ਲਗਾਤਾਰ ਬੈਠੇ ਰਹਿਣ ਨਾਲ ਸਿਹਤ ਨੂੰ ਪੁੱਜ ਸਕਦੈ ਨੁਕਸਾਨ

Tuesday, Jan 02, 2018 - 11:14 PM (IST)

ਵਾਸ਼ਿੰਗਟਨ— ਸਾਰਾ ਦਿਨ ਲਗਾਤਾਰ ਬੈਠੇ ਰਹਿਣ ਦਾ ਭਾਵ ਇਹ ਹੈ ਕਿ ਤੁਸੀਂ ਮੱਠੀ ਮੌਤ ਵਲ ਅੱਗੇ ਵਧ ਰਹੇ ਹੋ ਪਰ ਕੁਝ ਅਜਿਹੇ ਹੱਲ ਵੀ ਹਨ ਜਿਨ੍ਹਾਂ ਦੀ ਵਰਤੋਂ ਕਰਕੇ ਅਨਿਆਈ ਮੌਤ ਵੱਲ ਜਾਣ ਤੋਂ ਬਚਿਆ ਜਾ ਸਕਦਾ ਹੈ। 
'ਨੇਚਰ' ਰਸਾਲੇ 'ਚ ਛਪੀ ਇਕ ਰਿਪੋਰਟ ਅਨੁਸਾਰ ਸ਼ਿਕਾਗੋ ਦੀ ਇਕ ਯੂਨੀਵਰਸਿਟੀ ਦੇ ਇਕ ਪ੍ਰੋਫੈਸਰ ਕਰੈਗ ਵੱਲੋਂ ਕੀਤੇ ਗਏ ਅਧਿਐਨ ਤੋਂ ਪਤਾ ਲੱਗਾ ਹੈ ਕਿ ਵਧੇਰੇ ਸਮਾਂ ਬੈਠੇ ਰਹਿਣ ਨਾਲ ਸਰੀਰ 'ਚ ਕਈ ਤਰ੍ਹਾਂ ਦੇ ਨੁਕਸ ਪੈਦਾ ਹੋ ਜਾਂਦੇ ਹਨ। ਦੁਨੀਆ ਭਰ 'ਚ 7 ਫੀਸਦੀ ਲੋਕਾਂ ਦੀ ਮੌਤ ਸਿਰਫ ਇਸ ਕਾਰਨ ਹੀ ਹੋ ਜਾਂਦੀ ਹੈ ਕਿ ਉਹ ਲਗਾਤਾਰ ਬੈਠੇ ਰਹਿੰਦੇ ਹਨ। 
ਪ੍ਰੋਫੈਸਰ ਕਰੈਗ ਨੇ ਕਿਹਾ ਕਿ ਅੱਜ ਕਲ ਅਜਿਹੇ ਹਾਲਾਤ ਬਣੇ ਹੋਏ ਹਨ ਕਿ ਲੋਕਾਂ ਨੂੰ ਲੰਮਾ ਸਮਾਂ ਬੈਠਣਾ ਪੈਂਦਾ ਹੈ। ਲਗਾਤਾਰ ਬੈਠੇ ਰਹਿਣ ਕਾਰਨ ਸਰੀਰ ਇਕ ਤਰ੍ਹਾਂ ਨਾਲ ਗੈਰ ਸਰਗਰਮ ਹੋ ਜਾਂਦਾ ਹੈ। ਜਿਨ੍ਹਾਂ ਲੋਕਾਂ ਨੂੰ ਕੰਮ ਦੌਰਾਨ ਲੰਮੇ ਸਮੇਂ ਤਕ ਲਈ ਬੈਠੇ ਰਹਿਣ ਲਈ ਮਜਬੂਰ ਹੋਣਾ ਪੈਂਦਾ ਹੈ, ਨੂੰ ਵਿਚੋਂ ਥੋੜ੍ਹੀ-ਥੋੜ੍ਹੀ ਦੇਰ ਲਈ ਉਠ ਕੇ ਤੁਰਨਾ ਚਾਹੀਦਾ ਹੈ। ਇੰਝ ਕਰਨ ਨਾਲ ਸਰੀਰ ਦੀਆਂ ਕਈ ਕੈਲੋਰੀਜ਼ ਨਸ਼ਟ ਹੁੰਦੀਆਂ ਹਨ ਤੇ ਸਰੀਰ ਤੰਦਰੁਸਤ ਬਣਿਆ ਰਹਿੰਦਾ ਹੈ।


Related News