ਚੀਨ ''ਚ ਭੂਚਾਲ ਦੇ ਜ਼ਬਰਦਸਤ ਝਟਕੇ

Sunday, Jan 23, 2022 - 01:11 PM (IST)

ਚੀਨ ''ਚ ਭੂਚਾਲ ਦੇ ਜ਼ਬਰਦਸਤ ਝਟਕੇ

ਬੀਜਿੰਗ (ਵਾਰਤਾ)- ਚੀਨ ਦੇ ਕਿੰਘਾਈ ਸੂਬੇ ਦੇ ਡੇਲਿੰਗਾ ਸ਼ਹਿਰ ‘ਚ ਐਤਵਾਰ ਨੂੰ ਰਿਕਟਰ ਪੈਮਾਨੇ ‘ਤੇ 5.8 ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਚਾਈਨਾ ਅਰਥਕੁਏਕ ਨੈੱਟਵਰਕ ਸੈਂਟਰ (CENC) ਨੇ ਇਹ ਜਾਣਕਾਰੀ ਦਿੱਤੀ। 

ਪੜ੍ਹੋ ਇਹ ਅਹਿਮ ਖ਼ਬਰ- ਓਸਲੋ 'ਚ ਤਾਲਿਬਾਨ ਦੇ ਵਫ਼ਦ ਨੂੰ ਅਫ਼ਗਾਨਾਂ ਦੇ ਵਿਰੋਧ ਦਾ ਕਰਨਾ ਪੈ ਰਿਹੈ ਸਾਹਮਣਾ 

ਸੀਈਐਨਸੀ ਨੇ ਕਿਹਾ ਕਿ ਭੂਚਾਲ ਦਾ ਕੇਂਦਰ ਜ਼ਮੀਨੀ ਸਤ੍ਹਾ ਤੋਂ ਅੱਠ ਕਿੱਲੋ ਮੀਟਰ ਦੀ ਡੂੰਘਾਈ 'ਤੇ 38.44 ਡਿਗਰੀ ਉੱਤਰੀ ਅਕਸ਼ਾਂਸ਼ ਅਤੇ 97.37 ਡਿਗਰੀ ਪੂਰਬੀ ਦੇਸ਼ਾਂਤਰ 'ਤੇ ਸੀ। ਕਿੰਗਹਾਈ ਭੂਚਾਲ ਏਜੰਸੀ ਮੁਤਾਬਕ ਭੂਚਾਲ ਕਾਰਨ ਹੁਣ ਤੱਕ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ।


author

Vandana

Content Editor

Related News