ਕੋਰੋਨਾ ਕਾਰਨ ਟੀਕਾਕਰਣ ਰੋਕਿਆ ਤਾਂ ਵਧੇਗਾ ਹੋਰ ਬੀਮਾਰੀਆਂ ਦਾ ਖਤਰਾ

Friday, Apr 24, 2020 - 12:14 AM (IST)

ਕੋਰੋਨਾ ਕਾਰਨ ਟੀਕਾਕਰਣ ਰੋਕਿਆ ਤਾਂ ਵਧੇਗਾ ਹੋਰ ਬੀਮਾਰੀਆਂ ਦਾ ਖਤਰਾ

ਜਿਨੇਵਾ - ਵਿਸ਼ਵ ਸਿਹਤ ਸੰਗਠਨ (ਡਬਲਯੂ. ਐਚ. ਓ.) ਨੇ ਆਖਿਆ ਹੈ ਕਿ, ਕੋਰੋਨਾਵਾਇਰਸ ਮਹਾਮਾਰੀ (ਕੋਵਿਡ-19) ਦੀ ਰੋਕਥਾਮ ਲਈ ਪਾਬੰਦੀਆਂ ਵਿਚਾਲੇ ਹੋਰ ਬੀਮਾਰੀਆਂ ਦਾ ਨਿਯਮਤ ਟੀਕਾਕਰਣ ਰੁਕਣਾ ਨਹੀਂ ਚਾਹੀਦਾ ਕਿਉਂਕਿ ਜੇਕਰ ਅਜਿਹਾ ਹੋਇਆ ਤਾਂ ਦੂਜੇ ਰੋਗਾਂ ਦਾ ਖਤਰਾ ਵਧ ਜਾਵੇਗਾ।

ਵਿਸ਼ਵ ਟੀਕਾਕਰਣ ਹਫਤਾ (24 ਅਪ੍ਰੈਲ ਤੋਂ 30 ਅਪ੍ਰੈਲ) ਦੀ ਸ਼ਾਣ 'ਤੇ ਡਬਲਯੂ. ਐਚ. ਓ. ਨੇ ਅੱਜ ਇਕ ਪ੍ਰੈਸ ਕਾਨਫਰੰਸ ਵਿਚ ਆਖਿਆ ਕਿ ਘੱਟ ਸਮੇਂ ਲਈ ਵੀ ਟੀਕਾਕਰਣ ਦੀ ਸੁਵਿਧਾਵਾਂ ਬੰਦ ਹੋਣ ਨਾਲ ਉਨ੍ਹਾਂ ਬੀਮਾਰੀਆਂ ਦੇ ਫੈਲਣ ਦਾ ਖਤਰਾ ਵਧ ਜਾਂਦਾ ਹੈ, ਜਿਨ੍ਹਾਂ ਨੰ ਟੀਕਾ ਲਾ ਕੇ ਰੋਕਿਆ ਜਾ ਸਕਦਾ ਹੈ। ਇਨ੍ਹਾਂ ਵਿਚ ਖਸਰਾ, ਪੋਲੀਓ, ਡਿਪਥੋਰੀਆ ਆਦਿ ਸ਼ਾਮਲ ਹਨ। ਅਫਰੀਕੀ ਦੇਸ਼ ਕਾਂਗੋ ਵਿਚ ਇਬੋਲਾ ਮਹਾਮਾਰੀ ਦੌਰਾਨ ਪਿਛਲੇ ਸਾਲ 6 ਬੱਚੇ ਖਸਰਾ ਨਾਲ ਮਾਰੇ ਗਏ। ਇਸ ਤੋਂ ਸਪੱਸ਼ਟ ਹੈ ਕਿ ਐਮਰਜੰਸੀ ਦੇ ਵੇਲੇ ਵੀ ਟੀਕਾਕਰਣ ਅਤੇ ਜ਼ਰੂਰੀ ਸਿਹਤ ਸੇਵਾਵਾਂ ਨੂੰ ਜਾਰੀ ਰੱਖਣ ਕਿਸ ਤਰ੍ਹਾਂ ਜ਼ਰੂਰੀ ਹੈ।


author

Khushdeep Jassi

Content Editor

Related News