ਦੱਖਣੀ ਮਿਸ਼ੀਗਨ ''ਚ ਤੂਫ਼ਾਨ ਨੇ ਮਚਾਈ ਤਬਾਹੀ, 1,40,000 ਤੋਂ ਵੱਧ ਲੋਕਾਂ ਦੇ ਘਰਾਂ ਦੀ ਬਿਜਲੀ ਸਪਲਾਈ ਠੱਪ

Thursday, Jul 27, 2023 - 12:47 PM (IST)

ਦੱਖਣੀ ਮਿਸ਼ੀਗਨ ''ਚ ਤੂਫ਼ਾਨ ਨੇ ਮਚਾਈ ਤਬਾਹੀ, 1,40,000 ਤੋਂ ਵੱਧ ਲੋਕਾਂ ਦੇ ਘਰਾਂ ਦੀ ਬਿਜਲੀ ਸਪਲਾਈ ਠੱਪ

ਡੇਟ੍ਰੋਇਟ (ਭਾਸ਼ਾ)- ਦੱਖਣੀ ਮਿਸ਼ੀਗਨ ਵਿੱਚ ਬੁੱਧਵਾਰ ਨੂੰ ਭਿਆਨਕ ਤੂਫਾਨ ਆਇਆ, ਜਿਸ ਨੇ ਦਰਖਤ ਉਖਾੜ ਦਿੱਤੇ, ਸ਼ਾਖਾਵਾਂ ਟੁੱਟ ਗਈਆਂ ਅਤੇ ਬਿਜਲੀ ਦੀਆਂ ਲਾਈਨਾਂ ਨੂੰ ਨੁਕਸਾਨ ਪਹੁੰਚਾਇਆ ਅਤੇ 1,40,000 ਤੋਂ ਵੱਧ ਖ਼ਪਤਕਾਰਾਂ ਅਤੇ ਕਾਰੋਬਾਰਾਂ ਨੂੰ ਬਿਜਲੀ ਸੰਕਟ ਦਾ ਸਾਹਮਣਾ ਕਰਨਾ ਪਿਆ। ਡੀਟੀਈ ਐਨਰਜੀ ਨੇ ਸ਼ਾਮ 5:40 ਵਜੇ ਲਗਭਗ 108,000 ਖ਼ਪਤਕਾਰਾਂ ਦੇ ਬਿਜਲੀ ਸੰਕਟ ਦਾ ਸਾਹਮਣਾ ਕਰਨ ਦੀ ਸੂਚਨਾ ਦਿੱਤੀ।

ਇਹ ਵੀ ਪੜ੍ਹੋ: ਪਾਕਿ 'ਚ 10 ਸਾਲਾ ਹਿੰਦੂ ਬੱਚੀ ਦਾ ਜਬਰ-ਜ਼ਿਨਾਹ ਮਗਰੋਂ ਕਤਲ, ਲਾਸ਼ ਨੂੰ ਕਬਰਿਸਤਾਨ ’ਚ ਸੁੱਟਿਆ

PunjabKesari

ਉਥੇ ਹੀ ਕੰਜ਼ਿਊਮਰ ਐਨਰਜੀ ਨੇ 32,000 ਤੋਂ ਵੱਧ ਲੋਕਾਂ ਅਤੇ ਅਦਾਰਿਆਂ ਕੋਲ ਬਿਜਲੀ ਨਾ ਹੋਣ ਦੀ ਸੂਚਨਾ ਦਿੱਤੀ। ਰਾਸ਼ਟਰੀ ਮੌਸਮ ਸੇਵਾ ਨੇ ਕਿਹਾ ਕਿ ਡੇਟਰਾਇਟ ਖੇਤਰ, ਐੱਨ ਆਰਬਰ ਅਤੇ ਦੱਖਣੀ ਮਿਸ਼ੀਗਨ ਵਿੱਚ ਕਈ ਥਾਂਵਾਂ 'ਤੇ ਦਰੱਖਤ ਡਿੱਗ ਗਏ ਅਤੇ ਸ਼ਾਖਾਵਾਂ ਟੁੱਟ ਗਈਆਂ। ਮੌਸਮ ਵਿਭਾਗ ਨੇ ਦੱਸਿਆ ਕਿ ਇਸ ਦੌਰਾਨ ਰੋਮੁਲਸ ਦੇ ਡੇਟ੍ਰੋਇਟ ਉਪਨਗਰ ਵਿੱਚ 67 ਮੀਲ ਪ੍ਰਤੀ ਘੰਟੇ (107.83 ਕਿਲੋਮੀਟਰ ਪ੍ਰਤੀ ਘੰਟਾ) ਦੀ ਰਫ਼ਤਾਰ ਨਾਲ ਹਵਾਵਾਂ ਚੱਲੀਆਂ।

ਇਹ ਵੀ ਪੜ੍ਹੋ: ਭਾਰਤ ਦੇ ਫ਼ੈਸਲੇ ਨੇ ਅਮਰੀਕਾ 'ਚ ਮਚਾਈ ਤੜਥੱਲੀ, ਲੱਗੇ ਨੋਟਿਸ- 'ਇਕ ਪਰਿਵਾਰ ਨੂੰ ਮਿਲਣਗੇ ਇਕ ਥੈਲੀ ਚੌਲ'

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News