲੱਗੀਆਂ। ਮੋਟਾਪੇ ਦੇ ਸ਼ਿਕਾਰ ਕਿਮ ਜੋਂਗ ਦੀ ਸਿਹਤ ਨੂੰ ਲੈ ਕੇ ਪਹਿਲਾਂ ਵੀ ਚਰਚਾਵਾਂ ਉੱਠੀਆਂ ਹਨ। ਪਰ ਹਮੇਸ਼ਾ ਉਨ੍ਹਾਂ ਨੂੰ ਪੱਛਮੀ ਮੀਡੀਆ ਦੇ ਕੂੜ ਪ੍ਰਚਾਰ ਦਾ ਨਾਂ ਦੇ ਕੇ ਰੱਦ ਕੀਤਾ ਜਾਂਦਾ ਰਿਹਾ ਹੈ ਪਰ ਇਸ ਵਾਰ ਦੇਸ਼ ਦੇ ਸਭ ਤੋਂ ਪ੍ਰਮੁੱਖ ਦਿਨ 'ਤੇ ਉਨ੍ਹਾਂ ਦਾ ਨਜ਼ਰ ਨਾ ਆਉਣਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਹਾਲਾਂਕਿ ਗੁਆਂਢੀ ਦੇਸ਼ ਦੱਖਣੀ ਕੋਰੀਆ ਦੇ ਇਨ੍ਹਾਂ ਵਿਸ਼ਿਆਂ 'ਤੇ ਨਜ਼ਰ ਰੱਖਣ ਵਾਲੇ ਮੰਤਰਾਲੇ ਦੀ ਬੁਲਾਰਣ ਨੇ ਇਸ ਵਿਸ਼ੇ 'ਤੇ ਕੋਈ ਟਿੱਪਣੀ ਕਰਨ ਤੋਂ ਮਨਾਂ ਕਰ ਦਿੱਤਾ ਪਰ ਉਨ੍ਹਾਂ ਨੇ ਕਿਹਾ ਕਿ ਇਹ ਵਿਸ਼ਾ ਉਨ੍ਹਾਂ ਦੀ ਜਾਣਕਾਰੀ ਵਿਚ ਹੈ। ਉੱਤਰ ਕੋਰੀਆ ਮਾਮਲਿਆਂ ਦੇ ਜਾਣਕਾਰਾਂ ਮੁਤਾਬਕ ਕਿਮ ਇਲ ਸੁੰਗ ਦੀ ਜਯੰਤੀ ਸਮਾਰੋਹ ਤੋਂ ਕਿਮ ਜੋਂਗ ਦੀ ਗੈਰਮੌਜੂਦਗੀ ਪਹਿਲੀ ਵਾਰ ਸਾਹਮਣੇ ਆਈ ਹੈ।


Sunny Mehra

Content Editor

Related News