ਟਰੰਪ ਸੱਤਾ ਛੱਡਣ ਤੋਂ ਪਹਿਲਾਂ ਚੀਨ ਨੂੰ ਦੇ ਰਹੇ ਨੇ ਤਕੜੇ ਝਟਕੇ, 4 ਹੋਰ ਵੱਡੀਆਂ ਕੰਪਨੀਆਂ ਨੂੰ ਕੀਤਾ ਬੈਲਕ ਲਿਸਟ

Saturday, Dec 05, 2020 - 10:03 PM (IST)

ਟਰੰਪ ਸੱਤਾ ਛੱਡਣ ਤੋਂ ਪਹਿਲਾਂ ਚੀਨ ਨੂੰ ਦੇ ਰਹੇ ਨੇ ਤਕੜੇ ਝਟਕੇ, 4 ਹੋਰ ਵੱਡੀਆਂ ਕੰਪਨੀਆਂ ਨੂੰ ਕੀਤਾ ਬੈਲਕ ਲਿਸਟ

ਲਾਸ ਏਜੰਲਸ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੋਣਾਂ ਵਿਚ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਚੀਨ ਖਿਲਾਫ ਸਖਤ ਕਦਮ ਚੁੱਕਣੇ ਬੰਦ ਨਹੀਂ ਕੀਤੇ ਹਨ। ਅਮਰੀਕਾ ਨੇ ਚੀਨ ਦੇ ਸਭ ਤੋਂ ਵੱਡੇ ਪ੍ਰੋਸੈਸਰ ਚਿੱਪ ਨਿਰਮਾਤਾ ਕੰਪਨੀ SMIC ਅਤੇ ਤੇਲ ਦੀ ਦਿੱਗਜ਼ ਕੰਪਨੀ CNOOC ਸਮੇਤ 4 ਚੀਨੀ ਕੰਪਨੀਆਂ ਨੂੰ ਬਲੈਕ ਲਿਸਟ ਵਿਚ ਪਾ ਦਿੱਤਾ ਗਿਆ ਹੈ। ਇਹ ਜਾਣਕਾਰੀ ਡਿਪਾਰਟਮੈਂਟ ਆਫ ਡਿਫੈਂਸ ਨੇ ਦਿੱਤੀ ਹੈ। ਡੋਨਾਲਡ ਟਰੰਪ ਪ੍ਰਸ਼ਾਸਨ ਦਾ ਆਖਣਾ ਹੈ ਕਿ ਅਮਰੀਕਾ ਵਿਚ ਚੱਲ ਰਹੀਆਂ ਇਹ ਉਹ ਚੀਨੀ ਕੰਪਨੀਆਂ ਹਨ, ਜਿਨ੍ਹਾਂ ਦਾ ਸੰਚਾਲਨ ਚੀਨੀ ਫੌਜ ਸਿੱਧੇ ਅਤੇ ਅਸਿੱਧੇ ਤੌਰ 'ਤੇ ਕਰ ਰਹੀ ਹੈ ਜਾਂ ਫਿਰ ਇਹ ਉਨ੍ਹਾਂ ਦੇ ਕੰਟਰੋਲ ਵਿਚ ਹੈ।

