ਅਮਰੀਕਾ ''ਚ ਪਹਿਲੀ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਦਾ ਸਫਲ ਆਯੋਜਨ (ਤਸਵੀਰਾਂ)

Wednesday, Nov 01, 2023 - 02:22 PM (IST)

ਅਮਰੀਕਾ ''ਚ ਪਹਿਲੀ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਦਾ ਸਫਲ ਆਯੋਜਨ (ਤਸਵੀਰਾਂ)

ਨਿਊਯਾਰਕ (ਰਾਜ ਗੋਗਨਾ)- ਗੱਤਕਾ ਖੇਡ ਦੀ ਨੈਸ਼ਨਲ ਜੱਥੇਬੰਦੀ ਗੱਤਕਾ ਫੈਡਰੇਸ਼ਨ ਯੂ.ਐਸ.ਏ. ਵੱਲੋਂ ਗੱਤਕਾ ਖੇਡ ਨੂੰ ਅਮਰੀਕਾ ਵਿੱਚ ਪ੍ਰਫੁਲਿੱਤ ਕੀਤਾ ਜਾ ਰਿਹਾ ਹੈ। ਫੈਡਰੇਸ਼ਨ ਵੱਲੋਂ ਅਮਰੀਕਾ ਵਿੱਚ ਪਹਿਲੀ ਵਾਰੀ ਦਿਨ ਸ਼ਨੀਵਾਰ, ਅਕਤੂਬਰ 28 ਨੂੰ "ਦਿ ਸਿੱਖ ਸੈਂਟਰ ਆਫ ਨਿਉਯਾਰਕ ਇੰਕ", 222-28-95 ਅਵੈਨਿਉ, ਕੁਇਨਜ ਵਿਲੇਜ ਨਿਊਯਾਰਕ ਦੇ ਉਚੇਚੇ ਸਹਿਯੋਗ ਨਾਲ ਪਹਿਲੀ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਯੂ.ਐਸ.ਏ. ਖਾਲਸਾਈ ਜਾਹੋ-ਜਲਾਲ ਨਾਲ ਕਰਵਾਈ ਗਈ। ਚੈਂਪੀਅਨਸ਼ਿਪ ਵਿੱਚ ਬੀਬੀਆਂ ਅਤੇ ਸਿੰਘਾਂ ਦੇ ਵੱਖ-ਵੱਖ ਉਮਰ ਵਰਗ ਵਿੱਚ ਸੈਂਕੜੇ ਖਿਡਾਰੀਆਂ ਨੇ ਭਾਗ ਲਿਆ।ਜ਼ਿਕਰਯੋਗ ਹੈ ਕਿ ਅਮਰੀਕਾ ਵਿੱਚ ਗੱਤਕਾ ਫੈਡਰੇਸ਼ਨ ਯੂ.ਐਸ.ਏ ਪਿਛਲੇ ਕਾਫੀ ਸਾਲਾਂ ਤੋਂ ਪੱਬਾਂ ਭਾਰ ਹੋ ਕੇ ਵੱਖ-ਵੱਖ ਰਾਜਾਂ ਵਿੱਚ ਗੱਤਕਾ ਖੇਡ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਚਾਰਾਜੋਈ ਕਰ ਰਹੀ ਹੈ। 

PunjabKesari

PunjabKesari

PunjabKesari

ਅਮਰੀਕਾ ਵਿੱਚ ਇਹ ਕਰਵਾਈ ਗਈ ਇਸ ਪਹਿਲੀ ਨੈਸ਼ਨਲ ਗੱੱਤਕਾ ਚੈਂਪੀਅਨਸ਼ਿਪ ਦੇ ਬਾਰੇ ਵਿਸਤਾਰ ਵਿੱਚ ਗੱਲ ਕਰਦਿਆਂ ਗੱਤਕਾ ਫੈਡਰੇਸ਼ਨ ਯੂ.ਐਸ.ਏ. ਦੇ ਚੈਅਰਮੈਨ ਸ. ਗੁਰਿੰਦਰ ਸਿੰਘ ਖਾਲਸਾ ਅਤੇ ਪ੍ਰਧਾਨ ਸ. ਕੁਲਵਿੰਦਰ ਸਿੰਘ ਕੈਲੀਫੋਰਨੀਆ ਅਤੇ ਉੱਘੇ ਕਾਰੋਬਾਰੀ ਵਲੋਂ ਸਾਂਝੇ ਤੌਰ 'ਤੇ ਜਾਣਕਾਰੀ ਦਿੰਦਿਆ ਆਖਿਆ ਹੈ ਕਿ ਭਾਵੇਂ ਕਿ ਵੱਖ-ਵੱਖ ਜੱਥੇਬੰਦੀਆਂ ਵਲੋਂ ਅਤੇ ਫੈਡਰੇਸ਼ਨ ਵਲੋਂ ਗੱਤਕਾ ਪ੍ਰਚਾਰ ਹਿੱਤ ਕਈ ਉਪਰਾਲੇ ਕੀਤੇ ਜਾਂਦੇ ਹਨ ਪਰ ਪਹਿਲੀ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਯੂ.ਐਸ.ਏ ਆਪਣੇ ਆਪ ਵਿੱਚ ਨਿਵੇਕਲੀ ਹੋ ਕਿ ਨਿਬੜੀ ਹੈ। ਅਤੇ ਇਤਿਹਾਸਿਕ ਮੀਲ ਪੱਧਰ ਰਖਿਆ ਗਿਆ ਹੈ ਕਿਉਂਕਿ ਅਮਰੀਕਾ ਵਿੱਚ ਗੱਤਕਾ ਖੇਡ ਦਾ ਨੈਸ਼ਨਲ ਪੱਧਰ ਦਾ ਮੁਕਾਬਲਾ ਅਜੇ ਤੱਕ ਨਹੀ ਸੀ ਕਰਵਾਇਆ ਗਿਆ ਜੋ ਕਿ ਗੱਤਕੇ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ।

