ਸਬਵੇਅ ਧਮਾਕਾ ਮਾਮਲੇ ''ਚ ਵਿਅਕਤੀ ਗ੍ਰਿਫਤਾਰ

Wednesday, Jun 20, 2018 - 07:37 PM (IST)

ਸਬਵੇਅ ਧਮਾਕਾ ਮਾਮਲੇ ''ਚ ਵਿਅਕਤੀ ਗ੍ਰਿਫਤਾਰ

ਲੰਡਨ— ਬ੍ਰਿਟਿਸ਼ ਆਵਾਜਾਈ ਪੁਲਸ ਨੇ ਲੰਡਨ ਦੇ ਇਕ ਅੰਡਰਗ੍ਰਾਉਂਡ ਰੇਲਵੇ ਸਟੇਸ਼ਨ 'ਚ ਧਮਾਕਾ ਮਾਮਲੇ 'ਚ ਇਕ 23 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਇਕ ਬਿਆਨ ਜਾਰੀ ਕਰ ਕਿਹਾ ਹੈ ਕਿ ਰੇਲਵੇ ਸੁਰੱਖਿਆ ਨੂੰ ਖਤਰੇ 'ਚ ਪਾਉਣ ਵਾਲੇ ਨੂੰ ਧਮਾਕਾ ਕਰਨ ਦੇ ਸ਼ੱਕ 'ਚ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉੱਤਰੀ ਲੰਡਨ 'ਚ ਸਾਊਥ ਗੇਟ ਸਟੇਸ਼ਨ 'ਤੇ ਇਕ ਖਰਾਬ ਬੈਟਰੀ ਕਾਰਨ ਧਮਾਕਾ ਹੋਇਆ ਤੇ ਅਜਿਹਾ ਜਾਪਦਾ ਹੈ ਕਿ ਉਸ ਘਟਨਾ ਦਾ ਅੱਤਵਾਦ ਨਾਲ ਕੋਈ ਲੈਣਾ ਦੇਣਾ ਨਹੀਂ ਸੀ।


Related News