ਮੈਕਸੀਕੋ : 9 ਲੋਕਾਂ ਦੀ ਹੱਤਿਆ, ਟਰੱਕ 'ਚ ਮਿਲੀਆਂ ਲਾਸ਼ਾਂ

Sunday, May 06, 2018 - 11:32 AM (IST)

ਮੈਕਸੀਕੋ : 9 ਲੋਕਾਂ ਦੀ ਹੱਤਿਆ, ਟਰੱਕ 'ਚ ਮਿਲੀਆਂ ਲਾਸ਼ਾਂ

ਮੈਕਸੀਕੋ (ਬਿਊਰੋ)— ਮੈਕਸੀਕੋ ਵਿਚ ਪੁਲਸ ਨੂੰ ਇਕ ਟਰੱਕ ਵਿਚ 9 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ। ਮੈਕਸੀਕੋ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੱਖਣੀ ਰਾਜ ਗਵੇਰੇਰੋ ਵਿਚ ਇਕ ਛੋਟੇ ਕਾਰਗੋ ਟਰੱਕ ਦੇ ਪਿੱਛੇ 9 ਵਿਅਕਤੀਆਂ ਦੀਆਂ ਲਾਸ਼ਾਂ ਮਿਲੀਆਂ ਹਨ। ਰਾਜ ਦੇ ਇਸਤਾਗਾਸਾ ਨੇ ਬਿਆਨ ਜਾਰੀ ਕਰ ਕੇ ਦੱਸਿਆ ਕਿ ਇਨ੍ਹਾਂ ਸਾਰਿਆਂ ਨੂੰ ਸਪਸ਼ੱਟ ਤੌਰ 'ਤੇ ਵੀਰਵਾਰ ਨੂੰ ਅਗਵਾ ਕੀਤਾ ਗਿਆ ਸੀ ਅਤੇ ਇਸ ਮਗਰੋਂ ਉਨ੍ਹਾਂ ਦੇ ਲਾਪਤਾ ਹੋਣ ਦੀ ਖਬਰ ਮਿਲੀ ਸੀ। ਇਹ ਟਰੱਕ ਸ਼ਨੀਵਾਰ ਨੂੰ ਸਵੇਰੇ ਗਵੇਰੇਰੋ ਦੀ ਰਾਜਧਾਨੀ ਚਿਲਪਾਂਸਿਗੋ ਅਤੇ ਟਿਕਟਾਲਾ ਸ਼ਹਿਰ ਵਿਚਕਾਰ ਇਕ ਹਾਈਵੇ 'ਤੇ ਮਿਲਿਆ। ਇਹ ਟਰੱਕ ਪੀੜਤਾਂ ਵਿਚੋਂ ਹੀ ਕਿਸੇ ਇਕ ਦੇ ਨਾਂ ਰਜਿਸਟਰਡ ਸੀ। ਇਸਤਗਾਸਾ ਦਾ ਕਹਿਣਾ ਹੈ ਕਿ ਇਹ ਪੁਰਖ ਟਿਕਟਾਲਾ ਅਤੇ ਚਿਲਪਾਂਸਿਗੋ ਵਿਚ ਰਹਿੰਦੇ ਸਨ ਅਤੇ ਬੇਈਮਾਨੀ ਨਾਲ ਪ੍ਰਾਪਤ ਕੀਤੇ ਖਾਧ ਉਤਪਾਦਾਂ ਨੂੰ ਵੇਚਣ ਲਈ ਟਰੱਕ ਦੀ ਵਰਤੋਂ ਕਰਦੇ ਸਨ। ਮੈਕਸੀਕੋ ਰਾਜ ਗਵੇਰੇਰੋ ਕ੍ਰਾਈਮ ਸਟੇਟ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇੱਥੇ ਵੱਡੇ ਪੱਧਰ 'ਤੇ ਅਫੀਮ ਦੀ ਖੇਤੀ ਹੁੰਦੀ ਹੈ ਅਤੇ ਇਹ ਜਗ੍ਹਾ ਡਰੱਗ ਤਸਕਰਾਂ ਦਾ ਅੱਡਾ ਹੈ।


Related News