ਪੰਜਾਬ 'ਚ ਵੱਧ ਰਹੀ ਇਹ ਭਿਆਨਕ ਬੀਮਾਰੀ, ਸਾਵਧਾਨ ਰਹਿਣ ਲੋਕ, ਮਰੀਜ਼ਾਂ ਦੇ ਵੱਧ ਰਹੇ ਅੰਕੜੇ

Thursday, Oct 17, 2024 - 12:25 PM (IST)

ਜਲੰਧਰ (ਰੱਤਾ)– ਪੰਜਾਬ ਵਿਚੋਂ ਡੇਂਗੂ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਹਰ ਜ਼ਿਲ੍ਹੇ ਵਿਚੋਂ ਪਾਜ਼ੇਟਿਵ ਮਰੀਜ਼ ਸਾਹਮਣੇ ਆ ਰਹੇ ਹਨ। ਜਲੰਧਰ ਜ਼ਿਲ੍ਹੇ ਬੁੱਧਵਾਰ ਨੂੰ 2 ਸਾਲ ਦੇ ਬੱਚੇ ਸਮੇਤ 4 ਹੋਰ ਲੋਕਾਂ ਦੀ ਡੇਂਗੂ ਰਿਪੋਰਟ ਪਾਜ਼ੇਟਿਵ ਆਉਣ ਨਾਲ ਜ਼ਿਲ੍ਹੇ ਵਿਚ ਡੇਂਗੂ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 71 ’ਤੇ ਪਹੁੰਚ ਗਈ, ਜਿਨ੍ਹਾਂ ਵਿਚੋਂ 49 ਮਰੀਜ਼ ਸ਼ਹਿਰੀ ਅਤੇ 22 ਪੇਂਡੂ ਇਲਾਕਿਆਂ ਦੇ ਰਹਿਣ ਵਾਲੇ ਹਨ।

ਜ਼ਿਲ੍ਹਾ ਐਪੀਡੀਮਾਇਲੋਜਿਸਟ ਡਾ. ਆਦਿੱਤਿਆਪਾਲ ਨੇ ਦੱਸਿਆ ਕਿ ਬੁੱਧਵਾਰ ਨੂੰ ਡੇਂਗੂ ਦੇ ਸ਼ੱਕੀ 23 ਮਰੀਜ਼ਾਂ ਦੇ ਸੈਂਪਲ ਟੈਸਟ ਕੀਤੇ ਗਏ ਅਤੇ ਇਨ੍ਹਾਂ ਵਿਚੋਂ 7 ਦੀ ਰਿਪੋਰਟ ਪਾਜ਼ੇਟਿਵ ਆਈ। ਜ਼ਿਲ੍ਹੇ ਦੇ ਪਾਜ਼ੇਟਿਵ ਆਉਣ ਵਾਲੇ 4 ਮਰੀਜ਼ਾਂ ਵਿਚ ਬਿੰਦਾ ਚੌਂਕ ਬਸਤੀ ਗੁਜ਼ਾਂ ਦਾ 2 ਸਾਲਾ ਬੱਚਾ, ਕੋਟ ਬਾਬਾ ਦੀਪ ਸਿੰਘ ਨਗਰ ਦਾ 53 ਸਾਲਾ ਪੁਰਸ਼, ਮਾਡਲ ਹਾਊਸ ਦੀ 30 ਸਾਲਾ ਔਰਤ ਅਤੇ ਨਵੀਂ ਆਬਾਦੀ ਦੀ 53 ਸਾਲਾ ਔਰਤ ਸ਼ਾਮਲ ਹਨ, ਜਦਕਿ 3 ਮਰੀਜ਼ ਕਿਸੇ ਹੋਰ ਜ਼ਿਲ੍ਹੇ ਦੇ ਰਹਿਣ ਵਾਲੇ ਪਾਏ ਗਏ।

ਇਹ ਵੀ ਪੜ੍ਹੋ- ਜਲੰਧਰ 'ਚ ਭਰੇ ਬਾਜ਼ਾਰ 'ਚ ਔਰਤਾਂ ਨੇ ਕਰ 'ਤਾ ਵੱਡਾ ਕਾਂਡ, ਹਰਕਤ ਜਾਣ ਹੋਵੋਗੇ ਹੈਰਾਨ

ਡਾ. ਆਦਿੱਤਿਆ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਐਂਟੀ ਲਾਰਵਾ ਟੀਮਾਂ ਨੇ ਬੁੱਧਵਾਰ ਨੂੰ 2868 ਘਰਾਂ ਵਿਚ ਸਰਵੇ ਕੀਤਾ ਅਤੇ ਉਨ੍ਹਾਂ ਨੂੰ 5 ਥਾਵਾਂ ’ਤੇ ਡੇਂਗੂ ਫੈਲਾਉਣ ਵਾਲੇ ਮੱਛਰਾਂ ਦਾ ਲਾਰਵਾ ਮਿਲਿਆ। ਵਿਭਾਗ ਦੀਆਂ ਟੀਮਾਂ ਜ਼ਿਲ੍ਹੇ ਵਿਚ ਹੁਣ ਤਕ 3,52,684 ਘਰਾਂ ਦਾ ਸਰਵੇ ਕਰ ਚੁੱਕੀਆਂ ਹਨ ਅਤੇ ਉਨ੍ਹਾਂ ਨੂੰ ਇਸ ਦੌਰਾਨ 1046 ਥਾਵਾਂ ’ਤੇ ਲਾਰਵਾ ਮਿਲਿਆ, ਜਿਸ ਨੂੰ ਉਨ੍ਹਾਂ ਨੇ ਪੂਰੀ ਤਰ੍ਹਾਂ ਨਸ਼ਟ ਕਰ ਦਿੱਤਾ।

ਇਹ ਵੀ ਪੜ੍ਹੋ- ਟਾਂਡਾ ਦੇ ਇਸ ਪਿੰਡ 'ਚ ਸਰਪੰਚੀ ਲਈ ਉਮੀਦਵਾਰਾਂ 'ਚ ਮੁਕਾਬਲਾ ਰਿਹਾ ਟਾਈ, ਇੰਝ ਹੋਇਆ ਫ਼ੈਸਲਾ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


shivani attri

Content Editor

Related News