ਮਾਣ ਦੀ ਗੱਲ, ਕੈਨੇਡਾ ''ਚ ਭਾਰਤੀ ਮੂਲ ਦੇ ਡਾ. ਗੁਲਜਾਰ ਚੀਮਾ ਦੇ ਨਾਮ ''ਤੇ ਰੱਖਿਆ ਗਿਆ ''ਸਟਰੀਟ'' ਦਾ ਨਾਂ

Sunday, Oct 24, 2021 - 03:44 PM (IST)

ਮਾਣ ਦੀ ਗੱਲ, ਕੈਨੇਡਾ ''ਚ ਭਾਰਤੀ ਮੂਲ ਦੇ ਡਾ. ਗੁਲਜਾਰ ਚੀਮਾ ਦੇ ਨਾਮ ''ਤੇ ਰੱਖਿਆ ਗਿਆ ''ਸਟਰੀਟ'' ਦਾ ਨਾਂ

ਟੋਰਾਂਟੋ (ਰਮਨਦੀਪ ਸਿੰਘ ਸੋਢੀ): 'ਵਿੰਨੀਪੈਗ ਸਿਟੀ ਕੌਂਸਲ' ਨੇ ਮੈਨੀਟੋਬਾ, ਕੈਨੇਡਾ ਵਿਚ ਚੁਣੇ ਗਏ ਭਾਰਤੀ ਮੂਲ ਦੇ ਪਹਿਲੇ ਐਮ ਐਲ ਏ ਡਾ. ਗੁਲਜ਼ਾਰ ਸਿੰਘ ਚੀਮਾ ਦੇ ਨਾਮ 'ਤੇ ਸ਼ਹਿਰ ਦੀ ਇਕ ਸੜਕ ਦਾ ਨਾਮ ਡਾ. ਗੁਲਜ਼ਾਰ ਚੀਮਾ ਸਟਰੀਟ ਰੱਖਿਆ ਹੈ। ਇਸ ਮੌਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਕ ਪੱਤਰ ਲਿਖ ਕੇ ਉਹਨਾਂ ਨੂੰ ਮਿਲੇ ਇਸ ਸਨਮਾਨ ਲਈ ਵਧਾਈ ਦਿੱਤੀ।

PunjabKesari

ਇਸ ਸਬੰਧੀ ਵਿੰਨੀਪੈਗ ਸਿਟੀ ਕੌਂਸਲ ਦੀ ਸਪੀਕਰ ਦੇਵੀ ਸ਼ਰਮਾ ਤੋਂ ਪ੍ਰਾਪਤ ਇਕ ਜਾਣਕਾਰੀ ਮੁਤਾਬਕ ਡਾ. ਗੁਲਜ਼ਾਰ ਸਿੰਘ ਚੀਮਾ ਦੀਆਂ ਵਿੰਨੀਪੈਗ ਸ਼ਹਿਰ ਅਤੇ ਕਮਿਊਨਿਟੀ ਪ੍ਰਤੀ ਸ਼ਾਨਦਾਰ ਸੇਵਾਵਾਂ ਨੂੰ ਧਿਆਨ ਵਿਚ ਰੱਖਦਿਆਂ ਉਕਤ ਫ਼ੈਸਲਾ ਲਿਆ ਗਿਆ ਸੀ। ਇਸ ਸਬੰਧੀ ਸਿਟੀ ਵੱਲੋਂ ਸਟਰੀਟ ਨਾਮਕਰਣ ਸਮਾਗਮ 23 ਅਕਤੂਬਰ ਬੀਤੇ ਦਿਨ ਸ਼ਨੀਵਾਰ ਨੂੰ ਕਮਰਸ਼ੀਅਲ ਐਵਨਿਊ- ਚੀਮਾ ਡਰਾਈਵ (ਵੈਸਟ ਆਫ ਐਡਵਰਡ ਸਟਰੀਟ) 'ਤੇ ਰੱਖਿਆ ਗਿਆ।

PunjabKesari

ਜ਼ਿਕਰਯੋਗ ਹੈ ਕਿ ਡਾ ਗੁਲਜ਼ਾਰ ਸਿੰਘ ਚੀਮਾ ਜੋ ਕਿ ਅੱਜਕੱਲ ਸਰੀ (ਬੀ ਸੀ) ਵਿਖੇ ਰਹਿ ਰਹੇ ਹਨ, ਲੰਬਾ ਸਮਾਂ ਵਿੰਨੀਪੈਗ ਸ਼ਹਿਰ ਵਿਚ ਆਪਣੇ ਪਰਿਵਾਰ ਸਮੇਤ ਰਹੇ ਹਨ। ਉਹ ਇਥੋ ਦੇ ਕਿਲਡੋਨਨ ਹਲਕੇ ਤੋ ਪਹਿਲੀ ਵਾਰ 1988 ਵਿਚ ਲਿਬਰਲ ਵਿਧਾਇਕ ਚੁਣੇ ਗਏ ਸਨ।ਇੱਕ ਕੈਨੇਡੀਅਨ ਲਿਬਰਲ ਸਿਆਸਤਦਾਨ ਜੌਨ ਐਲਡਾਗ ਸਮਾਗਮ ਵਿਚ ਸ਼ਾਮਲ ਹੋਏ। ਉਹਨਾਂ ਨੇ ਟਵੀਟ ਕਰ ਕੇ ਇਸ ਬਾਰੇ ਜਾਣਕਾਰੀ ਦਿੱਤੀ।

PunjabKesari

ਪੜ੍ਹੋ ਇਹ ਅਹਿਮ ਖਬਰ - 85 ਸਾਲਾ ਬੇਬੇ ਨੇ ਕੀਤੀ 'ਗ੍ਰੈਜੁਏਸ਼ਨ', ਪੋਤੇ-ਪੋਤੀਆਂ ਨਾਲ ਮਨਾਇਆ ਜਸ਼ਨ

ਡਾ. ਗੁਲਜ਼ਾਰ ਕੈਨੇਡਾ ਦੀ ਕਿਸੇ ਲੈਜਿਸਲੇਚਰ ਵਿਚ ਪੁੱਜਣ ਵਾਲੇ ਪਹਿਲੇ ਵਿਧਾਇਕ ਬਣੇ ਸਨ। ਬਾਅਦ ਵਿਚ ਉਹ ਬੀ ਸੀ ਚਲੇ ਗਏ ਜਿਥੇ ਉਹ 2001 ਵਿਚ ਮੁੜ ਵਿਧਾਇਕ ਤੇ ਸਿਹਤ ਮੰਤਰੀ ਬਣੇ। ਉਹ ਇਸ ਸਮੇ ਵੀ ਫੈਡਰਲ ਲਿਬਰਲ ਪਾਰਟੀ ਨਾਲ ਜੁੜੇ ਹੋਏ ਹਨ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨੇੜਲੇ ਸਾਥੀਆਂ ਵਿਚ ਉਹਨਾਂ ਦਾ ਸ਼ੁਮਾਰ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News