ਸਟੀਵ ਰਾਏ ਨੇ ਰਚਿਆ ਇਤਿਹਾਸ, ਬਣੇ ਵੈਨਕੂਵਰ ਪੁਲਸ ਦੇ ਪਹਿਲੇ ਪੰਜਾਬੀ ਮੁਖੀ
Saturday, May 24, 2025 - 10:02 AM (IST)

ਵੈਨਕੂਵਰ (ਕੈਨੇਡਾ) (ਸਰਬਜੀਤ ਸਿੰਘ ਬਨੂੜ)— ਕੈਨੇਡਾ ਵਿੱਚ ਪੰਜਾਬੀ ਭਾਈਚਾਰੇ ਲਈ ਮਾਣ, ਤੇ ਇਤਿਹਾਸ ਰਚਿਆ ਗਿਆ ਜਦੋਂ ਵੈਨਕੂਵਰ ਦੇ ਪਹਿਲੇ ਪੰਜਾਬੀ-ਮੂਲ ਦੇ ਪੁਲਸ ਮੁਖੀ ਸਟੀਵ ਰਾਏ ਨੂੰ ਵੈਨਕੂਵਰ ਪੁਲਸ ਵਿਭਾਗ ਦਾ ਮੁਖੀ ਨਿਯੁਕਤ ਕੀਤਾ ਗਿਆ। ਸਟੀਵ ਰਾਏ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਪੁਲਸ ਸੇਵਾ ਨਾਲ ਜੁੜੇ ਹੋਏ ਹਨ ਅਤੇ ਕੁਝ ਸਮੇਂ ਤੋਂ ਉੱਪ ਪੁਲਸ ਮੁਖੀ ਵਜੋਂ ਜ਼ਿੰਮੇਵਾਰੀ ਨਿਭਾ ਰਹੇ ਸਨ। ਉਨ੍ਹਾਂ ਦੀ ਸਚਾਈ, ਵੱਖ-ਵੱਖ ਭਾਈਚਾਰਿਆਂ ਦੀਆਂ ਭਾਵਨਾਵਾਂ ਸੇਵਾ ਪ੍ਰਤੀ ਨਿਸ਼ਠਾ ਨੇ ਉਨ੍ਹਾਂ ਨੂੰ ਇਸ ਉਚੇ ਅਹੁਦੇ ਲਈ ਯੋਗ ਬਣਾਇਆ। ਇਸ ਮੌਕੇ ਪੁਲਸ ਵਿਭਾਗ ਦਾ ਅਹੁਦਾ ਸੰਭਾਲਣ ਤੋਂ ਬਾਅਦ ਸਟੀਵ ਰਾਏ ਨੇ ਕਿਹਾ ਕਿ ਉਹ ਵੈਨਕੂਵਰ ਦੇ ਹਰ ਨਿਵਾਸੀ ਲਈ ਸੁਰੱਖਿਅਤ ਅਤੇ ਵਿਸ਼ਵਾਸਯੋਗ ਮਾਹੌਲ ਬਣਾਉਣ ਲਈ ਕੰਮ ਕਰਨਗੇ। ਲੋਕਾਂ ਦੇ ਭਰੋਸੇ 'ਤੇ ਖਰਾ ਉਤਰਨਾ ਮੇਰੀ ਪਹਿਲ ਹੈ।
ਪੜ੍ਹੋ ਇਹ ਅਹਿਮ ਖ਼ਬਰ-ਖ਼ੌਫ 'ਚ PM ਸ਼ਾਹਬਾਜ਼, ਭਾਰਤ ਨਾਲ ਟਕਰਾਅ ਦੌਰਾਨ ਕਰਨਗੇ ਚਾਰ ਦੇਸ਼ਾਂ ਦਾ ਦੌਰਾ
ਉਨ੍ਹਾਂ ਦੀ ਨਿਯੁਕਤੀ ਨਾਲ ਸਿੱਖ ਅਤੇ ਦੱਖਣੀ ਏਸ਼ੀਆਈ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਹੈ। ਸਮਾਜਿਕ ਕਾਰਕੁਨਾਂ ਅਤੇ ਆਗੂਆਂ ਨੇ ਇਸ ਕਦਮ ਦੀ ਸਰਾਹਨਾ ਕਰਦੇ ਹੋਏ ਕਿਹਾ ਕਿ ਇਹ ਨਿਰਣਾ ਵੈਨਕੂਵਰ ਦੀ ਬਹੁ-ਸੰਸਕ੍ਰਿਤੀ ਸੰਰਚਨਾ ਨੂੰ ਸਵੀਕਾਰ ਕਰਨ ਅਤੇ ਨੈਤਿਕ ਪ੍ਰਤੀਨਿਧਤਾ ਵਧਾਉਣ ਵੱਲ ਇਕ ਵੱਡਾ ਕਦਮ ਹੈ। ਜ਼ਿਕਰਯੋਗ ਹੈ ਕਿ ਵੈਨਕੂਵਰ ਇੱਕ ਗੁੰਝਲਦਾਰ ਸ਼ਹਿਰ ਬਣ ਗਿਆ ਹੈ, ਜਿੱਥੇ ਗੈਂਗਵਾਰ, ਨਸ਼ੇ ਦੀ ਸਮੱਸਿਆ ਅਤੇ ਭਾਈਚਾਰੇ ਵਿੱਚ ਦੂਰੀਆਂ ਵਧ ਰਹੀਆਂ ਹਨ। ਸਟੀਵ ਰਾਏ ਤੋਂ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਆਪਣੇ ਤਜਰਬੇ ਅਤੇ ਸਭਿਆਚਾਰੀ ਸਮਝ ਨਾਲ ਇਨ੍ਹਾਂ ਚੁਣੌਤੀਆਂ ਦਾ ਹੱਲ ਕਰਨਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।