ਉੱਤਰੀ ਕੈਲੀਫੋਰਨੀਆ ''ਚ ਸ਼ਕਤੀਸ਼ਾਲੀ ਭੂਚਾਲ, ਮਕਾਨਾਂ ਨੂੰ ਨੁਕਸਾਨ ਤੇ ਬਿਜਲੀ ਗੁੱਲ (ਤਸਵੀਰਾਂ)
Wednesday, Dec 21, 2022 - 10:09 AM (IST)

ਰੀਓ ਡੇਲ (ਏਜੰਸੀ): ਉੱਤਰੀ ਕੈਲੀਫੋਰਨੀਆ ਦੇ ਤੱਟ 'ਤੇ ਮੰਗਲਵਾਰ ਨੂੰ 6.4 ਦੀ ਤੀਬਰਤਾ ਦਾ ਸ਼ਕਤੀਸ਼ਾਲੀ ਭੂਚਾਲ ਆਇਆ, ਜਿਸ ਕਾਰਨ 2 ਲੋਕਾਂ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 12 ਲੋਕ ਜ਼ਖਮੀ ਹੋ ਗਏ। ਭੂਚਾਲ ਇੰਨਾ ਜ਼ਬਰਦਸਤ ਸੀ ਕਿ ਘਰਾਂ ਦੀਆਂ ਖਿੜਕੀਆਂ ਚਕਨਾਚੂਰ ਹੋ ਗਈਆਂ, ਮਕਾਨਾਂ ਦੀਆਂ ਨੀਹਾਂ ਹਿੱਲ ਗਈਆਂ ਅਤੇ ਪੇਂਡੂ ਖੇਤਰ ਦੇ ਕਰੀਬ 60,000 ਘਰਾਂ ਅਤੇ ਵਪਾਰਕ ਅਦਾਰਿਆਂ ਦੀ ਬਿਜਲੀ ਗੁੱਲ ਹੋ ਗਈ।
ਪੜ੍ਹੋ ਇਹ ਅਹਿਮ ਖ਼ਬਰ-PM ਮੋਦੀ ਖ਼ਿਲਾਫ਼ ਬਿਲਾਵਲ ਭੁੱਟੋ ਦੀ ਟਿੱਪਣੀ 'ਤੇ ਅਮਰੀਕਾ ਦੀ ਪ੍ਰਤੀਕਿਰਿਆ, ਕਿਹਾ-'ਸ਼ਬਦਾਂ ਦੀ ਜੰਗ' ਨਹੀਂ ਚਾਹੁੰਦੇ
ਭੂਚਾਲ ਦੀ ਤੀਬਰਤਾ 6.4 ਮਾਪੀ ਗਈ ਅਤੇ ਸਾਨ ਫਰਾਂਸਿਸਕੋ ਤੋਂ ਲਗਭਗ 345 ਕਿਲੋਮੀਟਰ ਉੱਤਰ-ਪੱਛਮ ਵਿਚ ਸਥਿਤ ਇਕ ਛੋਟੇ ਜਿਹੇ ਭਾਈਚਾਰੇ ਫਰਨਡੇਲ ਦੇ ਨੇੜੇ ਸਵੇਰੇ 2:34 ਵਜੇ ਆਇਆ। ਭੂਚਾਲ ਦਾ ਕੇਂਦਰ ਜ਼ਮੀਨ ਤੋਂ 16 ਕਿਲੋਮੀਟਰ ਦੀ ਡੂੰਘਾਈ 'ਤੇ ਸਥਿਤ ਸੀ। ਇਸ ਤੋਂ ਬਾਅਦ ਭੂਚਾਲ ਦੇ ਕਈ ਝਟਕੇ ਮਹਿਸੂਸ ਕੀਤੇ ਗਏ। ਖੇਤਰ ਦੇ ਇੱਕ ਨਿਵਾਸੀ ਅਰਸੇਲੀ ਹੁਏਰਟਾ ਨੇ ਕਿਹਾ ਕਿ "ਤੁਸੀਂ ਫਰਸ਼ ਅਤੇ ਕੰਧਾਂ ਨੂੰ ਹਿੱਲਦੇ ਦੇਖ ਸਕਦੇ ਹੋ।" ਹਮਬੋਲਟ ਕਾਉਂਟੀ ਸ਼ੈਰਿਫ ਦੇ ਦਫਤਰ ਨੇ ਦੱਸਿਆ ਕਿ 12 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। 83 ਅਤੇ 72 ਸਾਲ ਦੀ ਉਮਰ ਦੇ ਦੋ ਵਿਅਕਤੀਆਂ ਦੀ ਸਮੇਂ ਸਿਰ "ਡਾਕਟਰੀ ਦੇਖਭਾਲ" ਦੀ ਘਾਟ ਕਾਰਨ ਭੂਚਾਲ ਤੋਂ ਬਾਅਦ ਮੌਤ ਹੋ ਗਈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।