ਰੂਸ ਦੇ ਕੁਰੀਲ ਟਾਪੂਆਂ ਦੇ ਉੱਤਰ-ਪੱਛਮ ''ਚ ਲੱਗੇ ਭੂਚਾਲ ਦੇ ਤੇਜ਼ ਝਟਕੇ, ਰਿਕਟਰ ਪੈਮਾਨੇ ''ਤੇ 5.4 ਰਹੀ ਤੀਬਰਤਾ

Monday, Jan 12, 2026 - 08:53 AM (IST)

ਰੂਸ ਦੇ ਕੁਰੀਲ ਟਾਪੂਆਂ ਦੇ ਉੱਤਰ-ਪੱਛਮ ''ਚ ਲੱਗੇ ਭੂਚਾਲ ਦੇ ਤੇਜ਼ ਝਟਕੇ, ਰਿਕਟਰ ਪੈਮਾਨੇ ''ਤੇ 5.4 ਰਹੀ ਤੀਬਰਤਾ

ਮਾਸਕੋ (ਆਈਏਐੱਨਐੱਸ) : ਰੂਸ ਦੇ ਕੁਰੀਲ ਟਾਪੂਆਂ ਦੇ ਉੱਤਰ-ਪੱਛਮ ਵਿੱਚ ਸੋਮਵਾਰ ਸਵੇਰੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਜੀਐੱਫਜ਼ੈੱਫ ਜਰਮਨ ਰਿਸਰਚ ਸੈਂਟਰ ਫਾਰ ਜੀਓਸਾਇੰਸ ਨੇ ਦੱਸਿਆ ਕਿ ਸੋਮਵਾਰ ਸਵੇਰੇ 01:52 ਵਜੇ ਆਏ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 5.4 ਮਾਪੀ ਗਈ। ਇਸਦਾ ਕੇਂਦਰ 404.9 ਕਿਲੋਮੀਟਰ ਦੀ ਡੂੰਘਾਈ, 47.51 ਡਿਗਰੀ ਉੱਤਰੀ ਅਕਸ਼ਾਂਸ਼ ਅਤੇ 147.45 ਡਿਗਰੀ ਪੂਰਬੀ ਦੇਸ਼ਾਂਤਰ 'ਤੇ ਸੀ।

ਇਹ ਵੀ ਪੜ੍ਹੋ : ਅਮਰੀਕਾ ਦੇ ਲਾਸ ਏਂਜਲਸ 'ਚ ਖਾਮੇਨੀ ਸਰਕਾਰ ਵਿਰੋਧੀ ਰੈਲੀ 'ਚ ਵੜ ਗਿਆ ਟਰੱਕ, ਹਮਲੇ 'ਚ ਕਈ ਲੋਕ ਜ਼ਖਮੀ

ਜਾਣਕਾਰੀ ਅਨੁਸਾਰ, ਹਾਲੇ ਤੱਕ ਭੂਚਾਲ ਕਾਰਨ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਹਾਲਾਂਕਿ, ਪ੍ਰਸ਼ਾਸਨ ਅਲਰਟ 'ਤੇ ਹੈ।


author

Sandeep Kumar

Content Editor

Related News