ਮਜ਼ਬੂਤ ਅਰਥਵਿਵਸਥਾ ਸਿਹਤਮੰਦ ਵਾਤਾਵਰਣ ਲਈ ਅਹਿਮ : ਟਰੰਪ

Tuesday, Jul 09, 2019 - 08:05 PM (IST)

ਮਜ਼ਬੂਤ ਅਰਥਵਿਵਸਥਾ ਸਿਹਤਮੰਦ ਵਾਤਾਵਰਣ ਲਈ ਅਹਿਮ : ਟਰੰਪ

ਵਾਸ਼ਿੰਗਟਨ - ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਢਾਈ ਸਾਲ ਦੇ ਕਾਰਜਕਾਲ 'ਚ ਗ੍ਰੀਨ ਅਤੇ ਲਗਾਤਾਰ ਵਾਤਾਵਰਣ ਦੀ ਦਿਸ਼ਾ 'ਚ ਆਪਣੀਆਂ ਉਪਲੱਬਧੀਆਂ ਦੀ ਸ਼ਲਾਘਾ ਕੀਤੀ ਅਤੇ ਆਖਿਆ ਕਿ ਮਜ਼ਬੂਤ ਅਰਥਵਿਵਸਥਾ ਸਿਹਤਮੰਦ ਵਾਤਾਵਰਣ ਨੂੰ ਬਣਾਏ ਰੱਖਣ ਲਈ ਅਹਿਮ ਹੈ। ਸਾਲਾਂ ਤੋਂ ਨੇਤਾਵਾਂ ਨੇ ਅਮਰੀਕੀ ਨਾਗਰਿਕਾਂ ਨੂੰ ਕਿਹਾ ਹੈ ਕਿ ਮਜ਼ਬੂਤ ਅਰਥਵਿਵਸਥਾ ਅਤੇ ਜੀਵੰਤ ਊਰਜਾ ਖੇਤਰ ਦੇ ਸਿਹਤਮੰਦ ਵਾਤਾਵਰਣ ਦੇ ਨਾਲ ਮੇਲ ਨਹੀਂ ਖਾਂਦਾ।
ਟਰੰਪ ਨੇ ਅਮਰੀਕਾ ਦੇ ਵਾਤਾਵਰਣ ਅਗਵਾਈ ਵਿਸ਼ੇ 'ਤੇ ਵ੍ਹਾਈਟ ਹਾਊਸ ਦੇ ਇਕ ਪ੍ਰੋਗਰਾਮ 'ਚ ਆਪਣੇ ਸੰਬੋਧਨ 'ਚ ਕਿਹਾ ਕਿ ਪਰ ਇਹ ਗਲਤ ਹੈ ਕਿਉਂਕਿ ਅਸੀਂ ਬਿਲਕੁਲ ਉਲਟ ਸਾਬਿਤ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਕ ਮਜ਼ਬੂਤ ਅਰਥਵਿਵਸਥਾ ਸਿਹਤਮੰਦ ਵਾਤਾਵਰਣ ਨੂੰ ਬਣਾਏ ਰੱਖਣ ਲਈ ਅਹਿਮ ਹੈ। ਜਦੋਂ ਅਸੀਂ ਨਵੀਨਤਾ ਕਰਦੇ ਹਾਂ, ਉਤਪਾਦਨ ਕਰਦੇ ਹਾਂ ਅਤੇ ਅਗੇ ਵੱਧਦੇ ਹਾਂ ਤਾਂ ਅਸੀਂ ਢੇਰ ਸਾਰੀਆਂ ਅਜਿਹੀਆਂ ਤਕਨਾਲੋਜੀਆਂ ਅਤੇ ਪ੍ਰਕਿਰਿਆਵਾਂ ਦੀ ਕਾਢ ਕੱਢਦੇ ਹਾਂ, ਜੋ ਆਪਣੇ ਕਾਰੋਬਾਰ ਨੂੰ ਵਾਪਸ ਲਿਆਉਣ ਦੇ ਨਾਲ ਹੀ ਵਾਤਾਵਰਣ ਨੂੰ ਬਿਹਤਰ ਬਣਾਉਂਦੀ ਹੈ। ਸਭ ਤੋਂ ਅਹਿਮ ਗੱਲ ਇਹ ਹੈ ਕਿ ਤੁਸੀਂ ਉਤਪਾਦਨ ਨੂੰ ਵਿਦੇਸ਼ੀ ਪ੍ਰਦੂਸ਼ਕਾਂ ਤੋਂ ਲੈ ਕੇ ਅਮਰੀਕੀ ਜ਼ਮੀਨ 'ਤੇ ਲਿਆਉਂਦੇ ਹੋ।
ਟਰੰਪ ਨੇ ਦੋਸ਼ ਲਾਇਆ ਕਿ ਪਿਛਲੇ ਪ੍ਰਸ਼ਾਸਨ ਨੇ ਅਮਰੀਕੀ ਊਰਜਾ 'ਤੇ ਸੰਘਰਸ਼ ਛੇੜ ਦਿੱਤਾ ਸੀ। ਉਨ੍ਹਾਂ ਕਿਹਾ ਕਿ ਅਸੀਂ ਉਹ ਨਹੀਂ ਕਰ ਸਕਦੇ। ਉਨ੍ਹਾਂ ਨੇ ਸਾਡੇ ਕਾਮਿਆਂ, ਸਾਡੇ ਉਤਪਾਦਕਾਂ ਅਤੇ ਸਾਡੇ ਵਿਨਿਰਮਾਤਾਵਾਂ ਨੂੰ ਅਜਿਹੇ ਗੈਰ ਸਰਕਾਰੀ ਗੋਲਬਲ ਸੰਧੀਆਂ ਤੋਂ ਦੰਡਿਤ ਕਰਨ ਦਾ ਯਤਨ ਕੀਤਾ, ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਪ੍ਰਦੂਸ਼ਣ ਫੈਲਾਉਣ ਵਾਲੇ ਦੇਸ਼ਾਂ ਨੂੰ ਆਪਣੇ ਤਰੀਕੇ ਜਾਰੀ ਰੱਖਣ ਦਿੱਤੇ। ਰਾਸ਼ਟਰਪਤੀ ਨੇ ਕਿਹਾ ਕਿ ਅਮਰੀਕੀਆਂ ਨੂੰ ਦੰਡਿਤ ਕਰਨਾ ਬਿਹਤਰ ਵਾਤਾਵਰਣ ਜਾਂ ਬਿਹਤਰ ਅਰਥਵਿਵਸਥਾ ਬਣਾਉਣ ਦਾ ਕਦੇ ਸਹੀ ਤਰੀਕਾ ਨਹੀਂ ਹੈ। ਅਸੀਂ ਇਸ ਅਸਫਲ ਪਹਿਲ ਨੂੰ ਨਕਾਰ ਦਿੱਤਾ ਹੈ ਅਤੇ ਸਾਨੂੰ ਸ਼ਾਨਦਾਰ ਨਤੀਜੇ ਮਿਲ ਰਹੇ ਹਨ।


author

Khushdeep Jassi

Content Editor

Related News