ਆਸਟ੍ਰੇਲੀਆ ਦੇ ਇਸ ਸੂਬੇ ਦਾ ਸਖ਼ਤ ਕਦਮ, ਭਲਕੇ ਤੋਂ ਸਕੂਲਾਂ 'ਚ ਮੋਬਾਇਲ ਫੋਨਾਂ 'ਤੇ ਪਾਬੰਦੀ

Sunday, Oct 08, 2023 - 04:40 PM (IST)

ਆਸਟ੍ਰੇਲੀਆ ਦੇ ਇਸ ਸੂਬੇ ਦਾ ਸਖ਼ਤ ਕਦਮ, ਭਲਕੇ ਤੋਂ ਸਕੂਲਾਂ 'ਚ ਮੋਬਾਇਲ ਫੋਨਾਂ 'ਤੇ ਪਾਬੰਦੀ

ਇੰਟਰਨੈਸ਼ਨਲ ਡੈਸਕ- ਆਸਟ੍ਰੇਲੀਆ ਦੇ NSW ਪਬਲਿਕ ਹਾਈ ਸਕੂਲਾਂ ਵਿੱਚ ਭਲਕੇ ਤੋਂ ਮੋਬਾਇਲ ਫ਼ੋਨਾਂ 'ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਲਗਾਈ ਜਾ ਰਹੀ ਹੈ। ਆਦੇਸ਼ ਮੁਤਾਬਕ ਬੱਚਿਆਂ ਨੂੰ ਕਲਾਸਰੂਮ ਵਿੱਚੋਂ ਫ਼ੋਨ ਲਿਆਉਣ ਦੀ ਇਜਾਜ਼ਤ ਨਹੀਂ ਹੋਵੇਗੀ ਅਤੇ ਛੁੱਟੀ ਤੇ ਦੁਪਹਿਰ ਦੇ ਖਾਣੇ ਦੌਰਾਨ ਵੀ ਫ਼ੋਨ ਦੀ ਵਰਤੋਂ 'ਤੇ ਪਾਬੰਦੀ ਜਾਵੇਗੀ। ਜਿਵੇਂ ਕਿ ਕੱਲ੍ਹ ਪਬਲਿਕ ਸਕੂਲਾਂ ਵਿੱਚ ਟਰਮ 4 ਸ਼ੁਰੂ ਹੋਵੇਗਾ, ਵਿਦਿਆਰਥੀਆਂ ਨੂੰ ਆਪਣੇ ਫ਼ੋਨ ਲਾਕਰ ਵਿੱਚ ਸਟੋਰ ਕਰਨ ਜਾਂ ਉਹਨਾਂ ਨੂੰ ਲਾਕ ਕਰਨ ਯੋਗ ਪਾਊਚ ਵਿੱਚ ਰੱਖਣ ਲਈ ਕਿਹਾ ਜਾਵੇਗਾ। ਵਿਦਿਆਰਥੀ ਸਕੂਲ ਦੇ ਸਮੇਂ ਤੋਂ ਪਹਿਲਾਂ ਅਤੇ ਬਾਅਦ ਵਿੱਚ ਕੈਂਪਸ ਵਿੱਚ ਆਪਣੇ ਫ਼ੋਨ ਦੀ ਵਰਤੋਂ ਕਰਨ ਦੇ ਯੋਗ ਹੋਣਗੇ।

ਸਰਕਾਰ ਨੇ ਅਪ੍ਰੈਲ 2023 ਵਿੱਚ NSW ਸਕੂਲੀ ਸਾਲ ਦੀ ਟਰਮ 4 ਦੀ ਸ਼ੁਰੂਆਤ ਤੋਂ ਆਉਣ ਵਾਲੇ ਨਵੇਂ ਨਿਯਮ ਦੇ ਨਾਲ ਵਿਆਪਕ ਕਦਮ ਦੀ ਘੋਸ਼ਣਾ ਕੀਤੀ ਸੀ। ਸੂਬੇ ਦੇ ਕੁਝ ਹਾਈ ਸਕੂਲਾਂ ਨੇ ਪਹਿਲਾਂ ਹੀ ਸਕੂਲ ਵਿੱਚ ਮੋਬਾਇਲ ਫ਼ੋਨ ਦੀ ਵਰਤੋਂ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਪ੍ਰੀਮੀਅਰ ਕ੍ਰਿਸ ਮਿਨਸ ਦੇ ਚੋਣ ਵਾਅਦਿਆਂ ਵਿੱਚੋਂ ਇੱਕ ਵਜੋਂ ਪਾਬੰਦੀ ਨੂੰ ਹੁਣ ਸੂਬੇ ਦੇ ਸਾਰੇ ਪਬਲਿਕ ਹਾਈ ਸਕੂਲਾਂ ਵਿੱਚ ਲਾਗੂ ਕੀਤਾ ਜਾਵੇਗਾ। ਅਪ੍ਰੈਲ ਵਿੱਚ ਕ੍ਰਿਸ ਮਿਨਸ ਨੇ ਕਿਹਾ ਸੀ ਕਿ ਇਹ ਪਾਬੰਦੀਆਂ ਆਮ ਸਮਝ ਅਤੇ ਮਾਹਰਾਂ ਨਾਲ ਸਲਾਹ-ਮਸ਼ਵਰਾ ਕਰਕੇ ਲਾਗੂ ਕੀਤੀਆਂ ਜਾਣਗੀਆਂ, ਇਹ ਯਕੀਨੀ ਬਣਾਉਣ ਲਈ ਕਿ ਇਹ ਬੱਚਿਆਂ ਦੇ ਸਿੱਖਣ ਦੇ ਨਤੀਜਿਆਂ ਨੂੰ ਬਿਹਤਰ ਬਣਾਉਣਗੀਆਂ।"

