ਅਮਰੀਕਾ ''ਚ ਆਇਆ ਅਜਿਹਾ ਤੂਫਾਨ ਕਿ ਜੰਮ ਗਿਆ ਝਰਨਾ ਤੇ ਰੁਕ ਗਈ ਜ਼ਿੰਦਗੀ (ਦੇਖੋ ਤਸਵੀਰਾਂ)

Friday, Dec 18, 2020 - 10:09 AM (IST)

ਅਮਰੀਕਾ ''ਚ ਆਇਆ ਅਜਿਹਾ ਤੂਫਾਨ ਕਿ ਜੰਮ ਗਿਆ ਝਰਨਾ ਤੇ ਰੁਕ ਗਈ ਜ਼ਿੰਦਗੀ (ਦੇਖੋ ਤਸਵੀਰਾਂ)

ਵਾਸ਼ਿੰਗਟਨ- ਅਮਰੀਕਾ ਵਿਚ ਬੀਤੇ ਦਿਨ ਬਰਫੀਲਾ ਤੂਫਾਨ ਆਇਆ ਤੇ ਹਰ ਪਾਸੇ ਬਰਫ ਦੀ ਮੋਟੀ ਚਾਦਰ ਵਿਛ ਗਈ। ਝਰਨੇ ਤੱਕ ਜੰਮ ਗਏ ਤੇ ਦੇਖਣ ਵਿਚ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਕੁਦਰਤ ਨੇ ਚਿੱਟੇ ਰੰਗ ਨਾਲ ਸਭ ਕੁਝ ਸਜਾ ਦਿੱਤਾ ਹੋਵੇ।

PunjabKesari
ਅਮਰੀਕਾ ਦੇ ਉੱਤਰ-ਪੂਰਬੀ ਸੂਬਿਆਂ ਵਿਚ ਕਾਫੀ ਬਰਫਬਾਰੀ ਹੋਈ। ਨਿਊਯਾਰਕ, ਪੈਨਸਿਲਵੇਨੀਆ ਅਤੇ ਦੂਜੇ ਪੂਰਬ-ਉੱਤਰੀ ਸੂਬਿਆਂ ਵਿਚ ਲੱਖਾਂ ਲੋਕਾਂ ਨੇ ਇਕ ਫੁੱਟ ਤੋਂ ਜ਼ਿਆਦਾ ਬਰਫ ਨੂੰ ਦੇਖਿਆ। ਇਸ ਦੇ ਚੱਲਦਿਆਂ 6 ਕਰੋੜ ਤੋਂ ਜ਼ਿਆਦਾ ਲੋਕ ਮੇਨ ਤੋਂ ਲੈ ਕੇ ਉੱਤਰੀ ਕੈਰੋਲੀਨਾ ਤੱਕ ਅਲਰਟ ਦੇ ਦਾਇਰੇ ਵਿਚ ਰਹੇ। ਨਿਊਯਾਰਕ ਦੇ ਬ੍ਰਾਇੰਟ ਪਾਰਕ ਵਿਚ ਜੋਸਫੀਨ ਸ਼ਾ ਲਾਵੇਲ ਮੈਮੋਰੀਅਲ ਝਰਨਾ ਬਰਫ ਨਾਲ ਢਕਿਆ ਮਿਲਿਆ। 

PunjabKesari

ਨਿਊਯਾਰਕ ਸਿਟੀ ਵਿਚ ਰੈਸਟੋਰੈਂਟ ਆਦਿ ਵੀ ਭਾਰੀ ਬਰਫਬਾਰੀ ਦੀ ਲਪੇਟ ਵਿਚ ਆ ਚੁੱਕੇ ਹਨ। ਨਿਊਜਰਸੀ ਦੇ ਗਵਰਨਰ ਫਿਲ ਮਰਫੀ ਦੇ ਬਿਆਨ ਤੋਂ ਪਤਾ ਲੱਗਾ ਹੈ ਕਿ ਪ੍ਰਸ਼ਾਸਨ ਵੀ ਇਕ ਦੇ ਬਾਅਦ ਇਕ ਆ ਰਹੀਆਂ ਆਫਤਾਂ ਕਾਰਨ ਪ੍ਰੇਸ਼ਾਨ ਹੈ। 

PunjabKesari

ਮੈਸਾਚੁਸਟੇਸ ਦੇ ਬਾਸਟਨ ਵਿਚ ਇੰਨੀ ਬਰਫ ਪਈ ਕਿ ਇੱਥੇ ਖੜ੍ਹੀਆਂ ਗੱਡੀਆਂ ਬਰਫ ਨਾਲ ਲੱਦ ਗਈਆਂ। ਪਾਰਕਾਂ ਵਿਚ ਪਈਆਂ ਕੁਰਸੀਆਂ 'ਤੇ ਬਰਫ ਦੀ ਮੋਟੀ ਪਰਤ ਜੰਮ ਗਈ। ਬਰਫੀਲੇ ਤੂਫ਼ਾਨ ਕਾਰਨ ਅਮਰੀਕਾ ਵਿਚ 600 ਉਡਾਣਾਂ ਰੱਦ ਰਹੀਆਂ। ਕਈ ਥਾਵਾਂ 'ਤੇ ਬੱਸਾਂ-ਰੇਲ ਗੱਡੀਆਂ ਵੀ ਰੱਦ ਰਹੀਆਂ ਤੇ ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਅਪੀਲ ਕੀਤੀ ਗਈ। 

PunjabKesari

ਟਾਈਮਜ਼ ਸਕੁਆਇਰ ਦੇ ਬਾਹਰ ਤਾਂ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਬਰਫ ਦਾ ਪਹਾੜ ਹੀ ਬਣ ਗਿਆ ਹੋਵੇ। ਦਰੱਖ਼ਤ ਤੇ ਪੌਦੇ ਸਭ ਬਰਫ ਨਾਲ ਲੱਦੇ ਹੋਏ ਸਨ। ਵਰਜੀਨੀਆ ਵਿਚ ਬਰਫਬਾਰੀ ਤੇ ਮੀਂਹ ਕਾਰਨ ਕਈ ਘਰਾਂ ਤੇ ਵਪਾਰਕ ਸੰਸਥਾਵਾਂ ਦੀ ਬੱਤੀ ਗੁੱਲ ਰਹੀ। 
ਇਹ ਵੀ ਪੜ੍ਹੋ- ਵੱਡੀ ਖ਼ਬਰ! ਅਮਰੀਕਾ ਦੇ ਪ੍ਰਮਾਣੂ ਸੁਰੱਖਿਆ ਵਿਭਾਗ 'ਤੇ ਸਾਈਬਰ ਹਮਲਾ, ਹੈਕਰਜ਼ ਨੇ ਉਡਾਏ ਦਸਤਾਵੇਜ਼


author

Lalita Mam

Content Editor

Related News