ਜਰਮਨੀ ’ਚ ਹਵਾਈ ਅੱਡਾ ਮੁਲਾਜ਼ਮਾਂ ਦੀ ਹੜਤਾਲ, ਹਜ਼ਾਰਾਂ ਉਡਾਣਾਂ ਰੱਦ

Friday, Feb 17, 2023 - 10:51 PM (IST)

ਜਰਮਨੀ ’ਚ ਹਵਾਈ ਅੱਡਾ ਮੁਲਾਜ਼ਮਾਂ ਦੀ ਹੜਤਾਲ, ਹਜ਼ਾਰਾਂ ਉਡਾਣਾਂ ਰੱਦ

ਬਰਲਿਨ (ਭਾਸ਼ਾ) : ਜਰਮਨੀ ਵਿਚ ਤਨਖ਼ਾਹ ਵਾਧੇ ਦੀ ਮੰਗ ਸਬੰਧੀ ਮੁਲਾਜ਼ਮਾਂ ਵਲੋਂ ਕੰਮ ਦਾ ਬਾਈਕਾਟ ਕੀਤੇ ਜਾਣ ਤੋਂ ਬਾਅਦ ਹਵਾਈ ਅੱਡਿਆਂ ’ਤੇ ਹਜ਼ਾਰਾਂ ਉਡਾਣਾਂ ਰੱਦ ਕਰਨੀਆਂ ਪਈਆਂ। ਫਰੈਂਕਫਰਟ, ਮਿਊਨਿਖ ਅਤੇ ਹੈਮਬਰਗ ਸਮੇਤ 7 ਜਰਮਨ ਹਵਾਈ ਅੱਡਿਆਂ ’ਤੇ ਹੜਤਾਲ ਨਾਲ 3,00,000 ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਵੱਖ-ਵੱਖ ਏਅਰਲਾਈਨਾਂ ਨੂੰ 2300 ਤੋਂ ਜ਼ਿਆਦਾ ਉਡਾਣਾਂ ਰੱਦ ਕਰਨੀਆਂ ਪਈਆਂ।

ਇਹ ਖ਼ਬਰ ਵੀ ਪੜ੍ਹੋ : ਸ੍ਰੀ ਦਰਬਾਰ ਸਾਹਿਬ ਵਿਖੇ ਵਿਦੇਸ਼ਾਂ ਤੋਂ ਆਉਣ ਵਾਲੀ ਸੰਗਤ ਲਈ ਸ਼ੁਰੂ ਹੋਈ ਇਹ ਸਹੂਲਤ

ਵੇਰਦੀ ਲੇਬਰ ਯੂਨੀਅਨ ਦੇ ਕ੍ਰਿਸਟੀਨ ਬੇਹਲੇ ਨੇ ਸਰਕਾਰੀ ਪ੍ਰਸਾਰਕ ਆਰ. ਬੀ. ਬੀ.-ਇੰਫੋਰੇਡੀਓ ਨੂੰ ਕਿਹਾ ਕਿ ਮੁਲਾਜ਼ਮਾਂ ਨਾਲ ਸਮਝੌਤਾ ਨਾ ਹੋਇਆ ਤਾਂ ਜਰਮਨੀ ਹਵਾਈ ਅੱਡਿਆਂ ’ਤੇ ਗਰਮੀਆਂ ਵਿਚ ਸਥਿਤੀ ਡਗਮਗਾ ਜਾਏਗੀ। ਯੂਨੀਅਨ ਆਪਣੇ ਮੈਂਬਰਾਂ ਦੀ ਤਨਖ਼ਾਹ ਵਿਚ 10.05 ਫ਼ੀਸਦੀ ਅਤੇ ਘੱਟ ਤੋਂ ਘੱਟ 500 ਯੂਰੋ ਦੇ ਵਾਧੇ ਦੀ ਮੰਗ ਕਰ ਰਹੀ ਹੈ ਤਾਂ ਜੋ ਜਰਮਨੀ ਵਿਚ ਮਹਿੰਗਾਈ ਵਿਚ ਵਾਧੇ ਦੀ ਮਾਰ ਤੋਂ ਬਚਿਆ ਜਾ ਸਕੇ।


author

Anuradha

Content Editor

Related News