ਰੱਖਿਆ ਵਿਭਾਗ ਮੁਤਾਬਕ ਜਿਨ੍ਹਾਂ ਚੀਨੀ ਕੰਪਨੀਆਂ 'ਤੇ ਟਰੰਪ ਪ੍ਰਸ਼ਾਸਨ ਦਾ ਹਥੌੜਾ ਚੱਲਿਆ ਹੈ ਉਨ੍ਹਾਂ ਵਿਚ ਚਾਈਨਾ ਕੰਸਟ੍ਰਕਸ਼ਨ ਤਕਨਾਲੋਜੀ ਕੰਪਨੀ (CCTC), ਚਾਈਨਾ ਇੰਟਰਨੈਸ਼ਨਲ ਇੰਜੀਨੀਅਰਿੰਗ ਕੰਸਲਟਿੰਗ ਕਾਰਪ (CIECC), ਚਾਈਨਾ ਨੈਸ਼ਨਲ ਆਫਸ਼ੋਰ ਆਇਲ ਕਾਰਪੋਰੇਸ਼ਨ (CNOOC) ਅਤੇ ਸੈਮੀਕੰਡਕਟਰ ਮੈਨਿਊਫੈਕਚਰਿੰਗ ਇੰਟਰਨੈਸ਼ਨਲ ਕਾਰਪੋਰੇਸ਼ਨ (SMIC) ਦੇ ਨਾਂ ਸ਼ਾਮਲ ਹਨ। ਇਸ ਤਰ੍ਹਾਂ ਨਾਲ ਅਮਰੀਕਾ ਨੇ ਹੁਣ ਤੱਕ ਚੀਨ ਦੀਆਂ ਕੁਲ 35 ਕੰਪਨੀਆਂ ਨੂੰ ਬਲੈਕ ਲਿਸਟ ਕਰ ਰੱਖਿਆ ਹੈ। 3 ਨਵੰਬਰ ਨੂੰ ਹੋਈਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਹਾਰ ਤੋਂ ਬਾਅਦ ਡੋਨਾਲਡ ਟਰੰਪ ਨੇ ਚੀਨ ਨੂੰ ਪਹਿਲੀ ਵਾਰ ਇੰਨਾ ਵੱਡਾ ਝਟਕਾ ਦਿੱਤਾ ਹੈ।

ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਟਰੰਪ ਇਥੇ ਹੀ ਨਹੀਂ ਰੁਕਣ ਵਾਲੇ ਹਨ, 20 ਜਨਵਰੀ ਨੂੰ ਜੋਅ ਬਾਈਡੇਨ ਦਾ ਕਾਰਜਕਾਲ ਸ਼ੁਰੂ ਹੋਣ ਤੋਂ ਪਹਿਲਾਂ ਡੋਨਾਲਡ ਟਰੰਪ ਚੀਨ ਖਿਲਾਫ ਹੋਰ ਐਕਸ਼ਨ ਲੈ ਸਕਦੇ ਹਨ। ਦੱਸ ਦਈਏ ਕਿ ਇਸ ਤੋਂ ਪਹਿਲਾਂ ਮਈ ਮਹੀਨੇ ਵਿਚ ਅਮਰੀਕਾ ਨੇ ਚੀਨੀ ਕੰਪਨੀ ਹੁਵਾਵੇਈ ਅਤੇ ਉਸ ਦੀਆਂ ਸਹਿਯੋਗੀ ਕੰਪਨੀਆਂ ਨੂੰ ਬਲੈਕ ਲਿਸਟ ਵਿਚ ਪਾ ਦਿੱਤਾ ਸੀ। ਇਸ ਤੋਂ ਬਾਅਦ ਚੀਨ ਨੇ ਜਵਾਬੀ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ ਸੀ। ਚੀਨੀ ਕੰਪਨੀ (SMIC) ਪ੍ਰੋਸੈਸਰ ਚਿੱਪਸ ਨੂੰ ਬਣਾ ਕੇ ਸੱਤਾਧਾਰੀ ਪਾਰਟੀ ਦੇ ਅਮਰੀਕਾ ਅਤੇ ਹੋਰ ਵਿਦੇਸ਼ੀ ਤਕਨਾਲੋਜੀ 'ਤੇ ਨਿਰਭਰਤਾ ਨੂੰ ਘੱਟ ਕਰਨ ਦੇ ਯਤਨ ਵਿਚ ਮੋਹਰੀ ਭੂਮਿਕਾ ਨਿਭਾਉਂਦਾ ਹੈ।


author

Khushdeep Jassi

Content Editor

Related News