PunjabKesari

PunjabKesari

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਤੋਂ ਭੱਜ ਕੇ ਭਾਰਤ ਆਈ ਔਰਤ ਆਪਣੇ 6 ਸਾਲਾ ਪੁੱਤਰ ਦੇ ਕਤਲ ਦੀ ਦੋਸ਼ੀ ਕਰਾਰ

ਸਿੰਗਲ ਸੋਟੀ ਸਿੰਘਾਂ ਦੇ 21 ਸਾਲ ਵਰਗ ਦੇ ਮੁਕਾਬਲਿਆਂ ਦੌਰਾਨ ਅਮ੍ਰਿੰਤਨੀਰ ਸਿੰਘ-ਸ਼ਹੀਦ ਬਾਬਾ ਅਜੀਤ ਸਿੰਘ ਗੱਤਕਾ ਅਖਾੜਾ ਨਿਊਜਰਸੀ ਪਹਿਲੇ, ਦਸਮੇਸ਼ ਸਿੰਘ ਪੰਥ ਖਾਲਸਾ ਗੱਤਕਾ ਅਖਾੜਾ ਦੂਜੇ ਤੇ ਸਵਰਜੋਤ ਸਿੰਘ- ਕੈਨਸਸ ਗੱਤਕਾ ਅੇਸੋਸੀਏਸ਼ਨ ਨੇ ਤੀਜੇ ਸਥਾਨ ਲਈ ਜਿੱਤ ਦਰਜ ਕਰਵਾਈ ਗਈ।ਬੀਬੀਆਂ ਦੇ 21 ਸਾਲ ਵਰਗ ਦੇ ਸਿੰਗਲ ਸੋਟੀ ਦੇ ਮੁਕਾਬਲਿਆ ਦੌਰਾਨ ਗੁਰਵਿੰਦਰ ਕੌਰ-ਕੈਨਸਸ ਗੱਤਕਾ ਅੇਸੋਸੀਏਸ਼ਨ ਪਹਿਲੇ, ਗੁਰਬਾਣੀ ਕੋਰ ਨਿਊਜਰਸੀ  ਗੱਤਕਾ ਅੇਸੋਸੀਏਸ਼ਨ ਅਤੇ ਤੀਜੇ ਨੰਬਰ ਦੀ ਜੇਤੂ ਸਿਮਰਨ ਕੌਰ-ਨਿਉਯਾਰਕ ਗੱਤਕਾ ਅੇਸੋਸੀਏਸ਼ਨ ਰਹੀ। ਉਮਰ ਵਰਗ 17 ਸਾਲ ਸਿੰਘਾਂ ਦੇ ਮੁਕਾਬਲਿਆਂ ਦੌਰਾਨ ਪਹਿਲਾ ਸਥਾਨ ਵੰਸ਼ਦੀਪ ਸਿੰਘ-ਅਕਾਲ ਗੱਤਕਾ ਗੁਰਮਤਿ ਗਰੁੱਪ ਨਿਉਯਾਰਕ, ਦੂਜਾ ਹਰਪ੍ਰੀਤ ਸਿੰਘ -ਅਕਾਲ ਗੱਤਕਾ ਗੁਰਮਤਿ ਗਰੁੱਪ ਨਿਊਯਾਰਕ ਅਤੇ ਤੀਜੇ ਸਥਾਨ ਲਈ ਅਰਮਾਨਜੋਤ ਸਿੰਘ- ਕੈਨਸਸ ਗੱਤਕਾ ਅੇਸੋਸੀਏਸ਼ਨ ਨੇ ਜਿੱਤ ਦਰਜ ਕਰਵਾਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।                                                                                                                                                               


author

Vandana

Content Editor

Related News