ਪੰਜਾਬ ''ਚ ਜ਼ੋਰਦਾਰ ਧਮਾਕਾ! ਕੰਬ ਗਿਆ ਪੂਰਾ ਇਲਾਕਾ
Tuesday, May 27, 2025 - 11:05 AM (IST)

ਅੰਮ੍ਰਿਤਸਰ- ਅੰਮ੍ਰਿਤਸਰ 'ਚ ਸਵੇਰੇ ਤੜਕਸਾਰ ਬਲਾਸਟ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਇਹ ਬਲਾਸਟ ਅੰਮ੍ਰਿਤਸਰ ਦੇ ਪਿੰਡ ਨੌਸ਼ਹਿਰਾ 'ਚ ਹੋਇਆ ਹੈ,ਜੋ ਕਿ ਸ਼ਹਿਰ ਦੇ ਨੇੜੇ ਹੈ। ਧਮਾਕੇ ਦੀ ਆਵਾਜ਼ ਕਾਰਨ ਪਿੰਡ 'ਚ ਇਕ ਵਾਰ ਫਿਰ ਦਹਿਸ਼ਤ ਦਾ ਮਾਹੌਲ ਬਣ ਗਿਆ।
ਜਾਣਕਾਰੀ ਮੁਤਾਬਕ ਜਿਸ ਜਗ੍ਹਾ ਦੇ ਧਮਾਕਾ ਹੋਇਆ ਹੈ ਉੱਥੇ ਇਕ ਵਿਅਕਤੀ ਮੌਜੂਦ ਸੀ ਜੋ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਲੋਕਾਂ ਦਾ ਕਹਿਣਾ ਹੈ ਕਿ ਜੋ ਸਖ਼ਸ਼ ਧਮਾਕੇ 'ਚ ਝੁਲਸਿਆ ਹੈ ਕਿਤੇ ਉਸ ਦਾ ਕੋਈ ਮਕਸਦ ਤਾਂ ਨਹੀਂ ਸੀ, ਕਿਉਂਕਿ ਜਿੱਥੇ ਬਲਾਸਟ ਹੋਇਆ ਹੈ ਉਹ ਖਾਲੀ ਜਗ੍ਹਾ ਸੀ ਅਤੇ ਉੱਥੇ ਸਿਰਫ਼ ਉਹ ਸਖ਼ਸ਼ ਮੌਜੂਦ ਸੀ ਜੋ ਝੁਲਸ ਗਿਆ ਹੈ। ਇਹ ਵੀ ਚਰਚਾ ਹੈ ਕਿ ਪਿੰਡ ਨੌਸ਼ਹਿਰਾ 'ਚ ਇਕ ਪੁਲਸ ਅਧਿਕਾਰੀ ਦਾ ਘਰ ਵੀ ਹੈ, ਕਿਤੇ ਅਧਿਕਾਰੀ ਦੇ ਘਰ ਨੂੰ ਤਾਂ ਨਹੀਂ ਨਿਸ਼ਾਨਾ ਬਣਾਇਆ ਜਾ ਰਿਹਾ ਸੀ।
ਇਸ ਦੌਰਾਨ ਪਿੰਡ ਦੇ ਲੋਕਾਂ ਵੱਲੋਂ ਪੁਲਸ ਨੂੰ ਸੂਚਿਤ ਕੀਤਾ ਗਿਆ ਹੈ। ਪੁਲਸ ਨੇ ਮੌਕੇ 'ਤੇ ਆ ਕੇ ਮਾਮਲੇ ਦੀ ਗੰਭੀਰਤਾ ਨਾਸ ਜਾਂਚ ਸ਼ੁਰੂ ਕਰ ਦਿੱਤੀ ਹੈ । ਹਾਲਾਂਕਿ ਮਾਮਲਾ ਸਪੱਸ਼ਟ ਨਹੀਂ ਹੈ ਕਿ ਇਹ ਧਮਾਕਾ ਗ੍ਰਨੇਡ ਜਾਂ ਫਿਰ ਆਰ. ਡੀ. ਐਕਸ ਨਾਲ ਹੋਇਆ ਹੈ। ਫਿਲਹਾਲ ਪੁਲਸ ਧਮਾਕੇ ਹੋਣ ਦੀ ਮਾਮਲੇ ਨੂੰ ਇਨਕਾਰ ਰਹੀ ਹੈ । ਅਧਿਕਾਰੀਆਂ ਦਾ ਕਹਿਣਾ ਹੈ ਇਸ ਮਾਮਲੇ ਨੂੰ ਜਲਦ ਹੀ ਸੁਲਝਾ ਲਿਆ ਜਾਵੇਗਾ।