ਪੜ੍ਹੋ ਇਹ ਅਹਿਮ ਖ਼ਬਰ-ਭਾਰਤ ਨਾਲ ਤਣਾਅ ਵਿਚਾਲੇ ਕੈਨੇਡਾ 'ਚ ਭਾਰਤੀ ਵਿਦਿਆਰਥੀਆਂ 'ਤੇ ਵੱਡਾ ਸੰਕਟ

NSW ਸਰਕਾਰ ਨੇ ਅਪ੍ਰੈਲ ਵਿੱਚ ਪਾਬੰਦੀ ਨੂੰ ਲਾਗੂ ਕਰਨ ਦੇ ਵਿਕਲਪਾਂ 'ਤੇ ਸਕੂਲਾਂ ਨਾਲ ਸਲਾਹ ਮਸ਼ਵਰਾ ਕਰਨਾ ਸ਼ੁਰੂ ਕੀਤਾ ਸੀ। ਡਿਪਟੀ ਪ੍ਰੀਮੀਅਰ ਤੇ ਸਿੱਖਿਆ ਅਤੇ ਅਰਲੀ ਲਰਨਿੰਗ ਦੇ ਰਾਜ ਮੰਤਰੀ ਨੇ ਕਿਹਾ ਕਿ ਪਾਬੰਦੀ "ਵਿਦਿਆਰਥੀਆਂ ਦੇ ਸਿੱਖਣ ਦੇ ਨਤੀਜਿਆਂ ਵਿੱਚ ਸੁਧਾਰ ਕਰੇਗੀ"। ਦੇਸ਼ ਭਰ ਦੀਆਂ ਸੂਬਾਈ ਸਰਕਾਰਾਂ ਕਲਾਸਰੂਮ ਵਿੱਚ ਫ਼ੋਨ ਨੂੰ ਕੰਟਰੋਲ ਕਰਨ ਲਈ ਆਪਣੇ ਉਪਾਅ ਵਧਾ ਰਹੀਆਂ ਹਨ। ਦੂਜੇ ਪਾਸੇ ਕੁਈਨਜ਼ਲੈਂਡ ਦੇ ਵਿਦਿਆਰਥੀਆਂ 'ਤੇ ਵੀ ਸਕੂਲ ਵਿੱਚ ਫ਼ੋਨ ਅਤੇ ਸਮਾਰਟਵਾਚ ਦੀ ਵਰਤੋਂ ਕਰਨ 'ਤੇ ਪਾਬੰਦੀ ਲਗਾਈ ਜਾਵੇਗੀ, ਜਿਸ ਵਿੱਚ ਛੁੱਟੀ ਦਾ ਸਮਾਂ ਵੀ ਸ਼ਾਮਲ ਹੈ। ਤਬਦੀਲੀ 2024 ਵਿੱਚ ਟਰਮ 1 ਦੇ ਪਹਿਲੇ ਦਿਨ ਲਾਗੂ ਕੀਤੀ ਜਾਵੇਗੀ। ਇੱਥੇ ਦੱਸ ਦਈਏ ਕਿ 2020 ਵਿੱਚ ਵਿਕਟੋਰੀਆ ਦੇ ਸਰਕਾਰੀ ਸਕੂਲਾਂ ਵਿੱਚ ਮੋਬਾਇਲ ਫ਼ੋਨਾਂ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਦੱਖਣੀ ਆਸਟ੍ਰੇਲੀਆ ਦੇ ਪਬਲਿਕ ਸਕੂਲਾਂ ਨੇ ਸਾਲ ਦੀ ਸ਼ੁਰੂਆਤ ਤੋਂ ਮੋਬਾਇਲ ਫ਼ੋਨਾਂ 'ਤੇ ਪਾਬੰਦੀ ਲਗਾ ਦਿੱਤੀ ਹੈ। ਉੱਥੇ ਹੀ 44 ਸਰਕਾਰੀ ਸਕੂਲਾਂ ਵਿੱਚ ਪਾਬੰਦੀ ਲਾਗੂ ਹੈ। ਦੱਖਣੀ ਆਸਟ੍ਰੇਲੀਆਈ ਪ੍ਰੀਮੀਅਰ ਪੀਟਰ ਮਲੀਨੌਸਕਾਸ ਨੇ ਕਿਹਾ ਕਿ ਪਾਬੰਦੀ "ਬਹੁਤ ਜ਼ਿਆਦਾ ਸਫਲ" ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।                                    


author

Vandana

Content Editor

Related News